ਬਠਿੰਡਾ, 12 ਸਤੰਬਰ: ਵਿਜੀਲੈਂਸ ਵਲੋਂ ਅੱਜ ਦੇਰ ਸ਼ਾਮ ਕੀਤੀ ਇੱਕ ਵੱਡੀ ਕਾਰਵਾਈ ’ਚ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰਤੀ ਕੀਤੀਆਂ ਆਂਗਣਵਾੜੀ ਹੈਲਪਰਾਂ ਵਿਚੋਂ ਇੱਕ ਨੂੰ ਜੁਆਇੰਨ ਕਰਾਉਣ ਬਦਲੇ 18 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੀ ਤਲਵੰਡੀ ਸਾਬੋ ਸੀਡੀਪੀਓ ਦਫ਼ਤਰ ਦੀ ਸੁਪਰਵਾਈਜ਼ਰ ਨੂੰ ਵਿਜੀਲੈਂਸ ਦੀ ਟੀਮ ਨੇ ਕਾਬੂ ਕਰ ਲਿਆ ਹੈ।
ਹੁਣ ਬਠਿੰਡਾ ਤੋਂ ਦਿੱਲੀ ਤੱਕ ਜਾਣਗੇ ਸਿਧੇ ਜਹਾਜ, ਜਾਣੋ ਕਿਰਾਇਆ
ਸੁਪਰਵਾਈਜ਼ਰ ਹਰਮੇਲ ਕੌਰ ਇਹ ਪੈਸੇ ਰੇਸ਼ਮਾ ਵਾਸੀ ਪਿੰਡ ਭਾਗੀਵਾਂਦਰ ਤੋਂ ਲੈ ਰਹੀ ਸੀ, ਜਿਸਦੀ ਭਤੀਜ ਨੂੰਹ ਨੂੰ ਵਿਭਾਗ ਵਿਚ ਜੁਆਇੰਨ ਕਰਵਾਉਣ ਬਦਲੇ ਲਏ ਸਨ। ਉਂਜ ਪਤਾ ਲੱਗਿਆ ਹੈ ਕਿ ਇਸ ਕੰਮ ਦਾ ਸੌਦਾ ਸੁਪਰਵਾਈਜ਼ਰ ਹਰਮੇਲ ਕੌਰ ਨੇ 60,000 ਰੁਪਏ ਵਿਚ ਤੈਅ ਹੋਇਆ ਸੀ ਤੇ ਮੁਲਜਮ ਅਧਿਕਾਰੀ 35,000 ਰੁਪਏ ਪਹਿਲਾਂ ਹੀ ਲੈ ਚੁੱਕੀ ਸੀ।
ਚੱਲਦੀ ਪ੍ਰੈਸ ਕਾਨਫ਼ਰੰਸ ਦੌਰਾਨ ਆਪਸ ‘ਚ ਭਿੜੇ ਪਟਵਾਰੀ, ਪਟਵਾਰੀ ਧੜਾਂ ਹੋਇਆ ਦੋ ਫਾੜ
ਬਠਿੰਡਾ ਵਿਜੀਲੈਂਸ ਰੇਂਜ ਦੇ ਐਸਐਸਪੀ ਹਰਪਾਲ ਸਿੰਘ ਨੇ ਦਸਿਆ ਕਿ ਉਕਤ ਮੁਲਾਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Share the post "ਪੰਜਾਬ ਦੇ ਇਤਿਹਾਸਕ ਸ਼ਹਿਰ ਵਿਚ ਤੈਨਾਤ ਮਹਿਲਾ ਅਧਿਕਾਰੀ 18,000 ਰੁਪਏ ਲੈਂਦੀ ਵਿਜੀਲੈਂਸ ਵਲੋਂ ਕਾਬੁੂ"