ਪੰਜਾਬ ’ਚ ਅੱਜ ਤੋਂ 300 ਯੂਨਿਟ ਮੁਫ਼ਤ ਬਿਜਲੀ ਸਹੂਲਤ ਦੀ ਹੋਈ ਸ਼ੁਰੂਆਤ

0
14

31 ਦਸੰਬਰ 2021 ਦੇ ਡਿਫ਼ਾਲਟਰਾਂ ਦੇ ਬਕਾਇਆ ਬਿੱਲ ਵੀ ਮੁਆਫ਼ ਕਰਨ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 1 ਜੁਲਾਈ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਪੰਜ ਗਰੰਟੀਆਂ ਵਿਚੋਂ ਇੱਕ ਹਰ ਮਹੀਨੇ ਹਰੇਕ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਨੂੰ ਅੱਜ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ 31 ਦਸੰਬਰ 2021 ਤੋਂ ਪਹਿਲਾਂ ਦੇ ਹਰ ਕੈਟਾਗਰੀ ਤੇ ਹਰ ਵਰਗ ਦੇ ਬਿਜਲੀ ਦੇ ਬਕਾਇਆ ਬਿੱਲ ਮਾਫ ਕਰਨ ਦਾ ਵੀ ਐਲਾਨ ਕੀਤਾ ਹੈ। ਦਸਣਾ ਬਣਦਾ ਹੈ ਕਿ ਇਸ ਗਰੰਟੀ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵਲੋਂ ਬੀਤੇ ਕੱਲ ਸਮਾਪਤ ਹੋਏ ਬਜ਼ਟ ਸੈਸਨ ਵਿਚ 1800 ਕਰੋੜ ਰੁਪਏ ਦੀ ਰਾਸ਼ੀ ਵੀ ਰਾਖ਼ਵੀਂ ਰੱਖੀ ਸੀ। ਉਜ ਕਿਸ ਕੈਟਾਗਿਰੀ ਦੇ ਕਿਸ ਵਰਗ ਨੂੰ ਇਹ ਸਹੂਲਤ ਪੂਰੀ ਤਰ੍ਹਾਂ ਮਿਲੇਗੀ, ਇਸਦਾ ਫੈਸਲਾ ਪੰਜਾਬ ਕੈਬਨਿਟ ਵਿਚ ਲਿਆ ਜਾਵੇਗਾ, ਜਿਸਤੋਂ ਬਾਅਦ ਪੰਜਾਬ ਰਾਜ ਪਾਵਰਕਾਰਪੋਰੇਸ਼ਨ ਵਲੋਂ ਨੋਟੀਫਿਕੇਸ਼ਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਵਿਚ ਮੌਜੂਦਾ ਸਮੇਂ 73.39 ਲੱਖ ਘਰੇਲੂ ਖਪਤਕਾਰ ਹਨ,ਜਿੰਨ੍ਹਾਂ ਵਿਚੋਂ 60 ਲੱਖ ਦੇ ਕਰੀਬ ਅਜਿਹੇ ਖਪਤਕਾਰ ਹਨ, ਜਿੰਨ੍ਹਾਂ ਦੀ ਮਹੀਨੇ ਦੀ 300 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਉਧਰ ਦਿੱਲੀ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਦੂਜੀਆਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਕੀਤੇ ਐਲਾਨਾਂ ਨੂੰ ਅਪਣੀ ਸਰਕਾਰ ਦੇ ਪੰਜਵੇਂ ਸਾਲ ਵਿਚ ਲਾਗੂ ਕਰਦੀਆਂ ਹਨ ਪ੍ਰੰਤੂ ਆਮ ਆਦਮੀ ਪਾਰਟੀ ਨੇ ਪਹਿਲੇ ਤਿੰਨ ਮਹੀਨਿਆਂ ਵਿਚ ਅਪਣੇ ਚੋਣ ਵਾਅਦੇ ਪੂਰੇ ਕਰਨੇ ਸੁਰੂ ਕਰ ਦਿੱਤੇ ਹਨ। ਇਸਤੋਂ ਇਲਾਵਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਕੇ ਅੱਜ ਤੋਂ ਪੰਜਾਬ ਵਿਚ 300 ਯੂਨਿਟ ਮਹੀਨਾ ਮੁਫ਼ਤ ਬਿਜਲੀ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਇਸ ਸਕੀਮ ਦਾ ਕਿਹੜੇ ਖਪਤਕਾਰਾਂ ਨੂੰ ਲਾਭ ਪੁੱਜੇਗਾ, ਇਸ ਗੱਲ ਨੂੰ ਲੈ ਹਾਲੇ ਤੱਕ ਭੰਵਲਭੂਸਾ ਬਣਿਆ ਹੋਇਆ ਹੈ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਸਕੀਮ ਦਾ ਲਾਭ ਸਿਰਫ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਮਿਲੇਗਾ, ਜਿਸਦੇ ਚੱਲਦੇ ਲੋਕਾਂ ਵਿਚ ਇੱਕ-ਇੱਕ ਘਰ ਵਿਚ ਦੋ-ਦੋ ਮੀਟਰ ਲਗਾਉਣ ਲਈ ਭੱਜ ਦੋੜ ਹੋਈ ਸੀ। .

LEAVE A REPLY

Please enter your comment!
Please enter your name here