ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ:ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਝੰਡੇ ਹੇਠ ਅੱਜ ਪੀਆਰਟੀਸੀ ਕਾਮਿਆਂ ਵਲੋਂ ਸਥਾਨਕ ਬੱਸ ਅੱਡੇ ’ਤੇ ਗੇਟ ਰੈਲੀ ਕਰਦਿਆਂ ਪੰਜਾਬ ਸਰਕਾਰ ਵਿਰੁਧ ਮੁੜ ਭੰਡੀ ਪ੍ਰਚਾਰ ਸੁਰੂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੀਤ ਪ੍ਰਧਾਨ ਗੁਰਦੀਪ ਸਿੰਘ ,ਡਿਪੂ ਕੈਸ਼ੀਅਰ ਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਵਲੋ ਯੂਨੀਅਨ ਨਾਲ ਮੀਟਿੰਗ ਕਰਕੇ ਸਾਰੇ ਮੁਲਾਜਮਾਂ ਨੂੰ ਪੱਕਾ ਕਰਨ ਲਈ 20 ਦਿਨਾ ਦਾ ਸਮਾ ਮੰਗਿਆ ਗਿਆ ਸੀ। ਪ੍ਰੰਤੂ ਪੰਜਾਬ ਸਰਕਾਰ ਨੇ ਆਪਣੇ ਵਾਅਦਿਆਂ ਦੇ ਉਲਟ 10 ਸਾਲ ਦੇ ਕੰਟਰੈਕਟ ਮੁਲਾਜਮਾਂ ਨੂੰ ਪੱਕਾ ਕਰਨ ਦੀ ਗੱਲ ਸਾਹਮਣੇ ਆਈ ਹੈ ਜੋ ਟਰਾਂਸਪੋਰਟ ਕਾਮਿਆ ਨੂੰ ਬਿਲਕੁਲ ਮਨਜੂਰ ਨਹੀਂ ਹੈ। ਇਸਤੋਂ ਇਲਾਵਾ ਸਮੂਹ ਮੁਲਾਜਮਾਂ ਦੀ ਤਨਖ਼ਾਹ ਵਿਚ 30% ਵਾਧਾ ਕਰਨ ਦੇ ਵਾਅਦੇ ਨੂੰ ਵੀ ਅੱਧੇ ਮੁਲਾਜਮਾਂ ’ਤੇ ਲਾਗੂ ਕੀਤਾ ਗਿਆ ਹੈ। ਜਿਸਦੇ ਚੱਲਦੇ ਹੁਣ 23 ਨਵੰਬਰ ਤੋਂ ਅਣਮਿਥੇ ਸਮੇ ਦੀ ਹੜਤਾਲ ਕਰਕੇ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪੀ ਆਰ ਟੀ ਸੀ ਬਠਿੰਡਾ ਤੋਂ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ,ਡਿਪੂ ਪ੍ਰਧਾਨ ਸੰਦੀਪ ਸਿੰਘ ,ਡਿਪੂ ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ, ਹਰਤਾਰ ਸਿੰਘ ਸੈਕਟਰੀ , ਗੁਰਪ੍ਰੀਤ ਸਿੰਘ ਕਮਾਲੂ ਸਮੇਤ ਵਰਕਰ ਹਾਜਰ ਸਨ।
20 Views