WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਲਾਜ਼ਮ ਮੰਚ

ਫੀਲਡ ਕਾਮੇਂ ਵਲੋਂ ਸੀਵਰੇਜ ਬੋਰਡ ਦੇ ਨਿਗਰਾਨ ਇੰਜੀਨੀਅਰ ਖਿਲਾਫ਼ 22 ਸਤੰਬਰ ਨੂੰ ਕਰਨਗੇ ਰੋਸ ਰੈਲੀ

ਮੁੱਖ ਦਫਤਰ ਦੀਆਂ ਹਦਾਇਤਾਂ ਨੂੰ ਲਾਗੂ ਨਾਂ ਕਰਨ ਦਾ ਦੋਸ਼
ਬਠਿੰਡਾ, 17 ਸਤੰਬਰ: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਰੈਗੂਲਰ ਤੇ ਕੰਨਟੈਰਕਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾਂ ਹੋਣ ਦੇ ਚੱਲਦੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਨਿਗਰਾਨ ਇੰਜੀਨੀਅਰ ਖਿਲਾਫ਼ 22 ਸਤੰਬਰ ਨੂੰ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।

ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਜਥੇਬੰਦੀਆਂ ਦੇ ਆਗੂਆਂ ਜਿਲ੍ਹਾ ਪ੍ਰਧਾਨ ਕਿਸ਼ੋਰ ਚੰਦ ਗਾਜ਼, ਜਨਰਲ ਸਕੱਤਰ ਬਲਰਾਜ ਮੌੜ,ਮੱਖਣ ਖਨਗਵਾਲ, ਸੁਖਚੈਨ ਸਿੰਘ,ਅਰਜਨ ਸਰਾਂ, ਕੁਲਵਿੰਦਰ ਸਿੰਘ, ਦਰਸ਼ਨ ਸ਼ਰਮਾ,ਲਖਵੀਰ ਭਾਗੀਵਾਦਰ, ਪੂਰਨ ਸਿੰਘ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫਤਰ ਚੰਡੀਗੜ੍ਹ ਤੋਂ ਲਗਾਤਾਰ ਹਦਾਇਤਾਂ ਆਉਣ ਦੇ ਬਾਵਜੂਦ ਹਲਕਾ ਨਿਗਰਾਨ ਦਫ਼ਤਰ ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ

ਬਠਿੰਡਾ ਸ਼ਹਿਰੀ ਯੂਥ ਕਾਂਗਰਸ ਨੇ ਫੂਕਿਆ ਨਰਿੰਦਰ ਮੋਦੀ ਦਾ ਪੁੱਤਲਾ

ਸਮੂਹ ਕੰਟਰੈਕਟ/ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤਨਖਾਹਾਂ ਸਮੇ ਸਿਰ ਦੇਣਾ, ਪ੍ਰਮੋਸ਼ਨ ਚੈਨਲ ਦੌਰਾਨ ਦਰਜਾ 4 ਕਰਮਚਾਰੀਆਂ ਨੂੰ ਪ੍ਰਮੋਟ ਕਰਨਾ,ਦਰਜਾ 4 ਕਰਮਚਾਰੀਆਂ ਬੇਲਦਾਰ ਤੋਂ ਕੀ ਮੈਨ ਬਣਾਉਣਾ,ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੈਸਟੀਵਲ ਅਡਵਾਂਸ ਬਿਨਾ ਵਿਤਕਰੇ ਦਿੱਤਾ ਜਾਵੇ, ਦਰਜਾ ਚਾਰ ਮੁਲਾਜ਼ਮਾਂ ਨੂੰ ਕਣਕ ਖਰੀਦਣ ਲਈ ਕਰਜ਼ਾ ਸਾਰੇ ਪੰਜਾਬ ਦੇ ਮੁਲਾਜ਼ਮ ਲੈ ਚੁੱਕੇ ਹਨ। ਪਰ ਮੰਡਲ ਮਾਨਸਾ ਦੇ ਫੀਲਡ ਕਰਮਚਾਰੀਆਂ ਜੋ 20-25 ਸਾਲਾਂ ਰੈਗੂਲਰ ਹਨ ਉਹਨਾਂ ਨੂੰ ਇਹ ਕਣਕ ਕਰਜ਼ਾ ਨਹੀਂ ਦਿੱਤਾ ਜਾ ਰਿਹਾ।

ਬਠਿੰਡਾ ਦੇ ਉੱਘੇ ‘ਕਲੌਨੀਨਾਈਜਰ’ ਨੇ ‘ਨਿਗਮ’ ਨੂੰ ਸੌਂਪੀ ‘ਜਮੀਨ’ ਦੇ ਚੁੱਕੇ ਕਰੋੜਾਂ ਰੁਪਏ ਹੁਣ ਵਿਆਜ਼ ਸਹਿਤ ਕੀਤੇ ਵਾਪਸ

ਰਿਟਾਇਰ ਕਰਮਚਾਰੀਆਂ ਨੂੰ ਬਕਾਏ ਸਮੇਂ ਸਿਰ ਦੇਣਾ ਆਦਿ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਉਲਟਾ ਮੰਡਲ ਦਫ਼ਤਰਾਂ ਤੋਂ ਮੁਲਾਜ਼ਮਾਂ ਦੇ ਕੇਸ ਜੋ ਮੁੱਖ ਦਫਤਰ ਨੂੰ ਭੇਜੇ ਜਾਣੇ ਹਨ ਉਹ ਵੀ ਸਰਕਲ ਵਿਖੇ ਹੀ ਮਹੀਨਾ ਦੋ ਮਹੀਨੇ ਦੱਬ ਕੇ ਰੱਖ ਲਏ ਜਾਂਦੇ ਹਨ। ਜਥੇਬੰਦੀ ਆਗੂਆਂ ਨੇ ਕਿਹਾ ਕਿ ਨਿਗਰਾਨ ਦਫ਼ਤਰ ਵੱਲੋਂ 21 ਸਤੰਬਰ ਤੱਕ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕੀਤੇ ਗਏ ਤਾਂ ਇਸ ਦਫਤਰ ਦੀ ਟਾਲਮਟੋਲ ਦੀ ਨੀਤੀ ਦੇ ਖਿਲਾਫ਼ 22 ਸਤੰਬਰ ਨੂੰ ਨਿਗਰਾਨ ਇੰਜੀਨੀਅਰ ਦਫ਼ਤਰ ਸੀਵਰੇਜ ਬੋਰਡ (ਭਾਗੂ ਰੋਡ) ਬਠਿੰਡਾ ਵਿਖੇ ਫੀਲਡ ਮੁਲਾਜਮ ਰੋਸ ਰੈਲੀ ਕਰਨਗੇ।

 

Related posts

ਫੀਲਡ ਕਾਮੇ ਕੈਬਨਿਟ ਮੰਤਰੀ ਦੇ ਘਰ ਅੱਗੇ ਹੁਸ਼ਿਆਰਪੁਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ

punjabusernewssite

NPS ਦੀ ਥਾਂ UPS ਲਾਗੂ ਕਰਨ ਨਾਲ ਮੁਲਾਜ਼ਮਾਂ ਦਾ ਨੁਕਸਾਨ ਤੇ ਕਾਰਪੋਰੇਟ ਜਗਤ ਦਾ ਫਾਇਦਾ:ਸਾਂਝਾ ਮੋਰਚਾ

punjabusernewssite

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋੰ ਐਸਮਾ ਕਾਨੂੰਨ ਲਾਗੂ ਕਰਨ ਦੀ ਨਿਖੇਧੀ

punjabusernewssite