ਬਠਿੰਡਾ 13 ਨਵੰਬਰ :ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੰਜੀਵ ਰਾਏ ਦੀ ਅਗਵਾਈ ਹੇਠ ‘ਚੇਤਕ ਮੀਡੋਜ਼- ਦਾ ਗਾਰਡਨ ਆਫ ਜੌਏ’ ਥੀਮ ਤਹਿਤ ਸਥਾਨਕ ਮਿਲਟਰੀ ਸਟੇਸ਼ਨ ਵਿਖੇ ਚੇਤਕ ਕੋਰ ਦੁਆਰਾ ਵਿਸ਼ਾਲ ਮੁਹਿੰਮ ਚਲਾਈ ਗਈ।ਜਿਸ ਤਹਿਤ ਫੌਜੀ ਪਰਿਵਾਰਾਂ ਨੂੰ ਬਿਹਤਰ ਜੀਵਨ ਪੱਧਰ ਪ੍ਰਦਾਨ ਕਰਨ ਲਈ ਮਿਲਟਰੀ ਸਟੇਸ਼ਨ ਦਾ ਸੁੰਦਰੀਕਰਨ ਅਤੇ ਕਾਇਆ ਕਲਪ ਕੀਤਾ ਗਿਆ। ਨੇਚਰ ਪਾਰਕ ਦਾ ਸੰਕਲਪ ਜੂਨ 2023 ਵਿੱਚ ਸੰਗਤ ਸਿੰਘ ਆਡੀਟੋਰੀਅਮ ਕੰਪਲੈਕਸ ਨੂੰ ਇੱਕ ਸੰਪੂਰਨ ਰੂਪ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਅਤੇ ਇਹ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਗਿਆ।
ਪੰਜਾਬ ਭਾਜਪਾ ਵੱਲੋਂ ਦੀਵਾਲੀ ਮੌਕੇ ਨਵੇਂ ਅਹੁਦੇਦਾਰਾਂ ਦਾ ਐਲਾਨ
ਮਿਲਟਰੀ ਸਟੇਸ਼ਨ ਦੇ ਸਾਰੇ ਰਿਹਾਇਸ਼ੀ ਖੇਤਰਾਂ ਦੇ ਵਿਚਕਾਰ ਸਥਿਤ ਹੋਣ ਕਾਰਣ ਇਹ ਸਥਾਨ ਚੁਣਿਆ ਗਿਆ ਸੀ। ਥੀਮ ਪਾਰਕ ਵਿੱਚ ਵਿਆਪਕ ਗ੍ਰੀਨ ਕਵਰ,ਗੇਮਿੰਗ ਜ਼ੋਨ, ਬੱਚਿਆਂ ਲਈ ਖੇਡ ਮੈਦਾਨ, ਧਾਤੂ ਦੇ ਟੁਕੜਿਆਂ ਤੋਂ ਬਣੀਆਂ ਕਲਾਕ੍ਰਿਤੀਆਂ, ਸਾਡੇ ਦੇਸ਼ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀਆਂ ਪੇਂਟਿੰਗਾਂ, ਜਲਘਰ ਅਤੇ ਵਾਤਾਵਰਣ ਪੱਖੀ ਪਹਿਲਕਦਮੀਆਂ ਸ਼ਾਮਲ ਹਨ। ਇਹ ਪਾਰਕ ਸਟੇਸ਼ਨ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਇਹ ਨੇਚਰ ਪਾਰਕ ’ਗਰੀਨ ਇੰਡੀਆ, ਸਵੱਛ ਭਾਰਤ’,’ਅੰਮ੍ਰਿਤ ਸਰੋਵਰ’ ਅਤੇ ਸਵੱਛਤਾ 3.0 ਪਹਿਲਕਦਮੀਆਂ ਦੇ ਅਨੁਰੂਪ ਹੈ।