ਚੰਡੀਗੜ੍ਹ: ਪੰਜਾਬ ‘ਚ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣੀ ਸਥਿਤੀ ਸਾਫ਼ ਕਰ ਦਿੱਤੀ ਹੈ। ਅੱਜ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਸ਼ੱਪਸ਼ਟ ਕੀਤਾ ਕਿ ‘ਆਪ’ ਪਾਰਟੀ ਕਿਸੇ ਵੀ ਪਾਰਟੀ ਨਾਲ ਪੰਜਾਬ ‘ਚ ਗੱਠਜੋੜ ਨਹੀਂ ਕਰੇਗੀ ਤੇ ਇਕਲੀਆਂ ਹੀ 13 ਵਿਧਾਨ ਸਭਾ ਸੀਟਾ ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਾਂਗੇ।
ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਪ੍ਰੈਸ ਕਾਨਫੰਰਸ ‘ਚ ਸਾਫ ਕੀਤਾ ਸਾਡੀ ਪਾਰਟੀ ਕਿਸੇ ਦੇ ਵੀ ਨਾਲ ਮਿਲ ਕੇ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਾਰੀਆਂ ਸੀਟਾਂ ਯਾਨੀ 13 ਸੀਟਾਂ ਤੇ ਹੀ ਚੋਣ ਲੜੇਗੀ। ਪਾਰਟੀ ਹਾਈ ਕਮਾਂਡ ਨੇ ਸ਼ੱਪਸ਼ਟ ਕਰ ਦਿੱਤਾ ਹੈ ਕਿ ਤੁਸੀ ਸਾਰੀਆਂ ਸੀਟਾਂ ਤੇ ਹੀ ਚੋਣ ਲੜਨੀ ਹੈ।
ਇਸ ਤੋਂ ਪਹਿਲਾ ਅੱਜ ਸਵੇਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਨੇ ਸ਼ੋਸ਼ਲ ਮੀਡੀਆਂ ਸਾਈਟ ਤੇ ਲਿਖ ਕੇ ਗੱਠਜੋੜ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਰਵਉੱਚ ਹੈ। ਇਹ ਇਕ ਵੱਡੇ ਕਾਰਨ (ਟੀਚੇ) ਲਈ ਹੈ, ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਆਪਣੀ ਤਾਕਤ ਖਿੱਚਣ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਲਈ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਸਾਡੀ ਜਮਹੂਰੀਅਤ ਦੀ ਰਾਖੀ ਲਈ ਨੀਜੀ ਸਵਾਰਥਾਂ ਨਾਲ ਭਰੀ ਮਾੜੀ ਮੋਟੀ ਸਿਆਸਤ ਨੂੰ ਤਿਆਗ ਦੇਣਾ ਚਾਹੀਦਾ ਹੈ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ, ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਂਦੀਆਂ ਹਨ। ਜੁੜੇਗਾ ਭਾਰਤ – ਜਿੱਤੇਗਾ “INDIA”
Share the post "ਪੰਜਾਬ ‘ਚ ਚੋਣਾਂ ਨੂੰ ਲੈ ਕੇ ‘ਆਪ’ ਤੇ ਕਾਂਗਰਸ ਨੇ ਸ਼ੱਪਸ਼ਟ ਕੀਤਾ ਆਪਣਾ-ਆਪਣਾ ਸਟੈਂਡ, ਨਹੀਂ ਹੋਵੇਗਾ ਗੱਠਜੋੜ"