Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਪੰਜਾਬ ਕੋਲ ਵਾਧੂ ਪਾਣੀ ਨਹੀਂ, ਲੰਕ ਨਹਿਰ ਦਾ ਮੁੱਦਾ ਅਗਲੀਆਂ ਪੀੜ੍ਹੀਆਂ ਦੇ ਜੀਵਨ ਨਾਲ ਜੁੜਿਆ ਹੋਇਐ: ਕਾ: ਸੇਖੋਂ

18 Views

ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਪਾਣੀ ਦੀ ਰਾਖੀ ਲਈ ਪ੍ਰੋਗਰਾਮ ਉਲੀਕੇ
ਬਠਿੰਡਾ, 5 ਅਕਤੂਬਰ : ਸਰਵਉੱਚ ਅਦਾਲਤ ਵੱਲੋਂ ਸਤਿਲੁਜ ਜਮਨਾ Çਲੰਕ ਨਹਿਰ ਦੇ ਪੰਜਾਬ ਵਿਚਲੀ ਜ਼ਮੀਨ ਦਾ ਸਰਵੇਖਣ ਕਰਵਾਉਣ ਦੇ ਆਦੇਸ਼ ਦੇਣ ਨਾਲ ਇਹ ਮੁੱਦਾ ਮੁੜ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਹ ਮਾਮਲਾ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ, ਇਸ ਲਈ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਪਾਣੀ ਦੀ ਰਾਖੀ ਲਈ ਯਤਨ ਕਰਨੇ ਚਾਹੀਦੇ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਤੇ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।

ਵੱਡੀ ਖ਼ਬਰ: ਪੰਜਾਬ ਕੈਬਨਿਟ ਮੀਟਿੰਗ ‘ਚ SYL ਤੇ ਵੱਡਾ ਫ਼ੈਸਲਾ, ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਹੋਣਗੇ ਪੰਜਾਬ ਦੇ ਨਵੇਂ AG

ਕਾ: ਸੇਖੋਂ ਨੇ ਕਿਹਾ ਕਿ ਇਹ ਮਸਲਾ ਕਰੀਬ 42 ਸਾਲ ਪਹਿਲਾਂ ਹੋਏ ਇੱਕ ਸਮਝੌਤੇ ਨਾਲ ਖੜਾ ਹੋ ਗਿਆ ਸੀ, ਪਰ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਹੀ ਇਸਦਾ ਵਿਰੋਧ ਸੁਰੂ ਕਰ ਦਿੱਤਾ ਸੀ। ਪੰਜਾਬ ਕੋਲ ਪਹਿਲਾਂ ਹੀ ਆਪਣੀ ਲੋੜ ਅਨੁਸਾਰ ਪਾਣੀ ਉਪਲੱਭਦ ਨਹੀਂ ਹੈ, ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਸਹਾਰੇ ਆਪਣੀਆਂ ਫ਼ਸਲਾਂ ਪਾਲਣੀਆਂ ਪੈਂਦੀਆਂ ਹਨ। ਇਸ ਨਾਲ ਬਿਜਲੀ ਦੀ ਘਾਟ ਦਾ ਨਵਾਂ ਮਸਲਾ ਉੱਠ ਖੜਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਜਮਨਾ ਨਦੀ ਚੋਂ ਬਣਦਾ ਹੱਕ ਤਾਂ ਦਿੱਤਾ ਨਹੀਂ ਜਾ ਰਿਹਾ, ਸਗੋਂ ਹੁਣ ਸੂਬੇ ਦੇ ਪਾਣੀ ਨੂੰ ਹੋਰ ਰਾਜਾਂ ਵੱਲ ਭੇਜਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਸੋਚ ਹਮੇਸ਼ਾਂ ਪੰਜਾਬ ਵਿਰੋਧੀ ਰਹੀ ਹੈ ਅਤੇ ਇਸ ਮਾਮਲੇ ਤੇ ਵੀ ਉਸਦਾ ਝੁਕਾਅ ਹਰਿਆਣਾ ਵੱਲ ਹੈ।

CM ਮਾਨ ਕੈਬਨਿਟ ਦੀ ਐਂਮਰਜੈਂਸੀ ਮੀਟਿੰਗ, ਬੁੱਲਾਇਆ ਜਾ ਸਕਦਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਪਾਣੀਆਂ ਦੇ ਮੁੱਦੇ ਤੇ ਪੰਜਾਬ ਦਾ ਪੱਖ ਸਹੀ ਢੰਗ ਨਾਲ ਪੇਸ਼ ਕਰਨ ਤੋਂ ਅਸਮਰੱਥ ਰਹੀ ਹੈ, ਜਿਸ ਕਰਕੇ ਹੁਣ ਫੇਰ ਇਹ ਮੁੱਦਾ ਚਰਚਾ ਵਿੱਚ ਆ ਗਿਆ ਹੈ। ਸਰਕਾਰ ਵੱਲੋਂ ਪਾਣੀ ਵਾਧੂ ਨਾ ਹੋਣ ਦਾ ਕੇਵਲ ਬਿਆਨ ਦੇ ਕੇ ਸੱਚੇ ਸਾਬਤ ਹੋਣ ਦੀ ਬਜਾਏ ਮਾਹਰ ਕਾਨੂੰਨਦਾਨਾਂ ਨਾਲ ਮਸਵਰਾ ਕਰਕੇ ਪੰਜਾਬ ਦਾ ਪੱਖ ਜੋਰਦਾਰ ਢੰਗ ਨਾਲ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਮਸਲਾ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ, ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ, ਨਹਿਰੀ ਪਾਣੀ ਹੋਰ ਰਾਜਾਂ ਨੂੰ ਦੇਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

ਬਰਗਾੜੀ ਕਾਂਡ ’ਚ ਇਨਸਾਫ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਅੰਗਾਂ ਦੀ ਬਰਾਮਦਗੀ ਲਈ ਰੋਸ਼ ਮਾਰਚ 12 ਨੂੰ– ਭਾਈ ਅਜਨਾਲਾ

ਇਸ ਤਰ੍ਹਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਉਂਦੇ ਰਹਿਣਾ ਦੁੱਭਰ ਹੋ ਜਾਵੇਗਾ। ਕਾ: ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਇਸ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਅਤੇ ਸਾਰੀਆਂ ਧਿਰਾਂ ਦੀ ਰਾਇ ਨਾਲ ਪਾਣੀ ਦੀ ਰਾਖੀ ਲਈ ਅਗਲਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਉਹਨਾਂ ਭਾਜਪਾ ਨੂੰ ਵੀ ਇਸ ਮਸਲੇ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੀ ਅਪੀਲ ਕੀਤੀ।

Related posts

ਬਠਿੰਡਾ ’ਚ ਕੋਂਸਲਰ ਦੇ ਹੱਥੋਂ ਹਾਰੇ ਪੰਜਾਬ ਦੇ ਵਿਤ ਮੰਤਰੀ

punjabusernewssite

ਹਰੀਸ਼ ਚੌਧਰੀ ਦੇ ਪੰਜਾਬ ਦਾ ਇੰਚਾਰਜ ਬਣਨ ’ਤੇ ਤਲਵੰਡੀ ਸਾਬੋ ’ਚ ਵੰਡੇ ਲੱਡੂ

punjabusernewssite

ਜ਼ਿਲ੍ਹੇ ਦੀਆਂ ਮੰਡੀਆਂ ’ਚ ਹੋਈ 5,43,162 ਮੀਟਰਕ ਟਨ ਕਣਕ ਦੀ ਆਮਦ

punjabusernewssite