ਸੋਸ਼ਲ ਮੀਡੀਆ ਦੀ ਬਦੌਲਤ ਮਨੁੱਖੀ ਵਿਵਹਾਰ ਬਦਲਿਆ- ਪ੍ਰੋ.ਅਰਵਿੰਦ ਵਾਈਸ ਚਾਂਸਲਰ
ਸੁਖਜਿੰਦਰ ਮਾਨ
ਬਠਿੰਡਾ, 5 ਮਈ: ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਸੋਸ਼ਿਓਲੋਜੀ ਵਿਭਾਗ ਵੱਲੋਂ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰੋ.ਅਰਵਿੰਦ ਵਾਇਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕਾਲਜ ਦਾ ਦੌਰਾ ਕਰਨ ਉਪਰੰਤ ‘ਮੈਡੀਸਨ ਪਾਰਕ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਮੁਕੇਸ਼ ਠੱਕਰ ਾਇਰੈਕਟਰ ਕਾਂਸਟੀਚੂਐਂਟ ਕਾਲਜਿਜ਼ , ਡਾ ਜਗਦੀਸ਼ ਚੰਦਰ ਮਹਿਤਾ ਮੁਖੀ ਸੋਸ਼ਿਓਲੋਜੀ ਵਿਭਾਗ ਡੀ.ਏ.ਵੀ-10 ਚੰਡੀਗੜ), ਡਾ ਦੀਪਕ ਕੁਮਾਰ ਮੁਖੀ ਸੋਸ਼ਿਓਲੋਜੀ ਅਤੇ ਸਮਾਜਿਕ ਐਂਥਰੋਪੋਲੋਜੀਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਅਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਡਾ ਕਿਰਨਦੀਪ ਕੌਰ ਨੇ ਮੁੱਖ ਮਹਿਮਾਨਾਂ, ਵਿਦਵਾਨਾਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸੈਮੀਨਾਰ ਵਿੱਚ ਹਾਜ਼ਰ ਹੋਣ ਤੇ ਸਵਾਗਤ ਕੀਤਾ। ਡਾ ਰੀਤੂ ਸ਼ਰਮਾ ਸੈਮੀਨਾਰ ਕਨਵੀਨਰ ਨੇ ਸੈਮੀਨਾਰ ਦੇ ਵਿਸ਼ੇ ਤੋਂ ਜਾਣੂ ਕਰਵਾਇਆ। ਡਾ ਮੁਕੇਸ਼ ਠੱਕਰ ਨੇ ਕਿਹਾ ਕਿ ਤਕਨਾਲੋਜੀ ਕਿਸ ਤਰ੍ਹਾਂ ਮਨੁੱਖ ਅਤੇ ਸਮਾਜ ਵਿਚ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮੱਹਤਤਾ ਬਾਰੇ ਦੱਸਿਆ ਅਤੇ ਉਸ ਨਾਲ ਬਦਲ ਰਹੇ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ। ਡਾ ਜਗਦੀਸ਼ ਚੰਦਰ ਮਹਿਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਸਮਾਜਿਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਪ੍ਰਭਾਵ ਲੋਕਾਂ ਉਪਰ ਪਾ ਰਿਹਾ ਹੈ। ਡਾ ਦੀਪਕ ਕੁਮਾਰ ਨੇ ਸੋਸ਼ਲ ਮੀਡੀਆ ਨਾਲ ਸੰਬੰਧਤ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਤੱਥ ਪੇਸ਼ ਕੀਤੇ ਅਤੇ ਸੋਸ਼ਲ ਮੀਡੀਆ ਬਾਰੇ ਡੂੰਘਾਈ ਨਾਲ ਜਾਣੂ ਕਰਵਾਇਆ। ਉਨ੍ਹਾਂ ਸੋਸ਼ਲ ਮੀਡੀਆ ਨਾਲ ਸਬੰਧਿਤ ਕੁੱਝ ਨਿੱਜੀ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਬਦੌਲਤ ਮਨੁੱਖੀ ਵਿਵਹਾਰ ਬਦਲਿਆ ਹੈ। ਉਨ੍ਹਾਂ ਦੱਸਿਆ ਕਿ ਆਦਿ ਕਾਲ ਤੋਂ ਸਮੂਹ ਹੀ ਸਮੁੱਚੀ ਧਰਤੀ ਨੂੰ ਕਾਬੂ ਕਰਦੇ ਰਹੇ ਹਨ। ਇਸ ਲਈ ਸੋਸ਼ਲ ਮੀਡੀਆ ਨਵੀਂ ਤਕਨੀਕ ਰਾਹੀਂ ਮਨੁੱਖ ਨੂੰ ਆਪਣੀ ਗੱਲ ਰੱਖਣ ਦੀ ਤਾਕਤ ਦਿੰਦਾ ਹੈ। ਡਾ ਵੀਰਪਾਲ ਕੌਰ ਨੇ ਪਹਿਲੇ ਸੈਸ਼ਨ ਵਿੱਚ ਵੱਖ -ਵੱਖ ਮਾਹਿਰਾਂ ਦੁਆਰਾ ਦਿੱਤੀ ਰਾਇ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਦੂਜੇ ਸੈਸ਼ਨ ਵਿੱਚ ਤਰਤੀਬਵਾਰ ਤਿੰਨ ਟੈਕਨੀਕਲ ਸੈਸ਼ਨ ਚਲਾਏ ਗਏ। ਜਿਨ੍ਹਾਂ ਵਿਚ ਪਹਿਲੇ ਸੈਸ਼ਨ ਦੀ ਪ੍ਰਤੀਨਿਧਤਾ ਡਾ ਮਨੋਜ ਕੁਮਾਰ, ਦੂਜੇ ਸੈਸ਼ਨ ਦੀ ਪ੍ਰਤੀਨਿਧਤਾ ਡਾ ਬਲਰਾਜ ਸਿੰਘ ਅਤੇ ਤੀਜੇ ਸੈਸ਼ਨ ਦੀ ਪ੍ਰਤੀਨਿਧਤਾ ਸੁਧੀਰ ਸਿੰਘ ਵਰਮਾ ਨੇ ਕੀਤੀ।
ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
13 Views