ਬਾਕਸਿੰਗ ਵਿਚ ਹਰਿਆਣਾ ਨੂੰ ਵੱਧ ਮੈਡਲ ਜਿੱਤਣ ਦੀ ਉਮੀਦ
ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਸਟੇਡੀਅਮ ਪਹੁੰਚ ਕੇ ਵਧਾਇਆ ਖਿਡਾਰੀਆਂ ਦਾ ਹੌਂਸਲਾ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਜੂਨ : ਕੁਸ਼ਤੀ ਦੀ ਹੀ ਤਰ੍ਹਾ ਬਾਕਸਿੰਗ ਵੀ ਹਰਿਆਣਾ ਦੀ ਪਸੰਦੀਦਾ ਖੇਡ ਮੰਨਿਆ ਜਾਂਦਾ ਹੈ ਅਤੇ ਅਜਿਹੀ ਉਮੀਦ ਵੀ ਜਤਾਈ ਜਾ ਰਹੀ ਸੀ ਕਿ ਖੇਲੋ ਇੰਡੀਆ ਯੂਥ ਗੇਮਸ-2021 ਦੌਰਾਨ ਹੋਣ ਵਾਲੀ ਬਾਕਸਿੰਗ ਮੁਕਾਬਲਿਆਂ ਵਿਚ ਹਰਿਆਣਾ ਹੋਰ ਟੀਮਾਂ ‘ਤੇ ਹਾਵੀ ਰਹਿ ਸਕਦਾ ਹੈ। ਇੰਨ੍ਹਾਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਜਿੱਤ ਦਾ ਸਫਰ ਜਾਰੀ ਰੱਖਿਆ ਹੈ। ਸ਼ੁਕਰਵਾਰ ਨੂੰ ਵੱਖ-ਵੱਖ ਭਾਰ ਵਰਗ ਵਿਚ ਹੋਏ ਮੁੰਡਿਆਂ ਅਤੇ ਕੁੜੀਆਂ ਦੇ ਬਾਕਸਿੰਗ ਮੁਕਾਬਲਿਆਂ ਵਿਚ ਛੋਰਿਆਂ ਨੇ ਜਿੱਤ ਦਰਜ ਕਰ ਲੀਡ ਬਣਾਈ ਹੈ। ਆਸ ਹੈ ਕਿ ਹਰਿਆਣਾ ਬਾਕਸਿਗ ਵਿਚ ਵੱਧ ਤੋਂ ਵੱਧ ਮੈਡਲ ਜਿੱਤ ਕੇ ਮੈਡਲ ਟੈਲੀ ਵਿਚ ਸਿਖਰ ‘ਤੇ ਕਾਬਿਜ ਰਹੇਗਾ। 71 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਹਰਸ਼ਿਤ ਨੇ ਉੱਤਰ ਪ੍ਰਦੇਸ਼ ਦੇ ਖਿਡਾਰੀ ਨੂੰ ਹਰਾਇਆ। ਇਸੀ ਤਰ੍ਹਾ, 75 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੇ ਤੇਜਸ ਨੇ ਚੰਡੀਗੜ੍ਹ ਦੇ ਵਿਰੋਧੀ ਨੂੰ ਹਰਾ ਕੇ ਆਪਣੀ ਜਿੱਤ ਦੇ ਨਾਲ ਹੀ ਹਰਿਆਣਾ ਨੂੰ ਲੀਡ ਦਿਵਾਈ।
ਖੇਡ ਰਾਜ ਮੰਤਰੀ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ
ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਪਰਿਸਰ ਵਿਚ ਚੱਲ ਰਹੀ ਰੋਮਾਂਚ ਨਾਲ ਭਰਪੂਰ ਬਾਕਸਿੰਗ ਮੁਕਾਬਲਿਆਂ ਦੌਰਾਨ ਖਿਡਾਰੀਆਂ ਦਾ ਮਨੋਬਲ ਅਤੇ ਹੌਂਸਲਾ ਵਧਾਉਣ ਲਈ ਅੱਜ ਹਰਿਆਣਾ ਦੇ ਖੇਲ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਖੇਡ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਅਤੇ ਸਕੱਤਰ, ਵਿੱਤ ਸੋਫਿਆ ਦਹਿਆ ਵੀ ਮੌਜੂਦ ਰਹੀ।
ਖੇਡ ਰਾਜ ਮੰਤਰੀ ਨੇ ਮੁੰਡਿਆਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿਚ ਹੋਏ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਕਸਿੰਗ ਮੈਚ ਨੂੰ ਦੇਖਿਆ ਅਤੇ ਹਰਿਆਣਾ ਦੇ ਜੇਤੂ ਖਿਡਾਰੀ ਹਰਸ਼ਿਤ ਨਾਲ ਗਲਬਾਤ ਕਰ ਉਨ੍ਹਾਂ ਨੁੰ ਜਿੱਤ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ, ਖੇਡ ਰਾਜ ਮੰਤਰੀ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਕੁੜੀਆਂ ਦੇ ਮੈਚ ਦੌਰਾਲ ਰਿੰਗ ਵਿਚ ਉਤਰ ਕੇ ਦੋਵਾਂ ਸੂਬਿਆਂ ਦੀ ਖਿਡਾਰੀਆਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਦੀ ਜਿੱਤ ਲਈ ਕਾਮਨਾ ਕੀਤੀ। ਇਸ ਤੋਂ ਬਾਅਦ, ਖੇਡ ਰਾਜ ਮੰਤਰੀ ਅਤੇ ਹੋਰ ਮਹਿਮਾਨ ਬਾਸਕੇਟਬਾਲ ਕੋਰਟ ਵਿਚ ਪਹੁੰਚੇ ਅਤੇ ਇੱਥੇ ਰਾਜਸਤਾਨ ਤੇ ਚੰਡੀਗੜ੍ਹ ਬੁਆਇਜ ਮੈਚ ਨੁੰ ਦੇਖਿਆ। ਇਸ ਦੌਰਾਨ ਸੋਹਨਾ ਦੇ ਵਿਧਾਇਕ ਸੰਜੈ ਸਿੰਘ ਵੀ ਮੌਜੂਦ ਰਹੇ।