ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 4 ਫ਼ਰਵਰੀ: ਅੱਜ ਸਥਾਨਕ ਐਡਵਾਂਸ ਕੈਂਸਰ ਰਿਸਰਚ ਇੰਸਟੀਚਿਊਟਐਂਡ ਹਸਪਤਾਲ ਵਿੱਚ ਡਾਇਰੈਕਟਰਡਾ. ਦੀਪਕ ਅਰੋੜਾ ਦੀ ਅਗਵਾਈ ਹੇਠ ਕੈਂਸਰ ਜਾਗਰੂਕਤਾ ਦਿਵਸ ਮੌਕੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਮੈਡਮ ਰਾਜਨੀਤੀ ਕੋਹਲੀ ਪ੍ਰਿੰਸੀਪਲ ਹੋਟਲਮੈਨੇਜਮੈਂਟ ਬਠਿੰਡਾ ਅਤੇ ਪ੍ਰੋਫੈਸਰ ਐਨ .ਕੇ. ਗੁਸਾਈ ਗੁਰੂ ਕਾਸ਼ੀ ਯੂਨੀਵਰਸਿਟੀ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਡਾ. ਦੀਪਕ ਅਰੋੜਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੈਂਸਰ ਇਕ ਨਾ-ਮੁਰਾਦ ਬਿਮਾਰੀ ਹੈ , ਪਰ ਸੰਤੁਲਿਤ ਖੁਰਾਕ ਲੈਣ ਨਾਲ , ਕਸਰਤ ਕਰਨ ਨਾਲ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਮੈਡਮਕੋਹਲੀ ਨੇਵਿਦਿਆਰਥੀਆਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ।ਪ੍ਰੋਫੈਸਰ ਐਨ.ਕੇ. ਗੁਸਾਈ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿਚ ਅੰਕੜਿਆਂਦੇ ਅਨੁਮਾਨ ਮੁਤਾਬਕ 2025 ਤੱਕ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਇੱਕ ਕਰੋੜ ਤੱਕ ਪਹੁੰਚ ਜਾਵੇਗੀ।ਇਸ ਕਰਕੇ ਜਾਗਰੂਕਤਾ ਕੈਂਪਜੰਗੀ ਪੱਧਰ ਤੇ ਚਲਾਉਣ ਦੀ ਲੋੜ ਹੈ।ਇਸ ਮੌਕੇ ਤੇ ਇਸ ਬਿਮਾਰੀ ਤੋਂ ਠੀਕ ਹੋਈਇੱਕ ਇਸਤਰੀ ਨੇਆਪਣੀ ਠੀਕ ਹੋਣ ਲਈ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇਕਿਹਾ ਕਿ ਕਿਸੇ ਦੀ ਬੀਮਾਰੀ ਤੋਂ ਠੀਕ ਹੋਣ ਲਈ ਇਨਸਾਨ ਦੀ ਮਜਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।ਅੰਤ ਵਿੱਚ ਪ੍ਰੋਫੈਸਰ ਐਨ.ਕੇ . ਗੁਸਾਈ ਅਤੇ ਮੈਡਮ ਕੋਹਲੀ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ।
ਬਠਿੰਡਾ ਦੇ ਐਂਡਵਾਂਸ ਕੈਂਸਰ ਹਸਪਤਾਲ ’ਚ ਜਾਗਰੂਕਤਾ ਦਿਵਸ ਆਯੋਜਿਤ
15 Views