ਸੁਖਜਿੰਦਰ ਮਾਨ
ਬਠਿੰਡਾ, 14 ਮਈ: ਬਾਬਾ ਫ਼ਰੀਦ ਕਾਲਜ ਦੇ ਕੈਮਿਸਟਰੀ ਵਿਭਾਗ ਨੇ ਵਿਦਿਆਰਥੀਆਂ ਲਈ ਮਨਾਲੀ ਦਾ ਚਾਰ ਦਿਨਾਂ ਵਿੱਦਿਅਕ ਦੌਰਾ ਆਯੋਜਿਤ ਕੀਤਾ। ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਅਤੇ ਕੈਮਿਸਟਰੀ ਵਿਭਾਗ ਦੇ ਤਿੰਨ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਵਿਦਿਆਰਥੀ ਇਸ ਦੌਰੇ ਲਈ ਰਵਾਨਾ ਹੋਏ । ਉਨ੍ਹਾਂ ਨੇ ਰਸਤੇ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾਂ ਦੇਵੀ ਮੰਦਰ ਦੇ ਦਰਸ਼ਨ ਕੀਤੇ ਅਤੇ ਇਹਨਾਂ ਇਤਿਹਾਸਕ ਸਥਾਨਾਂ ਦੇ ਇਤਿਹਾਸ ਅਤੇ ਪਵਿੱਤਰਤਾ ਬਾਰੇ ਜਾਣਿਆ । ਅਗਲੇ ਦਿਨ ਵਿਦਿਆਰਥੀਆਂ ਨੇ ਕੁੱਝ ਸਾਹਸੀ ਗਤੀਵਿਧੀਆਂ ਜਿਵੇਂ ਕਿ ਰੱਸੀ ਚੜ੍ਹਨਾ, ਪੁਲ ਚੜ੍ਹਨਾ ਆਦਿ ਦੇ ਨਾਲ-ਨਾਲ ਇੱਕ ਜੋਗਿਨੀ ਝਰਨੇ ਦਾ ਸੁੰਦਰ ਦਿ੍ਰਸ਼ ਦੇਖਿਆ ਜੋ ਕਿ ਮਨਾਲੀ ਦੇ ਸਭ ਤੋਂ ਵਧੀਆ ਸੈਲਾਨੀ ਸਥਾਨਾਂ ਵਿੱਚੋਂ ਇੱਕ ਹੈ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਦੇ ਸਿਖਰ ਤੇ ਪਹੁੰਚ ਕੇ ਜੋਗਿਨੀ ਝਰਨੇ ਦੇ ਸਭ ਤੋਂ ਖ਼ੂਬਸੂਰਤ ਨਜ਼ਾਰੇ ਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮਨਾਲੀ ਦੇ ਮੁੱਖ ਆਕਰਸ਼ਨ ਮਾਲ ਰੋਡ ਵਿਖੇ ਪਹੁੰਚ ਕੇ ਚਾਈਨਜ਼ ਫੂਡ ਆਦਿ ਦਾ ਅਨੰਦ ਲਿਆ ਅਤੇ ਕੁੱਝ ਖ਼ਰੀਦਦਾਰੀ ਕੀਤੀ। ਅਗਲੇ ਦਿਨ ਵਿਦਿਆਰਥੀਆਂ ਨੇ ਮਨਾਲੀ ਤੋਂ 25 ਕਿਲੋਮੀਟਰ ਦੂਰ ਅਟੱਲ ਸੁਰੰਗ ਰਾਹੀਂ ਲੰਘ ਕੇ ਸ਼ਾਂਤ ਬਰਫ਼ੀਲੇ ਸਥਾਨ ਦਾ ਟੈਕਸੀ ਰਾਹੀਂ ਦੌਰਾ ਕੀਤਾ । ਇੱਥੇ ਵਿਦਿਆਰਥੀਆਂ ਨੇ ਬਰਫ਼ਬਾਰੀ ਦਾ ਅਨੰਦ ਮਾਣਿਆ ਅਤੇ ਫਿਰ ਵਾਪਸੀ ‘ਤੇ ਉਹ ਸੋਲਾਂਗ ਘਾਟੀ ਵੱਲ ਚਲੇ ਗਏ ਜਿੱਥੇ ਉਨ੍ਹਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਅਤੇ ਪਹਾੜ ਤੋਂ ਇੱਕ ਲਿੰਗਮ (ਸ਼ਿਵਲਿੰਗ) ‘ਤੇ ਡਿਗਦੇ ਪਾਣੀ ਦੇ ਸਭ ਤੋਂ ਸ਼ਾਂਤ ਦਿ੍ਰਸ਼ ਦਾ ਨਜ਼ਾਰਾ ਦੇਖਿਆ। ਚੌਥੇ ਦਿਨ ਵਿਦਿਆਰਥੀ ਹਡਿੰਬਾ ਮੰਦਿਰ ਦੇਖਣ ਗਏ ਜੋ ਹਡਿੰਬਾ ਦੇਵੀ ਦੀ ਯਾਦ ਵਿੱਚ ਬਣਾਇਆ ਹੋਇਆ ਹੈ। ਚਾਰ ਦਿਨਾਂ ਦੇ ਲੰਬੇ ਦੌਰੇ ਤੋਂ ਬਾਅਦ ਵਾਪਸੀ ‘ਤੇ ਵਿਦਿਆਰਥੀਆਂ ਨੇ ਗੁਰੂਦੁਆਰਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਟੂਰ ਨੂੰ ਸਭ ਤੋਂ ਯਾਦਗਾਰੀ ਅਤੇ ਸਫਲ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਵਿਦਿਆਰਥੀਆਂ ਨੇ ਡਾ. ਸੁਧੀਰ ਮਿੱਤਲ ਅਤੇ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
Share the post "ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਮਨਾਲੀ ਵਿਖੇ ਚਾਰ ਦਿਨਾਂ ਦਾ ਵਿੱਦਿਅਕ ਦੌਰਾ ਕੀਤਾ"