ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਦੇ ਆਈ.ਕਿਊ.ਏ.ਸੀ. ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਬੀ.ਐਫ.ਜੀ.ਆਈ. ਦੀ ਫੈਕਲਟੀ ਲਈ ‘ ਐਸ.ਪੀ.ਐਸ.ਐਸ. ‘ਤੇ ਸਟੈਟਿਸਟੀਕਲ ਟੂਲਜ਼ ਅਤੇ ਤਕਨੀਕਾਂ ਦੀਆਂ ਐਪਲੀਕੇਸ਼ਨਾਂ‘ ਬਾਰੇ ਦੋ ਦਿਨਾਂ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਵਿੱਚ ਐਸ.ਪੀ.ਐਸ.ਐਸ. ਸਾਫ਼ਟਵੇਅਰ ‘ਤੇ ਲਾਗੂ ਕਰਨ ਦੇ ਨਾਲ-ਨਾਲ ਵੱਖ-ਵੱਖ ‘ਸਟੈਟਿਸਟੀਕਲ ਟੂਲਜ਼ ਅਤੇ ਤਕਨੀਕਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਸੈਸ਼ਨ ਦੀ ਸ਼ੁਰੂਆਤ ਵਿੱਚ ਕਾਲਜ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਨਿਸ਼ਾ ਆਚਾਰੀਆ ਨੇ ਸਰੋਤ ਵਿਅਕਤੀ ਡਾ. ਪ੍ਰਦੀਪ ਸਿੰਘ ਚਾਹਰ, ਅਸਿਸਟੈਂਟ ਪ੍ਰੋਫੈਸਰ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ (ਯੂ.ਪੀ.) ਦਾ ਨਿੱਘਾ ਸਵਾਗਤ ਕੀਤਾ। ਮਾਹਿਰ ਨੇ ਪਹਿਲੇ ਦਿਨ ਦੇ ਸੈਸ਼ਨ ਵਿੱਚ ਸਾਧਾਰਨ ਉਦਾਹਰਨਾਂ ਦੇ ਨਾਲ ਅੰਕੜਿਆਂ ਸੰਬੰਧੀ ਮੁੱਢਲੀਆਂ ਧਾਰਨਾਵਾਂ ਬਾਰੇ ਦੱਸਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅੰਕੜਿਆਂ ਦੀ ਪਰਿਭਾਸ਼ਾ, ਅੰਕੜਾ ਵਿਧੀਆਂ ਦੀਆਂ ਕਿਸਮਾਂ ਜਿਵੇਂ ਡਿਸਕਿ੍ਰਪਟਿਵ ਅਤੇ ਇਨਫਰੈਂਸੀਅਲ ਵਿਧੀਆਂ ਬਾਰੇ ਦੱਸਿਆ । ਫਿਰ ਉਨ੍ਹਾਂ ਨੇ ਪੈਰਾ ਮੀਟਰਿਕ ਟੈੱਸਟਾਂ, ਵਿਭਿੰਨਤਾ ਦਾ ਵਿਸ਼ਲੇਸ਼ਣ (ਅਨੋਵਾ), ਸੰਬੰਧ (ਕੋਰ ਰਿਲੇਸ਼ਨ) ਅਤੇ ਰਿਗਰੈਸ਼ਨ ਤਕਨੀਕਾਂ ਦਾ ਵਰਣਨ ਕੀਤਾ। ਵਰਕਸ਼ਾਪ ਦੇ ਦੂਜੇ ਦਿਨ ਉਨ੍ਹਾਂ ਨੇ ਐਸ.ਪੀ.ਐਸ.ਐਸ. ‘ਤੇ ਸਾਧਾਰਨ ਉਦਾਹਰਨਾਂ ਨੂੰ ਲਾਗੂ ਕਰਨ ਦਾ ਪ੍ਰਦਰਸ਼ਨ ਕੀਤਾ ਅਤੇ ਵੱਖ-ਵੱਖ ਐਪਲੀਕੇਸ਼ਨਾਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਵੱਖ-ਵੱਖ ਤਰੀਕਿਆਂ ਨਾਲ ਵੱਖ-ਵੱਖ ਵੇਰੀਏਬਲਾਂ ਦੇ ਮੁੱਲ ਕਿਵੇਂ ਦਾਖਲ ਕਰ ਸਕਦੇ ਹਾਂ । ਇਸ ਤੋਂ ਇਲਾਵਾ ਉਨ੍ਹਾਂ ਨੇ ਟੇਬਲ ਦੇ ਰੂਪ ਵਿੱਚ ਨਤੀਜਿਆਂ ਨੂੰ ਦਿਖਾਇਆ ਅਤੇ ਇਸ ਦੀ ਵਿਆਖਿਆ ਕੀਤੀ। ਇਨ੍ਹਾਂ ਸਾਰੇ ਸੈਸ਼ਨਾਂ ਵਿੱਚ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਭਾਗ ਲਿਆ। ਬਹੁਤ ਸਾਰੇ ਫੈਕਲਟੀ ਮੈਂਬਰਾਂ ਨੇ ਸਰੋਤ ਵਿਅਕਤੀ ਤੋਂ ਕਈ ਪ੍ਰਸ਼ਨ ਪੁੱਛੇ ਅਤੇ ਆਪਣੇ ਸ਼ੰਕੇ ਦੂਰ ਕੀਤੇ। ਅੰਤ ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਭਾਵਨਾ ਖੰਨਾ ਨੇ ਮਹਿਮਾਨ ਬੁਲਾਰੇ ਅਤੇ ਸਾਰੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਕਾਲਜ ਦੇ ਪਿ੍ਰੰਸੀਪਲ ਡਾ. ਆਰ. ਕੇ ਉੱਪਲ, ਵਾਈਸ ਪਿ੍ਰੰਸੀਪਲ ਡਾ. ਸਚਿਨ ਦੇਵ ਨੇੇ ਇਸ ਸ਼ਾਨਦਾਰ ਉੱਦਮ ਲਈ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਅਜਿਹੇ ਸਾਰਥਿਕ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਕੁਲ ਮਿਲਾ ਕੇ ਇਹ ਇੱਕ ਦਿਲਚਸਪ ਅਤੇ ਬਹੁਤ ਜਾਣਕਾਰੀ ਭਰਪੂਰ ਸੈਸ਼ਨ ਸੀ।
ਬਾਬਾ ਫ਼ਰੀਦ ਕਾਲਜ ਦੋ ਦਿਨਾਂ ਵਰਕਸ਼ਾਪ ਕਰਵਾਈ
8 Views