19 Views
ਦਸ ਪਿਸਤੌਲ ਤੇ ਰਿਵਾਲਵਰ ਸਹਿਤ ਦੋ ਕਾਬੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,4 ਫ਼ਰਵਰੀ: ਬਠਿੰਡਾ ਪੁਲੀਸ ਨੇ ਅੱਜ ਮੱਧ ਪ੍ਰਦੇਸ਼ ਵਿੱਚੋਂ ਹਥਿਆਰਾਂ ਦੀ ਖ਼ਰੀਦ ਕਰਕੇ ਪੰਜਾਬ ਚ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨੌਜਵਾਨਾਂ ਨੂੰ ਦਸ ਪਿਸਤੌਲ ਤੇ ਰਿਵਾਲਵਰ ਸਹਿਤ ਕਾਬੂ ਕੀਤਾ ਹੈ। ਇੰਨਾਂ ਵਿਚੋਂ ਇਕ ਮੁਜ਼ਰਿਮ ਚਿੱਟੇ ਦੇ ਕੇਸ ਵਿਚੋਂ ਭਗੋੜਾ ਹੈ। ਉਂਜ ਦੋਨਾਂ ਵਿਰੁੱਧ ਪਹਿਲਾਂ ਵੀ ਹਥਿਆਰਾਂ ਦੀ ਸਪਲਾਈ ਦੇ ਕੇਸ ਦਰਜ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਐਸਪ ਜੇ ਇਲਨਚੇਲੀਅਨ ਨੇ ਦੱਸਿਆ ਕਿ ਐਸ ਪੀ ਅਜੈ ਗਾਂਧੀ ਅਤੇ ਡੀਐਸਪੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਦੇ ਵਿੰਗ ਸੀ ਆਈ ਏ 2 ਵਲੋਂ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਦੋ ਕਥਿਤ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਜ਼ਿਲਾ ਮੁਕਤਸਰ ਅਤੇ ਹਰਮੀਤ ਉਰਫ਼ ਮੀਤਾ ਵਾਸੀ ਜੀਂਦ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾਂ ਵਿਰੁੱਧ ਪੁਲਸ ਵੱਲੋਂ ਥਾਣਾ ਥਰਮਲ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਜਦ ਕਥਿਤ ਦੋਸ਼ੀਆਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਨ੍ਹਾਂ ਕੋਲੋਂ ਦਸ ਪਿਸਤੌਲ ਤੇ ਰਿਵਾਲਵਰ ਬਰਾਮਦ ਹੋਏ। ਮੁਢਲੀ ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਪੁਲਸ ਨੂੰ ਬਰਾਮਦ ਹਥਿਆਰਾਂ ਤੋਂ ਕਿਤੇ ਜ਼ਿਆਦਾ ਕਥਿਤ ਮੁਲਜ਼ਮ ਹਥਿਆਰਾਂ ਦੀ ਸਪਲਾਈ ਵੀ ਕਰ ਚੁੱਕੇ ਹਨ, ਜਿਨ੍ਹਾਂ ਬਾਰੇ ਵੀ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਹਥਿਆਰ ਖਰੀਦਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੁਜ਼ਰਿਮ ਮੱਧ ਪ੍ਰਦੇਸ਼ ਵਿੱਚੋਂ ਅਸਲਾ ਲਿਆ ਕੇ ਪੰਜਾਬ ਵਿਚ ਸਪਲਾਈ ਕਰਦੇ ਸਨ। ਐਸਐਸਪੀ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਹਥਿਆਰਾਂ ਦੀ ਜਰੂਰਤ ਹੁੰਦੀ ਸੀ ਉਹ ਇੰਨਾਂ ਨਾਲ ਪਹਿਲਾਂ ਹੀ ਸੰਪਰਕ ਕਰ ਲੈਂਦੇ ਸਨ ਅਤੇ ਡਿਮਾਂਡ ਹਾਸਲ ਹੋਣ ਤੋਂ ਬਾਅਦ ਇਹ ਮੁਜ਼ਰਮ ਮੱਧ ਪ੍ਰਦੇਸ ਵਿੱਚੋਂ ਜਾ ਕੇ ਹਥਿਆਰ ਖਰੀਦ ਲਿਆਉਂਦੇ ਸਨ ਅਤੇ ਇਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਸਨ।ਐਸਐਸਪੀ ਨੇ ਦੱਸਿਆ ਕਿ ਮੁਜ਼ਰਮ ਅਮ੍ਰਿਤਪਾਲ ਜਿਲ੍ਹਾ ਮੁਕਤਸਰ ਦੇ ਥਾਣਾ ਬਰੀਵਾਲਾ ਵਿੱਚ ਦਰਜ ਚਿੱਟੇ ਅਤੇ ਅਸਲਾ ਐਕਟ ਦੇ ਇਕ ਕੇਸ ਵਿੱਚ ਭਗੋੜਾ ਚੱਲ ਰਿਹਾ ਹੈ।ਉਂਜ ਇਨ੍ਹਾਂ ਦੋਨਾਂ ਤੋਂ ਪਹਿਲਾਂ ਹੀ ਦੋ ਦੋ ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।
Share the post "ਬਠਿੰਡਾ ਪੁਲੀਸ ਵੱਲੋਂ ਮੱਧ ਪ੍ਰਦੇਸ਼ ਵਿੱਚੋਂ ਹਥਿਆਰਾਂ ਦੀ ਖ਼ਰੀਦ ਕਰਕੇ ਪੰਜਾਬ ਚ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼"