ਨਿਗਮ ਦੇ ਮੇਅਰ ਨੂੰ ਮੀਟਿੰਗ ਬੁਲਾ ਕੇ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ
ਬਠਿੰਡਾ, 6 ਅਗਸਤ:-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਮਾਲ ਰੋਡ ਸਥਿਤ ਮਲਟੀ ਸਟੋਰੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਪੀਲੀ ਲਾਈਨ ਅੰਦਰ ਖੜ੍ਹੀਆ ਗੱਡੀਆਂ ਚੱਕਣ, ਭਾਰੀ ਫੀਸ ਤੇ ਜੁਰਮਾਨਾ ਵਸੂਲਣ ਦੇ ਭਖੇ ਹੋਏ ਮੁੱਦੇ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਇਹ ਮਾਮਲਾ ਆਪਣੇ ਹੱਥ ਵਿੱਚ ਲੈ ਕੇ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਹੈ। ਇੱਥੇ ਜਾਰੀ ਬਿਆਨ ਬਿਆਨ ਵਿਚ ਸ਼੍ਰੀ ਮਹਿਤਾ ਨੇ ਕਿਹਾ ਮਲਟੀ ਸਟੋਰੀ ਪਾਰਕਿੰਗ ਸ਼ਹਿਰ ਲਈ ਵੱਡਾ ਪ੍ਰੋਜੈਕਟ ਹੈ, ਜਿਸ ਨੂੰ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਵਰਤਣਾ ਚਾਹੀਦਾ ਹੈ, ਪਰੰਤੂ ਅੱਜ ਇਹ ਪਾਰਕਿੰਗ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਜਿਸ ਕਰਕੇ ਵਪਾਰੀਆਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਲੋਕਾਂ ’ਤੇ ਵੀ ਆਰਥਿਕ ਬੋਝ ਵਧ ਰਿਹਾ, ਜੋ ਠੀਕ ਨਹੀਂ ।
ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ
ਅਮਰਜੀਤ ਮਹਿਤਾ ਨੇ ਕਿਹਾ ਕਿ ਮਲਟੀ ਸਟੋਰੀ ਪਾਰਕਿੰਗ ਦਾ ਟੈਂਡਰ ਜਾਰੀ ਹੋਣ ਵੇਲੇ ਹੋ ਸਕਦਾ ਹੈ ਕਈ ਗਲਤੀਆਂ ਰਹਿ ਗਈਆਂ ਹੋਣ, ਜਿਨ੍ਹਾਂ ਨੂੰ ਦਰੁਸਤ ਕਰਨ ਲਈ ਚਾਹੀਦਾ ਹੈ। ਉਨ੍ਹਾਂ ਨਗਰ ਨਿਗਮ ਦੇ ਮੇਅਰ ਨੂੰ ਵੀ ਤੁਰੰਤ ਹਾਊਸ ਦੀ ਮੀਟਿੰਗ ਬੁਲਾਉਣ ਅਤੇ ਸ਼ਹਿਰ ਵਾਸੀਆਂ ਨਾਲ ਰਾਏ ਮਸ਼ਵਰਾ ਕਰਕੇ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਅਤੇ ਟੈਂਡਰ ਵਿਚ ਸ਼ਰਤਾਂ ਨੂੰ ਨਰਮ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਪੀਲੀ ਲਾਈਨ ਦੇ ਅੰਦਰ ਖੜ੍ਹੀਆਂ ਗੱਡੀਆਂ ਨੂੰ ਚੱਕਣਾ ਗਲਤ ਹੈ ਅਤੇ ਪੀਲੀ ਲਾਈਨ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਚੱਕਣ ਅਤੇ ਜੁਰਮਾਨਾ ਕਰਨ ਦੇ ਅਧਿਕਾਰ ਟਰੈਫਿਕ ਪੁਲਿਸ ਨੂੰ ਦੇਣੇ ਚਾਹੀਦੇ ਹਨ ਨਾ ਕਿ ਪ੍ਰਾਈਵੇਟ ਕਰਿੰਦਿਆਂ ਵਲੋਂ ਲੋਕਾਂ ਨਾਲ ਧੱਕੇਸ਼ਾਹੀ ਹੋਣੀ ਚਾਹੀਦੀ ਹੈ।
ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ
ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਚਾਹੀਦਾ ਹੈ ਕਿ ਜੇਕਰ ਨਗਰ ਨਿਗਮ ਦੇ ਮੇਅਰ ਤੁਰੰਤ ਮੀਟਿੰਗ ਬੁਲਾ ਕੇ ਇਸ ਸਮੱਸਿਆ ਦਾ ਹੱਲ ਨਹੀਂ ਕਰਦੇ ਤਾਂ ਉਹ ਤੁਰੰਤ ਮਸਲਾ ਆਪਣੇ ਹੱਥ ਵਿੱਚ ਲੈਣ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਕੌਂਸਲਰਾਂ, ਸ਼ਹਿਰ ਦੀਆਂ ਸੰਸਥਾਵਾਂ, ਵਪਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਸਹੀ ਫੈਸਲਾ ਕਰਨ ਤਾਂ ਜੋ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਨਿਗਮ ਦੇ ਸਮੂਹ ਕੌਸਲਰਾਂ ਨੂੰ ਸਲਾਹ ਦਿੱਤੀ ਕਿ ਉਹ ਵਪਾਰ ਮੰਡਲਾਂ ਨੂੰ ਸਮਰਥਨ ਦੇਣ ਦੀ ਸਿਆਸੀ ਡਰਾਮੇਬਾਜ਼ੀ ਨਾ ਕਰਨ ਕਿਉਂਕਿ ਇਹ ਫੈਸਲਾ ਹਾਊਸ ਵੱਲੋਂ ਹੀ ਕੀਤਾ ਗਿਆ ਹੈ ਅਤੇ ਹਾਊਸ ਹੀ ਇਸ ਫੈਸਲੇ ਨੂੰ ਦਰੁਸਤ ਕਰ ਸਕਦਾ ਹੈ, ਇਸ ਲਈ ਇਸ ਸਮੱਸਿਆ ਦੇ ਹੱਲ ਦੇ ਰਾਹ ਲੱਭਣੇ ਚਾਹੀਦੇ ਹਨ ਨਾ ਕਿ ਸਿਆਸਤ ਕਰਨੀ ਚਾਹੀਦੀ ਹੈ।
Share the post "ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ"