ਵਿਦਿਆਰਥੀਆਂ ਨੇ ਤਿਆਰ ਕੀਤੇ ਕਾਰਜਸ਼ੀਲ ਮਾਡਲ ਤੇ ਸੁੰਦਰ ਚਾਰਟ
ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ: ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਦੀ ਅਗਾਵਈ ਹੇਠ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ‘ਨੰਨ੍ਹੀ ਕੋਂਪਲੇ’ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ ਦੇ ਕਾਰਜਸ਼ੀਲ ਮਾਡਲ ਅਤੇ ਸੁੰਦਰ ਚਾਰਟ ਤਿਆਰ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਕੂਲੀ ਵਿਦਿਆਰਥੀਆਂ ਤੋਂ ਜਿੱਥੇ ਮਾਡਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਵੀ ਕੀਤੀ।
ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ
ਇਸ ਮੌਕੇ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਪੁਰਾਣੀਆਂ ਨਾ ਵਰਤੋਂ ਯੋਗ ਚੀਜ਼ਾਂ ਨੂੰ ਵਰਤੋਂ ਚ ਲਿਆ ਕੇ ਉਪਯੋਗੀ ਸਮਾਨ ਤਿਆਰ ਕੀਤਾ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ‘ਸਵੱਛ ਭਾਰਤ’ ਦਾ ਸੰਦੇਸ਼ ਵੀ ਦਿੱਤਾ। ਇਸ ਸਮਾਗਮ ਦੌਰਾਨ ਮੈਡਮ ਮੋਨਿਕਾ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇਸ ਪ੍ਰਦਰਸ਼ਨੀ ਦੀ ਸਫ਼ਲਤਾ ਤੇ ਵਧਾਈ ਦਿੱਤੀ। ਇਸ ਦੌਰਾਨ ਸਕੂਲ ਦਾ ਸਟਾਫ਼ ਅਤੇ ਸਕੂਲੀ ਵਿਦਿਆਰਥੀਆਂ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।’