ਸੁਖਜਿੰਦਰ ਮਾਨ
ਬਠਿੰਡਾ, 13 ਸਤੰਬਰ –ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਚੱਲ ਰਹੇ ਪੰਜਾਬ ਰੋਡਵੇਜ/ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਕਾਮਿਆਂ ਵਲੋਂ ਅੱਜ ਸ਼ਹਿਰ ਵਿਚ ਰੋਸ਼ ਮਾਰਚ ਕੱਢਿਆ ਗਿਆ। ਇਹ ਪੈਦਲ ਰੋਸ ਮਾਰਚ ਸਥਾਨਕ ਬੱਸ ਸਟੈਂਡ ਤੋਂ ਪੁਲਿਸ ਲਾਈਨ,ਮਾਡਲ ਟਾਊਨ ਦਾਦੀ ਪੋਤੀ ਪਾਰਕ ਅਤੇ ਸਹਿਬਜਾਦਾ ਜੁਝਾਰ ਸਿੰਘ ਨਗਰ ਹੁੰਦੇ ਹੋਏ ਬੀਬੀ ਵਾਲਾ ਚੋਕ ਤੋਂ 100 ਫੁੱਟੀ, ਸਹਿਬਜਾਦਾ ਅਜੀਤ ਸਿੰਘ ਰੋਡ ਤੋਂ ਮੁੜ ਬੱਸ ਸਟੈਂਡ ਆ ਕੇ ਸਮਾਪਤ ਹੋਇਆ। ਇਸ ਦੌਰਾਨ ਹੜਤਾਲੀ ਕਾਮਿਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ 14 ਸਤੰਬਰ ਨੂੰ ਫੈਸਲੇ ਤੇ ਨਾ ਪਹੁਚੀ ਤਾਂ 15 ਤੋਂ ਨੈਸਨਲ ਹਾਈਵੇ ਬੰਦ ਕੀਤੇ ਜਾਣਗੇ। ਡਿਪੂ ਪ੍ਰਧਾਨ ਸੰਦੀਪ ਗਰੇਵਾਲ ਤੇ ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ ਹੱਕੀ ਮੰਗਾਂ ਲਈ ਸ਼ੁਰੂ ਕੀਤੇ ਇਸ ਸੰਘਰਸ ਵਿਚ ਕੱਚੇ ਕਾਮਿਆਂ ਨੂੰ ਪੱਕੇ ਕਰਨ, 10000 ਬੱਸਾਂ ਪਾਉਣ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ, ਕੈਸੀਅਰ ਰਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਸੈਕਟਰੀ ਹਰਤਾਰ ਸਰਮਾ,ਸਹਾ ਸੈਕਟਰੀ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਕੱਢਿਆ ਸ਼ਹਿਰ ’ਚ ਰੋਸ਼ ਮਾਰਚ
12 Views