ਨਾਕੇ ’ਤੇ ਕਾਰ ਸਵਾਰਾਂ ਨੂੰ ਰੋਕਣ ’ਤੇ ਪੁਲਿਸ ਮੁਲਾਜਮਾਂ ਉਪਰ ਚੜਾਈ ਗੱਡੀ, ਪੁਲਿਸ ਨੂੰ ਗੈਂਗਸਟਰ ਹੋਣ ਦਾ ਸੱਕ
ਪੁਲਿਸ ਵਲੋਂ ਫ਼ਰਾਰ ਨੌਜਵਾਨਾਂ ਦੀ ਭਾਲ ਜਾਰੀ, ਜਖਮੀ ਸੰਤਰੀ ਹਸਪਤਾਲ ਵਿਚ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ : ਸ਼ੁੱਕਰਵਾਰ ਸਵੇਰ ਕਰੀਬ ਤਿੰਨ ਵਜੇਂ ਸਕੋਡਾ ਕਾਰ ’ਚ ਸਵਾਰ ਕੁੱਝ ਨੌਜਵਾਨਾਂ ਵਲੋਂ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਸੂਚਨਾਮੁਤਾਬਕ ਘਟਨਾ ਤੋਂ ਪਹਿਲਾਂ ਕਾਲੇ ਰੰਗ ਦੀ ਸਕੋਡਾ ਕਾਰ ’ਚ ਸਵਾਰ ਉਕਤ ਨੌਜਵਾਨਾਂ ਵਲੋਂ ਭੁੱਚੋਂ ਖੁਰਦ ਕੋਲ ਫ਼ਾਈਰਿੰਗ ਕਰਕੇ ਕੁੱਝ ਲੋਕਾਂ ਨੂੰ ਲੁੱਟਣ ਦੀ ਕੋਸਿਸ ਵੀ ਕੀਤੀ ਗਈ। ਜਿਸਤੋਂ ਬਾਅਦ ਇੰਨ੍ਹਾਂ ਲੋਕਾਂ ਵਲੋਂ ਪੁਲਿਸ ਨੂੂੰ ਸੂਚਿਤ ਕੀਤਾ ਗਿਆ।
ਡੀਜੀਪੀ ਗੌਰਵ ਯਾਦਵ ਪੁੱਜੇ ਬਠਿੰਡਾ, ਅਜਾਦੀ ਦਿਹਾੜੇ ਤੋਂ ਪਹਿਲਾਂ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਬਠਿੰਡਾ ਸ਼ਹਿਰ ਵੱਲ ਆ ਰਹੀ ਉਕਤ ਕਾਰ ਨੂੰ ਥਾਣਾ ਕੈਂਟ ਦੇ ਮੁੱਖ ਗੇਟ ’ਤੇ ਸੰਤਰੀ ਵਜੋਂ ਡਿਊਟੀ ਨਿਭਾ ਰਹੇ ਮੁਲਾਜਮ ਅਤੇ ਉਸਦੇ ਦੋ ਸਾਥੀਆਂ ਨੇ ਰੋਕਣ ਦੀ ਕੋਸਿਸ ਕੀਤੀ ਪ੍ਰੰਤੂ ਕਾਰ ਸਵਾਰ ਨੌਜਵਾਨਾਂ ਨੇ ਸੰਤਰੀ ਉਪਰ ਹੀ ਗੱਡੀ ਚ ਚੜਾ ਦਿੱਤੀ। ਜਿਸਤੋਂ ਬਾਅਦ ਉਕਤ ਨੌਜਵਾਨ, ਜਿੰਨ੍ਹਾਂ ਦੀ ਗਿਣਤੀ ਚਾਰ ਤੋਂ ਪੰਜ ਦੱਸੀ ਜਾ ਰਹੀ ਹੈ, ਸੰਤਰੀ ਦੀ ਐਸਐਲਆਰ ਰਾਈਫ਼ਲ ਖੋਹ ਕੇ ਬਠਿੰਡਾ ਸ਼ਹਿਰ ਵੱਲ ਕਾਰ ’ਤੇ ਭੱਜ ਗਏ।
ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ
ਇਸ ਘਟਨਾ ਵਿਚ ਸੰਤਰੀ ਦੇ ਸੱਟਾਂ ਲੱਗਣ ਦੀ ਵੀ ਜਾਣਕਾਰੀ ਹੈ, ਜਿਸਨੂੰ ਮੁਢਲੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਪੂਰੇ ਜ਼ਿਲ੍ਹੇ ਵਿਚ ਅਲਰਟ ਕਰ ਦਿੱਤਾ ਗਿਆ ਹੈ ਤੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਜਾਂ ਖ਼ਤਰਨਾਕ ਅਪਰਾਧੀ ਹੋ ਸਕਦੇ ਹਨ। ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਦੋਸੀ ਨੌਜਵਾਨਾਂ ਨੂੰ ਕਾਬੂ ਕਰਨ ਲਈ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Share the post "ਬਠਿੰਡਾ ’ਚ ਸਕੋਡਾ ਕਾਰ ਸਵਾਰ ਨੌਜਵਾਨ ਥਾਣਾ ਕੈਂਟ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਹੋਏ ਫ਼ਰਾਰ"