12 Views
ਸੁਖਜਿੰਦਰ ਮਾਨ
ਬਠਿੰਡਾ, 27 ਨਵੰਬਰ: ਜਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ ਸਟਾਫ਼ -1 ਦੀ ਟੀਮ ਦੁਆਰਾ ਇੰਚਰਾਜ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨਾਂ ਕੋਲੋ 3 ਕੁਇੰਟਲ 60 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਦਿਹਾਤੀ ਨਰਿੰਦਰ ਸਿੰਘ ਨੇ ਦਸਿਆ ਕਿ ਐਸਐਸਪੀ J. Elanchezhian ਦੇ ਦਿਸ਼ਾ ਨਿਰਦੇਸ਼ਾਂ ਅਤੇ ਦਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਅਤੇ ਐਸ.ਆਈ. ਤਰਜਿੰਦਰ ਸਿੰਘ ਇੰਚ: ਸੀ ਆਈ ਏ ਸਟਾਫ-1 ਬਠਿੰਡਾ ਦੀ ਜੇਰ ਨਿਗਰਾਨੀ ਨਸ਼ਾ ਸਮੱਗਲਰਾ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ ਆਈ ਹਰਜੀਵਨ ਸਿੰਘ ਸੀ.ਆਈ.ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ ਜਦੋਂ ਪਿੰਡ ਸੰਗਤ ਕਲਾਂ ਨੇੜੇ ਜੱਸੀ ਵਾਲਾ ਮੌੜ ਵਿਖੇ ਇੱਕ ਘਰ ਵਿਚੋਂ ਨਿਰਮਲ ਸਿੰਘ ਉਰਫ ਲਾਡੀ ਅਤੇ ਕੁਲਦੀਪ ਸਿੰਘ ਉਰਫ ਕਲੀਫਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚਲੇ 18 ਗੱਟਾ ਪਲਾਸਟਿਕ ਦੀ ਚੈਕਿੰਗ ਕੀਤੀ ਤਾਂ 3 ਕੁਇੰਟਲ 60 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਅਧਿਕਾਰੀ ਮੁਤਾਬਕ ਨਿਰਮਲ ਸਿੰਘ ਉਰਫ ਲਾਡੀ ਬਾਬਾ ਨੇ ਮੁੱਢਲੀ ਪੁੱਛ ਗਿੱਛ ਪਰ ਦੱਸਿਆ ਕਿ ਉਹਨਾਂ ਪਾਸ ਇਹ ਡੋਡੇ ਚੂਰਾ ਪੋਸਤ ਦਲਜੀਤ ਸਿੰਘ ਉਰਫ ਬੱਬੂ ਵਾਸੀ ਪਿੰਡ ਪੰਨੀ ਵਾਲਾ ਮੋਹਰੀ ਕਾ ਹਰਿਆਣਾ ਛੱਡ ਕੇ ਗਿਆ ਹੈ। ਜਿਸ ਉਪਰੰਤ ਮੁੱਕਦਮਾ ਨੰਬਰ- 178 ਮਿਤੀ- 26.11.2022 ਅ/ਧ- 15-ਸੀ,29/61/85 ਐਨ ਡੀ ਪੀ ਐਸ ਐਕਟ ਥਾਣਾ- ਸੰਗਤ ਬਰਖਿਲਾਫ ਨਿਮਨਲਿਖਤ ਨਿਰਮਲ ਸਿੰਘ ਉਰਫ ਲਾਡੀ,ਕੁਲਦੀਪ ਸਿੰਘ ਉਰਫ ਕਲੀਫਾ ਅਤੇ ਦਲਜੀਤ ਸਿੰਘ ਉਰਫ ਬੱਬੂ ਦੇ ਦਰਜ ਰਜਿਸਟਰ ਕੀਤਾ ਗਿਆ।ਇਹਨਾਂ ਕਥਿਤ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ।