ਬਠਿੰਡਾ, 4 ਅਕਤੂਬਰ: ਸਥਾਨਕ ਪੁਲਿਸ ਲਾਈਨ ਵਿੱਚ ਸਪੋਰਟਸ ਵੈਰੀਅਰ ਕਲੱਬ ਰਜਿਸਟਰਡ ਬਠਿੰਡਾ ਵਲੋਂ ਕਰਵਾਏ ਜਾ ਰਹੇ 40 +ਬਾਸਕਟਬਾਲ ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ ਤੌਰ ‘ਤੇ ਐੱਲ ਏ ਫਰੀਦਕੋਟ ਗੁਰਦਿੱਤ ਸਿੰਘ ਐੱਮ ਪੁੱਜੇ। ਸ: ਸੇਖੋ ਖ਼ੁਦ ਆਪ ਵੀ ਬਾਸਕਟ ਬਾਲ ਦੇ ਉੱਚ ਕੋਟੀ ਦੇ ਖਿਡਾਰੀ ਰਹੇ ਹਨ।ਉਹ ਇੱਕ ਖਿਡਾਰੀ ਦੀ ਤਰ੍ਹਾਂ ਹੀ ਮੱਥਾ ਟੇਕ ਕੇ ਗਰਾਉਂਡ ਵਿੱਚ ਦਾਖ਼ਲ ਹੋਏ ਤੇ ਟੀਮਾਂ ਨਾਲ ਜਾਣ ਪਛਾਣ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ’ਤੇ ਸੁਣਵਾਈ ਅੱਜ
ਉਹਨਾਂ ਵੈਰੀਅਰ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ, ਜਿੰਨ੍ਹਾਂ ਵਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਖੇਡੇ ਗਏ ਮੈਚ ਪੰਜਾਬ ਪੁਲਿਸ ਵਰਸੈਜ ਕਪੂਰਥਲਾ, ’ਚ ਪੰਜਾਬ ਪੁਲਿਸ ਜੈਤੂ ਰਹੀ। ਇਸੇ ਤਰਾਂ ਮਹਾਂਰਾਸ਼ਟਰਾ ਤੇ ਫਿਰੋਜਪੁਰ ਵਿੱਚੋਂ ਮਹਾਂਰਾਸ਼ਟਰਾ ਜੈਤੂ ਰਿਹਾ। ਬਠਿੰਡਾ ਤੇ ਹਰਿਆਣਾ ਵਿਚਕਾਰ ਹੋਏ ਫ਼ਸਵੇਂ ਮੁਕਾਬਲੇ ਬਠਿੰਡਾ 20 ਨੰਬਰਾਂ ਦਾ ਅੰਤਰ ਕੱਢਦਾ ਹੋਇਆ ਇੱਕ ਬਾਸਕਟ ਨਾਲ ਜੈਤੂ ਰਿਹਾ।
ਥਾਣਾ ਬਾਲਿਆਵਾਲੀ ਦਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਲਾਈਨ ਹਾਜ਼ਰ
ਸ਼ਾਮ ਦੇ ਸ਼ੈਸ਼ਨ ਵਿੱਚ ਫਾਇਨਲ ਮੈਚ ਬਠਿੰਡਾ ਤੇ ਪੰਜਾਬ ਪੁਲਿਸ ਵਿੱਚ ਖੇਡਿਆ ਗਿਆ। ਜਿਸ ਵਿੱਚ ਪੰਜਾਬ ਪੁਲਿਸ ਜੈਤੂ ਰਿਹਾ। ਇਨ੍ਹਾਂ ਮੈਚਾਂ ਦੌਰਾਨ ਬਾਸਕਟ ਬਾਲ ਦੇ ਖਿਡਾਰੀ ਰਹੇ ਜਗਦੀਪ ਸਿੰਘ ਜੋਗਾ ਨੇ ਕੰਮੈਟਰੀ ਕੀਤੀ। ਸ਼ਾਮ ਵੇਲੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ।
Share the post "ਬਾਸਕਟਬਾਲ ਬਾਲ ਟੂਰਨਾਮੈਂਟ ਦੇ ਉੱਚ ਕੋਟੀ ਦੇ ਖਿਡਾਰੀ ਰਹੇ ਵਿਧਾਇਕ ਗੁਰਦਿੱਤ ਸੇਖੋ ਨੇ ਵਧਾਇਆ ਖਿਡਾਰੀਆਂ ਦਾ ਹੌਸਲਾ"