ਚੰਡੀਗੜ੍ਹ, 25 ਨਵੰਬਰ: ਕਰੀਬ ਪੌਣੇ ਦੋ ਸਾਲ ਪਹਿਲਾਂ ਪੰਜਾਬ ਦੇ ਫ਼ਿਰੋਜਪੁਰ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਦੇ ਕਾਫ਼ਲੇ ’ਚ ਸੰਨਮਾਰੀ ਦੇ ਮਾਮਲੇ ਦੀ ਜਾਂਚ ’ਚ ਹੁਣ ਪੰਜਾਬ ਪੁਲਿਸ ਦੇ ਐਸ.ਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰ ਦਿੱਤਾ ਗਿਆ। ਸ਼੍ਰੀ ਸੰਘਾ ਇਹ ਘਟਨਾ ਵਾਪਰਨ ਸਮੇਂ ਫ਼ਿਰੋਜਪੁਰ ਵਿਖੇ ਬਤੌਰ ਐਸਪੀ ਅਪਰੇਸ਼ਨ ਕੰਮ ਕਰ ਰਹੇ ਸਨ, ਜਦੋਂ ਕਿ ਹੁਣ ਬਠਿੰਡਾ ਵਿਖੇ ਐਸਪੀ ਹੈਡਕੁਆਟਰ ਵਜੋਂ ਤੈਨਾਤ ਹਨ। ਸੂਬੇ ਦੇ ਗ੍ਰਹਿ ਸਕੱਤਰ ਗੁਰਕਿਰਤਕ੍ਰਿਪਾਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇਸ ਪੱਤਰ ਵਿਚ ਪੁਲਿਸ ਅਧਿਕਾਰੀ ਦਾ ਮੁਅੱਤਲੀ ਅਧੀਨ ਹੈਡਕੁਆਟਰ ਚੰਡੀਗੜ੍ਹ ਵਿਖੇ ਬਣਾਇਆ ਗਿਆ ਹੈ।
ਇਸ ਮਾਮਲੇ ਵਿਚ ਵੱਡੀ ਗੱਲ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵਿੱਢੀ ਜਾਂਚ ’ਚ ਕਰੀਬ ਪੌਣੀ ਦਰਜ਼ਨ ਪੁਲਿਸ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਪ੍ਰੰਤੂ ਹੁਣ ਇਸਦੀ ਗਾਜ਼ ਇਕੱਲੇ ਐਸ.ਪੀ ਸੰਘਾ ਉਪਰ ਹੀ ਆ ਕੇ ਡਿੱਗੀ ਹੈ। ਦਸਣਾ ਬਣਦਾ ਹੈ ਕਿ 5 ਜਨਵਰੀ 2022 ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜਪੁਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਬਠਿੰਡਾ ਦੇ ਸਿਵਲ ਏਅਰਪੋਰਟ ‘ਤੇ ਉਤਰੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫ਼ਲਾ ਸੜਕੀ ਮਾਰਗ ਰਾਹੀਂ ਫ਼ਿਰੋਜਪੁਰ ਦੇ ਹੂਸੇਨੀਵਾਲਾ ਵੱਲ ਵਧ ਰਿਹਾ ਸੀ, ਪ੍ਰੰਤੂ ਰੈਲੀ ਵਾਲੀ ਜਗ੍ਹਾਂ ਤੋਂ ਕੁੱਝ ਕਿਲੋਮੀਟਰ ਦੂਰ ਫ਼ਿਰੋਜਪੁਰ ਨਜਦੀਕ ਇੱਕ ਫ਼ਲਾਈਓਵਰ ਉਪਰ ਕਿਸਾਨ ਜਥੈਬੰਦੀ ਨੇ ਧਰਨਾ ਲਗਾ ਦਿੱਤਾ ਸੀ।ਇਸ ਦੌਰਾਨ ਕਾਰਨ ਕਰੀਬ 15-20 ਮਿੰਟ ਸ਼੍ਰੀ ਮੋਦੀ ਦਾ ਕਾਫ਼ਲਾ ਓਵਰਬ੍ਰਿਜ ਉਪਰ ਹੀ ਰੁਕਿਆ ਰਿਹਾ।
ਬਠਿੰਡਾ ਦੇ ਥਾਣਾ ਨਹਿਆਂਵਾਲਾ ’ਤੇ ਅਦਾਲਤ ਦੇ ਵਾਰੰਟ ਅਫ਼ਸਰ ਦਾ ਛਾਪਾ
ਇਸ ਦੌਰਾਨ ਪ੍ਰਧਾਨ ਮੰਤਰੀ ਬਿਨ੍ਹਾਂ ਰੈਲੀ ਨੂੰ ਸੰਬੋਧਨ ਕੀਤਿਆਂ ਵਾਪਸ ਦਿੱਲੀ ਚਲੇ ਗਏ ਸਨ ਤੇ ਦਿੱਲੀ ਵਿਚ ਜਾ ਕੇ ਉਨਾਂ ਇੱਕ ਬਿਆਨ ਵਿਚ ਕਿਹਾ ਸੀ ਕਿ ਸ਼ੁਕਰ ਹੈ ਉਹ ਬਚਕੇ ਵਾਪਸ ਆ ਗਏ ਸਨ। ਇਸ ਮਾਮਲੇ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ, ਜਿਸਦੀ ਅਗਵਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰ ਰਹੇ ਸਨ, ਵਿਚਕਾਰ ਕਾਫ਼ੀ ਬਿਆਨਬਾਜ਼ੀ ਹੋਈ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਗ੍ਰਹਿ ਵਿਭਾਗ ਨੇ ਡੀਜੀਪੀ ਤੇ ਮੁੱਖ ਸਕੱਤਰ ਤੋਂ ਰੀਪੋਰਟ ਮੰਗੀ ਗਈ ਸੀ। ਇਸ ਮਾਮਲੇ ਦੀ ਬਾਅਦ ਵਿਚ ਪੜਤਾਲ ਵਿੱਢੀ ਗਈ ਤੇ ਤਤਕਾਲੀ ਡੀਜੀਪੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੌਰੇ ਦੌਰਾਨ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ। ਜਿਸਤੋਂ ਬਾਅਦ ਹੁਣ ਇਹ ਹੁਕਮ ਜਾਰੀ ਕੀਤੇ ਗਏ ਹਨ।