ਬਠਿੰਡਾ ਮਿਲਕ ਪਲਾਂਟ ਵਿੱਚ ਵਧੇਰੇ ਸਹੂਲਤਾਂ ਮਹੱਈਆ ਕਰਵਾਈਆਂ ਜਾਣਗੀਆਂ
ਪੰਜਾਬੀ ਖ਼ਬਰਸਾਰ ਬਿਉਰੋ
ਰਾਮਪੁਰਾ ਫੂਲ 1 ਅਪ੍ਰੈਲ: ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਨੂੰ ਵੇਰਕਾ ਵੱਲੋਂ ਵਧੇਰੇ ਸਹੂਲਤਾਂ ਮਹੁੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਹਰ ਛੋਟਾ ਜਿਮੀਦਾਰ ਅਸਾਨੀ ਨਾਲ ਆਪਣੇ ਘਰ ਵਿੱਚ ਪਸੂ ਪਾਲ ਕੇ ਚੰਗੀ ਤਰ੍ਹਾ ਗੁਜਾਰਾ ਕਰ ਸਕੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਰਾਮਪੁਰਾ ਫੂਲ ਦੇ ਦੁੱਧ ਸੀਤਲ ਕੇੰਦਰ ਦੇ ਮੁਲਾਜਮ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਸੇਵਾ ਮੁਕਤੀ ਮੌਕੇ ਰੱਖੇ ਸਮਾਗਮ ਵਿੱਚ ਸਿਰਕਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਲਕ ਪਲਾਂਟਾਂ ਵਿੱਚ ਹੁਣ ਪਾਰਦਰਸੀ ਢੰਗ ਨਾਲ ਕੰਮ ਕੀਤਾ ਜਾਵੇਗਾ ਤੇ ਵਿਭਾਗ ਦੇ ਮੁਨਾਫੇ ਨੂੰ ਦੁੱਧ ਉਤਪਾਦਕਾਂ ਦੇ ਲਈ ਸਕੀਮਾਂ ਨੂੰ ਲਾਇਆ ਜਾਵੇਗਾ ਤੇ ਵੇਰਕਾਂ ਦੇ ਪਲਾਟਾਂ ਵਿੱਚ ਭ੍ਰਿਸਟਾਚਾਰ ਬਰਦਾਸਤ ਨਹੀ ਕੀਤਾ ਜਾਵੇਗਾ ਤੇ ਜੋ ਅਫਸਰ ਇਮਨਾਦਾਰ ਹੋਵੇਗਾ ਉਸਨੂੰ ਤਰੱਕੀ ਦਿੱਤੀ ਜਾਇਆ ਕਰੇਗੀ। ਉਨ੍ਹਾਂ ਲੋਕਾਂ ਨੂੰ ਵੇਰਕਾ ਨਾਲ ਜੁੜ ਕੇ ਆਪਣਾ ਜੀਵਨ ਪੱਧਰ ਉੱਚਾ ਚੱਕਣ ਦੀ ਅਪੀਲ ਕੀਤੀ।ਇਸ ਮੌਕੇ ਵੇਰਕਾ ਮਿਲਕਪਲਾਂਟ ਦੇ ਡਾਇਰੈਕਟਰ ਸੁਖਪ੍ਰੀਤ ਸਿੰਘ ਸੁੱਖੀ ਮਾਨ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਵਿੱਚ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਮਾਸਟਰ ਜਗਸੀਰ ਸਿੰਘ ਹਲਕਾ ਵਿਧਾਇਕ ਭੁੱਚੋ, ਇੰਦਰਜੀਤ ਸਿੰਘ ਮਾਨ ਚੇਅਰਮੈਨ ਖਾਦੀ ਬੋਰਡ ਪੰਜਾਬ, ਰਾਕੇਸ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਪੰਜਾਬ ਨੇ ਵੀ ਸਮਾਗਮ ਵਿੱਚ ਸਮੂਲੀਅਤ ਕੀਤੀ।ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਚੇਅਰਮੈਨ ਵੱਲੋਂ ਵੇਰਕਾ ਮਿਲਕਪਲਾਂਟ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ।ਇਸ ਮੌਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਭੁੱਚੋ ਨੇ ਮਿਲਕਪਲਾਂਟ ਬਠਿੰਡਾ ਵਿੱਚ ਲਾਏ ਜਾ ਰਹੇ ਨਵੇ ਪ੍ਰਜੈਕਟਾਂ ਦੀ ਚੇਅਰਮੈਨ ਦੀ ਰੱਜ ਕੇ ਤਾਰੀਫ ਕੀਤੀ।ਖਾਦੀ ਬੋਰਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਖਾਦੀ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਟੀਆਂ ਤੇ ਚਾਨਣਾ ਪਾਇਆ ਤੇ ਲੋਕਾਂ ਨੂੰ ਲਾਭ ਲੈਣ ਦੀ ਅਪੀਲ ਕੀਤੀ।
ਰਾਕੇਸ ਪੁਰੀ ਨੇ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਲੈ ਕੇ ਆਪਣਾ ਜੀਵਨ ਖੁਸਹਾਲ ਬਣਾਉਣ ਦਾ ਸੱਦਾ ਦਿੱਤਾ।ਇਸ ਮੌਕੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸੇਰਗਿੱਲ ਨੇ ਵਿਭਾਗ ਵੱਲੋਂ ਨਵੇ ਸਵੈਚਾਲਤ ਦੁੱਧ ਵਾਲੀ ਮਸੀਨ (ਏ.ਐਮ.ਸੀ.ਯੂ.) ਨੂੰ ਹਰ ਨਵੀ ਦੁੱਧ ਉਤਪਾਦਕ ਸਭਾ ਦੇਣ ਤੇ ਪੁਰਾਣੇ ਖਰਾਬ ਏ ਐਮ ਸੀ ਯੂ ਬਦਲਣ ਲਈ ਨਰਦੇਸ ਦਿਤੇ ਤੇ ਇਲਾਕੇ ਦੇ ਸਭਾ ਸਕੱਤਰਾਂ ਦੀਆਂ ਮੁਸਕਲਾਂ ਸੁਣ ਕੇ ਉਸਦਾ ਮੌਕੇ ਤੇ ਹੱਲ ਕੀਤੀ।ਇਸ ਮੌਕੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਵੇਰਕਾ ਦੇ ਠੇਕਾ ਮੁਲਾਜਮਾਂ ਨੇ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਤੇ ਅੰਤ ਵਿੱਚ ਮਿਲਕਪਲਾਂਟ ਬਠਿੰਡਾ ਦੇ ਡਾਇਰੈਕਟਰ ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਸਾਰੇ ਹੀ ਮੁੱਖ ਮਹਿਮਾਨਾਂ ਤੇ ਸਭਾ ਸੱਕਤਰਾਂ ਦਾ ਸਮਾਗਮ ਵਿੱਚ ਪੁੱਜਣ ਤੇ ਧੰਨਵਾਦ ਕੀਤਾ।ਇਸ ਮੌਕੇ ਲਾਭ ਸਿੰਘ ਜਗਾਰਾਮ ਤੀਰਥ, ਮਹਿੰਦਰ ਸਿੰਘ ਨਾਥਪੁਰਾ,ਜਗਦੀਪ ਸਿੰਘ ਮੁਹਾਲਾਂ,ਸੁਖਮੰਦਰ ਸਿੰਘ ਚੱਕ ,ਬਲਵਿੰਦਰ ਸਿੰਘ ਚੇਅਰਮੈਨ ਡੀ.ਸੀ.ਯੂ,ਡਾ ਯਾਦਵਿੰਦਰ ਸਿੰਘ ਮੌੜ,ਜਗਤਾਰ ਸਿੰਘ ਅਨਜਾਣ, ਸੰਦੀਪ ਸਿੰਘ ਕੋਟਫੱਤਾ,ਕੁਲਵੰਤ ਸਿੰਘ ਚੇਅਰਮੈਨ ਮਾਤਾ ਸੁੰਦਰ ਗਰਲਜ ਕਾਲਜ, ਪ੍ਰਿਸੀਪਲ ਰਾਜ ਸਿੰਘ ਬਾਘਾ, ਹਾਕਮ ਸਿੰਘ ਸਟੋਰ ਇੰਚਾਰਜ,ਸ਼ੇਰਜੰਗਬਹਾਦਰ ਸਿੰਘ ਰਾਮਪੁਰਾ,ਜਸਵੰਤ ਸਿੰਘ ਦਲੀਏਵਾਲੀ,ਗੁਰਜੰਟ ਸਿੰਘ ਮਾਨਵਾਲਾ, ਦਰਸਨ ਸਿੰਘ ਵਿਰਕ,ਜਸਵੀਰ ਸਿੰਘ ਪ੍ਰਧਾਨ ਆਊਟ ਸੋਰਸ ਮੁਲਾਜਮ ਸਮੇਤ ਵੱਡੀ ਤਦਾਦ ਵਿੱਚ ਸਭਾਵਾਂ ਦੇ ਸਕੱਤਰ, ਦੁੱਧ ਉਤਪਾਦਕ ਮੌਜੂਦ ਸਨ।
Share the post "ਪੰਜਾਬ ਦੇ ਦੁੱਧ ਉਤਪਾਦਕ ਕਿਸਾਨਾਂ ਲਈ ਵੇਰਕਾ ਵਧੇਰੇ ਸਕੀਮਾਂ ਲਿਆਦੀਆਂ ਜਾਣਗੀਆਂ- ਚੇਅਰਮੈਨ ਸ਼ੇਰਗਿੱਲ"