ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੱਲੋਂ ਉਦਯੋਗਪਤੀਆਂ ਨੂੰ ‘ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ ’ ਵਿੱਚ ਸ਼ਾਮਲ ਹੋਣ ਦਾ ਸੱਦਾ

0
3
36 Views

ਪੰਜਾਬ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 99,000 ਕਰੋੜ ਰੁਪਏ ਤੋਂ ਵੱਧ ਦਾ ਹੋਇਆ ਨਿਵੇਸ਼ , 51 ਫ਼ੀਸਦੀ ਪ੍ਰੋਜੈਕਟ ਪਹਿਲਾਂ ਹੀ ਕਾਰਜਸ਼ੀਲ : ਸੀਈਓ ਨਿਵੇਸ਼ ਪੰਜਾਬ

ਸੁਖਜਿੰਦਰ ਮਾਨ

ਚੰਡੀਗੜ, 8 ਅਕਤੂਬਰ:ਚੌਥੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰ ਸਮਿਟ ਦੇ ਮੱਦੇਨਜ਼ਰ ਅੱਜ ਪ੍ਰਮੁੱਖ ਸਕੱਤਰ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਤੇਜਵੀਰ ਸਿੰਘ ਵਲੋਂ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। 26,27 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਇਸ ਸਮਿਟ ਵਿੱਚ ਪੂਰੇ ਭਾਰਤ ਦੇ ਉਦਯੋਗਪਤੀਆਂ ਵਲੋਂ ਵਰਚੁਅਲ ਢੰਗ ਨਾਲ ਭਾਗ ਲਿਆ ਜਾਵੇਗਾ ਅਤੇ 27 ਅਕਤੂਬਰ ਨੂੰ ਉਦਯੋਗਿਕ ਰਾਜਧਾਨੀ ਵਜੋਂ ਜਾਣ ਜਾਂਦੇ ਲੁਧਿਆਣ ਵਿਖੇ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਜਾਵੇਗਾ । ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸਾਰੇ ਉਦਯੋਗਪਤੀਆਂ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸੰਮੇਲਨ ਸਾਡੇ ਮਜਬੂਤ ਈਕੋਸਿਸਟਮ ਅਤੇ ਕਾਰੋਬਾਰ ਦੀ ਸ਼ੁਰੂਆਤ ਅਤੇ ਵਿਸਥਾਰ ਲਈ ਪ੍ਰਦਾਨ ਕੀਤੇ ਜਾਣ ਵਾਲੇ ਵਪਾਰਕ ਮੌਕਿਆਂ ਦੀ ਝਲਕ ਪੇਸ਼ ਕਰੇਗਾ।
ਕਨਫੈਡਰੇਸਨ ਆਫ ਇੰਡੀਅਨ ਇੰਡਸਟਰੀਲਿਸਟਸ (ਸੀਆਈਆਈ) ਵਲੋਂ ‘ਪ੍ਰਗਤੀਸ਼ੀਲ ਪੰਜਾਬ ਲਈ ਉਦਯੋਗ ਨੂੰ ਉਤਸ਼ਾਹਤ ਕਰਨ’ ਦੇ ਵਿਸ਼ੇ ’ਤੇ ਕਰਵਾਏ ਸੈਸ਼ਨ ਨੂੰ ਸੰਬੋਧਨ ਕਰਦਿਆਂ, ਪ੍ਰਮੁੱਖ ਸਕੱਤਰ ਨੇ ਸਥਾਈ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਦੀ ਜਰੂਰਤ ‘ਤੇ ਜੋਰ ਦਿੰਦਿਆਂ ਕਿਹਾ ਕਿ ਇਹ ਸਮੁੱਚੇ ਵਿਕਾਸ ਨੂੰ ਹਾਸਲ ਕਰਨ ਦੀ ਕੁੰਜੀ ਹੈ। ਉਦਯੋਗ ਦਿੱਗਜਾਂ ਨੂੰ ਪੰਜਾਬ ਦੀ ਅਥਾਹ ਵਿਕਾਸ ਸਮਰੱਥਾ ਦਾ ਲਾਭ ਲੈਣ ਲਈ ਉਤਸਾਹਿਤ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਸਾਡੇ ਕੌਮੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ।

ਬਾਅਦ ਵਿੱਚ, ਪ੍ਰਮੁੱਖ ਸਕੱਤਰ ਨੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਕੀਤੀ ਵਰਚੁਅਲ ਸਟੇਕਹੋਲਡਰ ਕੰਸਲਟੇਸ਼ਨ ਮੀਟਿੰਗ ਦੌਰਾਨ ਪੰਜਾਬ ਦੇ ਪ੍ਰਮੁੱਖ ਕਾਰੋਬਾਰੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ।
ਉਨਾਂ ਕਿਹਾ ਕਿ ਪੰਜਾਬ ਵਿੱਚ ਕਾਰੋਬਾਰ ਨੂੰ ਹੋਰ ਅਸਾਨ ਬਣਾਉਣ ਲਈ, ਸੂਬਾ ਸਰਕਾਰ ਨੇ ਪਹਿਲਾਂ ਹੀ ਅੰਮਿ੍ਰਤਸਰ ਵਿੱਚ ਪੈਰੀਸੇਬਲ ਕਾਰਗੋ ਸੈਂਟਰ ਚਾਲੂ ਕਰ ਦਿੱਤਾ ਹੈ, ਜਦੋਂ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਵਿਖੇ ਇੱਕ ਹੋਰ ਕਾਰਗੋ ਟਰਮੀਨਲ ਨੂੰ ਵੀ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਜਤ ਅਗਰਵਾਲ ਨੇ ਰਾਜ ਅਤੇ ਉਦਯੋਗ ਦੀ ਭਾਈਵਾਲੀ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ 16 ਮਾਰਚ 2017 ਤੋਂ 30 ਸਤੰਬਰ 2021 ਤੱਕ ਸੂਬੇ ਵਿੱਚ 99,000 ਕਰੋੜ ਰੁਪਏ ਤੋਂ ਵੱਧ ਦਾ ਪ੍ਰਸਤਾਵਿਤ ਪ੍ਰੋਜੈਕਟਾਂ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਜਿਹਨਾ ਵਿਚੋਂ 51ਫੀਸਦੀ ਤੋਂ ਵੱਧ ਪ੍ਰਾਜੈਕਟ ਸ਼ੁਰੂ ਹੋ ਚੁੱਕੇ ਹਨ। ਉਨਾਂ ਨੇ ਰਾਜ ਦੇ ਵੱਖ -ਵੱਖ ਉਪਰਾਲੇ ਜਿਵੇਂ ਕਾਰੋਬਾਰਾਂ ਨੂੰ ਬਿਜਲੀ ਸਬਸਿਡੀ, ਡੀਮਡ ਮਨਜੂਰੀਆਂ ਅਤੇ ਕੇਂਦਰੀ ਨਿਰੀਖਣ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜੋ ਵਪਾਰਕ ਮਾਹੌਲ ਨੂੰ ਹੋਰ ਢੁਕਵਾਂ ਬਣਾਇਆ ਜਾ ਸਕੇ।
ਇਸ ਤੋਂ ਪਹਿਲਾਂ, ਸੀਆਈਆਈ ਪੰਜਾਬ ਦੇ ਚੇਅਰਮੈਨ ਭਵਦੀਪ ਸਰਦਾਨਾ, ਜੋ ਸੁਖਜੀਤ ਸਟਾਰਚ ਐਂਡ ਕੈਮੀਕਲਜ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ ਅਤੇ ਸੀਈਓ ਵੀ ਹਨ, ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ ਕਾਰੋਬਾਰੀ ਵਿਕਾਸ ਨੀਤੀ ਪੰਜਾਬ ਅਤੇ ਬਿਜ਼ਨਸ ਫਸਟ ਪੋਰਟਲ ਸਮੇਤ ਕੁਝ ਵਿਆਪਕ ਸੁਧਾਰ ਕੀਤੇ ਹਨ, ਜਿਸਦੇ ਨਤੀਜੇ ਵਜੋਂ ਨਾ ਸਿਰਫ ਸੂਬੇ ਵਿੱਚ ਨਵੇਂ ਨਿਵੇਸ਼ ਵਧੇ ਹਨ ਬਲਕਿ ਮੌਜੂਦਾ ਉਦਯੋਗ ਦੀ ਪ੍ਰਵਿਰਤੀ ਵੀ ਸੁਰਜੀਤ ਹੋਈ ਹੈ।
ਪੀਐਚਡੀ ਚੈਂਬਰ ਇੰਡਸਟਰੀ ਦੇ ਮੈਨੇਜਿੰਗ ਕਮੇਟੀ ਮੈਂਬਰ ਆਰ ਐਸ ਸਚਦੇਵਾ ਨੇ ਪੰਜਾਬ ਦੇ ਬਠਿੰਡਾ, ਸੰਗਰੂਰ, ਰਾਜਪੁਰਾ ਅਤੇ ਹੁਸਅਿਾਰਪੁਰ ਜਿਲਿਆਂ ਵਿੱਚ 3100 ਏਕੜ ਜਮੀਨ ਉੱਤੇ ਸਥਾਪਤ ਕੀਤੇ ਜਾਣ ਵਾਲੇ ਚਾਰ ਉਦਯੋਗਿਕ ਪਾਰਕਾਂ ਦੀ ਸਥਾਪਨਾ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ।
ਕੰਗਾਰੂ ਗਰੁੱਪ ਆਫ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਅੰਬਰੀਸ਼ ਜੈਨ ਨੇ ਇਸ ਸੈਸ਼ਨ ਨੂੰ ਪੰਜਾਬ ਵਿੱਚ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਇੱਕ ਮਜਬੂਤ ਰਣਨੀਤੀ ਬਣਾਉਣ ਦੀ ਉੱਤਮ ਕੋਸ਼ਿਸ਼ ਕਰਾਰ ਦਿੱਤਾ ਜਿਸ ਨਾਲ ਉਦਯੋਗ ਅਤੇ ਸਰਕਾਰ ਦੋਵੇਂ ਇੱਕ ਦੂਜੇ ਦੇ ਪੂਰਕ ਹੋ ਕੇ ਕੰਮ ਕਰ ਸਕਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਉਦਯੋਗਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਯੋਗ ਬਣਾਕੇ ਮੁੜ ਪੈਰਾਂ ਤੇ ਕਰਿਆ ਜਾ ਸਕੇ।

LEAVE A REPLY

Please enter your comment!
Please enter your name here