ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਰਾਸ਼ਟਰੀ ਪੱਧਰ ’ਤੇ ਕੰਮ ਕਰ ਰਹੀ ਜੱਥੇਬੰਦੀ ਅਖਿਲ ਭਾਰਤੀ ਪੈਨਸਨ ਬਹਾਲੀ ਸੰਯੁਕਤ ਮੋਰਚਾ ਵੱਲੋਂ ਪੁਰਾਣੀ ਪੈਂਨਸਨ ਬਹਾਲ ਕਰਾਉਣ ਲਈ ਅਤੇ ਐਨ ਪੀ ਐਸ ਦੇ ਵਿਰੋਧ ਵਿੱਚ ਦੇਸ਼ਵਿਆਪੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਬਠਿੰਡਾ ਪੱਟੀ ਦੀਆਂ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸਦੀ ਜਾਣਕਾਰੀ ਦਿੰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਕਨਵੀਨਰ ਜਗਸੀਰ ਸਿੰਘ ਸਹੋਤਾ ਅਤੇ ਜ਼ਿਲ੍ਹਾ ਕਨਵੀਨਰ ਦਵਿੰਦਰ ਸਿੰਘ ਬਠਿੰਡਾ ਨੇ ਦਸਿਆ ਕਿ ਇਹ ਮੁੱਦਾ ਮੁਲਾਜਮਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ, ਜਿਸਦੇ ਚੱਲਦੇ 28 ਮਾਰਚ ਨੂੰ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਵਿੱਚ ਹਲਕਾ ਪੱਧਰ ’ਤੇ ਵਿਧਾਇਕਾਂ / ਸੰਸਦ ਮੈਂਬਰਾਂ ਨੂੰ ਪੁਰਾਣੀ ਪੈਂਨਸਨ ਬਹਾਲ ਕਰਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ 22 ਮਈ ਨੂੰ ਜੰਤਰ ਮੰਤਰ ਦਿੱਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਨੇ ਪੁਰਾਣੀ ਪੈਂਨਸਨ ਬਹਾਲ ਕਰਨ ਦਾ ਐਲਾਨ ਕੀਤਾ ਹੈ ਹੁਣ ਆਪ ਸਰਕਾਰ ਵੀ ਪਹਿਲ ਦੇ ਅਧਾਰ ’ਤੇ ਪੰਜਾਬ ਵਿੱਚ ਇਹ ਐਲਾਨ ਕਰੇ। ਇਸ ਮੌਕੇ ਤੇ ਰਾਜਵੀਰ ਸਿੰਘ ਮਾਨ,ਲੈਕਚਰਸ ਸ਼ਪਿੰਦਰ ਸਿੰਘ ਬਰਾੜ,ਲੈਕਚਰਾਰ ਗੁਰਪ੍ਰੀਤ ਸਿੰਘ ਮਲੂਕਾ, ਲੈਕਚਰ ਜਗਦੀਸ਼ ਕੁਮਾਰ ਜੱਗੀ, ਮਨਜੀਤ ਸਿੰਘ ਬਾਜਕ, ਗੁਰਵਿੰਦਰ ਸਿੰਘ ਸੰਧੂ,ਗੁਰਵਿੰਦਰ ਸਿੰਘ ਸਿੱਧੂ(ਲੈਬਾਰਟਰੀ ਸਟਾਫ ਯੂਨੀਅਨ)‘,ਅਸ਼ਵਨੀ ਕੁਮਾਰ,ਵਿਕਾਸ ਗਰਗ,ਹਰਜੀਤ ਸਿੰਘ ਬਾਦਲ(), ਨਰਿੰਦਰ ਸਿੰਘ( ),ਕੁਲਵਿੰਦਰ ਸਿੰਘ ਕਟਾਰੀਆ,ਕਰਮਜੀਤ ਸਿੰਘ ਜਲਾਲ, ਜਗਪ੍ਰੀਤ ਸਿੰਘ,ਮਨਪ੍ਰੀਤ ਸਿੰਘ ਬੰਗੀ ਜਸਕਰਨ ਗਹਿਰੀ ਬੁੱਟਰ (ਨਹਿਰੀ ਪਟਵਾਰੀ), ਸਹਿਯੋਗੀ ਜਥੇਬੰਦੀ ਡੀਟੀਐਫ ਤੋਂ ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਸਿੰਘ ਹਾਜਰ ਸਨ।
Share the post "ਪੁਰਾਣੀ ਪੈਨਸਨ ਦੀ ਬਹਾਲੀ ਲਈ 28 ਮਾਰਚ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਮੁਕੰਮਲ"