ਪਟਿਆਲਾ, 9 ਸਤੰਬਰ : ਅੱਧੇ ਪੰਜਾਬ ਦੇ ਪਾੜਿਆਂ ਲਈ ਪਿਛਲੇ ਕਈ ਦਹਾਕਿਆਂ ਤੋਂ ਚਾਨਣ ਮੁਨਾਰਾ ਸਾਬਤ ਹੋ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਣ ਇੱਕ ਵੱਡਾ ਫੈਸਲਾ ਲੈਂਦਿਆਂ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ’ਤੇ ਐੱਮ. ਏ. ਅਤੇ ਬੀ. ਏ. ਕਰਨ ਦੀ ਖੁੱਲ ਦੇ ਦਿੱਤੀ ਹੈ। ਇਸਤੋਂ ਪਹਿਲਾਂ ਸਿਰਫ਼ ਲੜਕੀਆਂ ਹੀ ਇਹ ਪ੍ਰੀਖ੍ਰਿਆਵਾਂ ਪ੍ਰਾਈਵੇਟ ਤੌਰ ’ਤੇ ਦੇ ਸਕਦੀਆਂ ਸਨ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਯੂਨੀਵਰਸਿਟੀ ਦਾ ਇਹ ਫੈਸਲਾ ਮਾਲਵਾ ਪੱਟੀ ਦੇ ਨੌਜਵਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ, ਕਿਉਂਕਿ ਕਿਸੇ ਨਾ ਕਿਸੇ ਕਾਰਨ 12ਵੀਂ ਤੋਂ ਬਾਅਦ ਅਪਣੇ ਪੜਾਈ ਅੱਧ ਵੱਟੇ ਛੱਡਣ ਵਾਲੇ ਇਹ ਨੌਜਵਾਨ ਵੀ ਹੁਣ ਗਰੇਜੂਏਟ ਤੇ ਪੋਸਟਗਰੇਜੂਏਟ ਹੋ ਸਕਣਗੇ। ਇਸ ਸਬੰਧ ਵਿਚ ਯੂਨੀਵਰਸਿਟੀ ਨੇ ਜਾਰੀ ਨਵੀਆਂ ਹਿਦਾਇਤਾਂ ਵੈਬਸਾਈਟ ਉਪਰ ਵੀ ਪਾ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਮਜੀਠੀਆ ਅਤੇ ਵੜਿੰਗ ਨੂੰ ਇਕ ਮਹੀਨੇ ਦੇ ਅੰਦਰ ਇਹ ਕੰਮ ਕਰਨ ਦੀ ਦਿੱਤੀ ਚੁਣੌਤੀ
ਯੂਨੀਵਰਸਿਟੀ ਵਲੋਂ ਜਾਰੀ ਨਵੇੇਂ ਨਿਯਮਾਂ ਤਹਿਤ ਬੀਏ ਦੀ ਡਿਗਰੀ ਪ੍ਰਾਪਤ ਕਰਨ ਲਈ ਹਰੇਕ ਸਮੈਸਟਰ ਵਿਚ 35 ਫ਼ੀਸਦੀ ਅੰਕ ਲੈਣੇ ਜਰੂਰੀ ਹੋਣਗੇ। ਉਂਜ ਕੋਈ ਵੀ ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸ਼ਾ ਨਹੀਂ ਲੈ ਸਕੇਗਾ। ਹਾਲਾਂਕਿ ਬਾਰਵੀਂ ਵਿੱਚ ਰੀਅਪੀਅਰ ਵਾਲੇ ਵਿਦਿਆਰਥੀਆਂ ਨੂੰ ਵੀ ਬੀਏ ਭਾਗ ਪਹਿਲਾਂ ਵਿਚ ਪ੍ਰਾਈਵੇਟ ਤੌਰ ’ਤੇ ਦਾਖਲਾ ਲੈਣ ਦੀ ਖੁੱਲ ਦਿੱਤੀ ਹੈ ਪ੍ਰੰਤੂ ਪਾਸ ਨਾ ਹੋਣ ਦੀ ਸੂਰਤ ਵਿਚ ਦਾਖ਼ਲਾ ਰੱਦ ਜਾਵੇਗਾ।
Share the post "ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਤੌਰ ’ਤੇ ਐਮ.ਏ ਤੇ ਬੀ.ਏ"