ਬਠਿੰਡਾ, 8 ਨਵੰਬਰ: ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਕੰਮ ਕਰਦੇ ਸੈਂਕੜੇ ਆਊਟਸੌਰਸ ਮੁਲਾਜ਼ਮਾਂ ਨੇ ਪੂਰਾ ਬੋਨਸ ਨਾ ਮਿਲਣ ਦੇ ਚਲਦੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਵੇਰਕਾ ਪਲਾਂਟ ਵਰਕਰਾਂ ਨੂੰ ਦੀਵਾਲੀ ਬੋਨਸ , “ਬੋਨਸ ਐਕਟ 1965” ਦੇ ਅਨੁਸਾਰ ਕੁਲ ਤਨਖਾਹ ਦਾ 8.33 ਦੇ ਹਿਸਾਬ ਨਾਲ ਮਿਲਣਾ ਹੁੰਦਾ ਹੈ ਪਰੰਤੂ ਵੇਰਕਾ ਮਨੈਜਮੈਟ ਵੱਲੋ ਵਰਕਰਾਂ ਨੂੰ ਹਾਈ ਸਕਿੱਲਡ ਦੇ ਹਿਸਾਬ ਨਾਲ ਬੋਨਸ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
72 ਕਿਸਾਨ ਭੇਜੇ ਜੇਲ੍ਹ, ਜ਼ਿਲ੍ਹਾ ਪ੍ਰਧਾਨ ਬੈਠਾ ਮਰਨ ਵਰਤ ‘ਤੇ, ਮੀਟਿੰਗਾਂ ਦਾ ਸਿਲਸਿਲਾ ਜਾਰੀ
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਹਾਈ ਸਕਿੱਲਡ ਤੋਂ ਉੱਪਰ ਤਕਰੀਬਨ 3000 ਵਰਕਰ ਹਨ ਜੋ ਬੋਨਸ ਐਕਟ ਦੀ 21000 ਦੀ ਹੱਦ ਸੀਮਾ ਤੋਂ ਹੇਠਾਂ ਆਉਂਦੇ ਹਨ, ਜਿਸਦੇ ਚੱਲਦੇ ਉਹ ਇਸ ਬੋਨਸ ਦੇ ਹੱਕਦਾਰ ਨਹੀਂ ਹੋਣਗੇ। ਇਸ ਸਬੰਧ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਮਿਲਕ ਪਲਾਂਟ ਦੇ ਉੱਚ ਅਧਿਕਾਰੀਆ ਨਾਲ ਮੀਟਿੰਗ ਵੀ ਕੀਤੀ ਗਈ ਪਰੰਤੂ ਬੇਸਿੱਟਾ ਰਹੀ। ਇਸ ਕਰਕੇ ਵਰਕਰ ਵਿੱਚ ਕਾਫ਼ੀ ਨਿਰਾਸ਼ਾ ਫੈਲੀ ਹੋਈ ਹੈ।
ਬਿਨ੍ਹਾਂ ਲਾਇਸੈਂਸ ਤੋਂ ਉਦਯੋਗਿਕ ਏਰੀਏ ਵਿੱਚ ਚੱਲ ਰਹੇ ਮਿਲਕ ਸੈਂਟਰ ’ਤੇ ਸਿਹਤ ਵਿਭਾਗ ਨੇ ਮਾਰਿਆ ਛਾਪਾ
ਯੂਨੀਅਨ ਆਗੂਆਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੀਵਾਲੀ ਮੌਕੇ ਉਨਾਂ ਦਾ ਬਣਦਾ ਬੋਨਸ ਜਾਰੀ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿਚ ਐਲਾਨ ਕੀਤਾ ਕਿ ਜੇਕਰ ਵੇਰਕਾ ਮਿਲਕ ਪਲਾਂਟ ਦੇ ਵਰਕਰਾਂ ਦੇ ਬਣਦੇ ਹੱਕ ਨਾ ਦਿੱਤੇ ਗਏ ਤਾਂ ਮਜਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ। ਇਸ ਮੌਕੇ ਯੂਨੀਅਨ ਆਗੂ ਬਲਜਿੰਦਰ ਸਿੰਘ, ਅਮਨਦੀਪ ਸਿੰਘ, ਕਿੰਗ ਕੌਂਸਿਲ, ਯਾਦਵਿੰਦਰ ਸਿੰਘ , ਰਾਜ ਕੁਮਾਰ ਤੇ ਕਮੇਟੀ ਮੈਂਬਰ ਹਾਜ਼ਰ ਸਨ।
Share the post "ਪੂਰਾ ਬੋਨਸ ਨਾ ਦੇਣ ਦੇ ਰੋਸ਼ ਵਜੋਂ ਆਊਟਸੌਰਸ ਵਰਕਰ ਯੂਨੀਅਨ ਮਨਾਵੇਗੀ ਕਾਲੀ ਦੀਵਾਲੀ"