ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ 41 ਤਰ੍ਹਾਂ ਦੇ 26 ਹਜ਼ਾਰ ਤੋਂ ਵੱਧ ਰੁੱਖ ਲਗਾਏ
ਜੰਗਲ ਦੀ ਰਸ਼ਮੀ ਸ਼ੁਰੂਆਤ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਪਰਿਵਾਰਕ ਮੈਂਬਰਾਂ ਨੇ ਕੀਤੀ
ਸੁਖਜਿੰਦਰ ਮਾਨ
ਬਠਿੰਡਾ, 11 ਸਤੰਬਰ: ਬੀਸੀਐੱਲ ਇੰਡਸਟਰੀ ਲਿਮਟਿਡ ਵੱਲੋਂ ਪਿੰਡ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਦੇ ਨਾਲ ਲੱਗਦੀ 2.75 ਏਕੜ ਜ਼ਮੀਨ ’ਚ ਬਾਬੇ ਨਾਨਕ ਦੇ ਨਾਂ ‘ਤੇ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਲਗਾਇਆ ਗਿਆ ਹੈ। ਇਹ ਜੰਗਲ ਇਸੇ ਖੇਤਰ ’ਚ ਕੰਮ ਕਰਦੀ ਪੰਜਾਬ ਦੀ ਸੰਸਥਾ ਈਕੋ ਸਿੱਖ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਵਿਸ਼ੇਸ਼ ਪੱਖ ਇਹ ਹੈ ਕਿ ਜੰਗਲ ’ਚ 41 ਤਰ੍ਹਾਂ ਦੇ 26 ਹਜ਼ਾਰ ਤੋਂ ਵੀ ਜ਼ਿਆਦਾ ਬੂਟੇ ਲਗਾਏ ਗਏ ਹਨ। ਜਿਸ ’ਚ ਅੱਧੀ ਦਰਜ਼ਨ ਅਜਿਹੇ ਬੂਟੇ ਹਨ ਜਿਨ੍ਹਾਂ ਨੂੰ ਮਾਲਵਾ ਦੀ ਧਰਤੀ ’ਤੇ ਪਹਿਲੀ ਦਫ਼ਾ ਲਗਾਇਆ ਗਿਆ ਹੈ ਅਤੇ ਜੋ ਖ਼ਤਮ ਹੋਣ ਦੀ ਕਗਾਰ ’ਤੇ ਹਨ।
ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ
ਅੱਜ ਇਸ ਗੁਰੂ ਨਾਨਕ ਪਵਿੱਤਰ ਜੰਗਲ ਦਾ ਰਸਮੀ ਉਦਘਾਟਨ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਸੁਨੀਤਾ ਮਿੱਤਲ ਵੱਲੋਂ ਕੀਤਾ ਗਿਆ। ਵਿਸ਼ਾਲ ਜੰਗਲ ਦੀ ਰਸ਼ਮੀ ਸ਼ੁਰੂਆਤ ਕਰਦੇ ਹੋਏ ਐੱਮ ਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਜੰਗਲ ’ਚ 41 ਤਰ੍ਹਾਂ ਦੇ ਵੱਖ ਵੱਖ ਰੁੱਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਨਾਲ ਜਿਥੇ ਵਾਤਾਵਰਣ ਨੂੰ ਹਰਾਂ ਭਰਾ ਬਣਾਉਣ ’ਚ ਬਲ ਮਿਲੇਗਾ ਉਥੇ ਹੀ ਪੰਛੀਆਂ ਆਦਿ ਨੂੰ ਰਹਿਣ ਅਤੇ ਖਾਣ ਲਈ ਵੀ ਇਕ ਕੁਦਰਤੀ ਥਾ ਮਿਲ ਜਾਏਗੀ।
ਵੱਡੀ ਖਬਰ: ਪਰਵਿੰਦਰ ਝੋਟਾ ਨੂੰ ਕੋਰਟ ਨੇ ਕੀਤਾ ਰਿਹਾਅ, ਸ਼ਾਮ 6 ਵਜੇ ਜੇਲ੍ਹ ਤੋਂ ਬਾਹਰ
ਉਨ੍ਹਾਂ ਦੱਸਿਆ ਕਿ ਅਸੀਂ ਨੇੜਲੇ ਸਮੇਂ ’ਚ ਕੁਲ ਛੇ ਏਕੜ ਜ਼ਮੀਨ ’ਤੇ ਇਸ ਜੰਗਲ ਦਾ ਨਿਰਮਾਣ ਕਰਵਾ ਰਹੇ ਹਾਂ ਅਤੇ ਸਾਡਾ ਟੀਚਾ ਹੈ ਕਿ ਇਸ ਇਕ ਥਾਂ ’ਤੇ 60 ਹਜ਼ਾਰ ਤੋਂ ਵੀ ਜ਼ਿਆਦਾ ਵੱਡੇ ਛੋਟੇ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਜਾ ਸਕਣ। ਉਨ੍ਹਾਂ ਇਸ ਮੌਕੇ ਈਕੋ ਸਿੱਖ ਸੰਸਥਾ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ’ਚ ਪੂਰਨ ਸਹਿਯੋਗ ਦਿੱਤਾ।
Asia Cup 2023: ਭਾਰਤ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 357 ਦੌੜਾਂ ਦਾ ਟੀਚਾ, ਵਿਰਾਟ ਕੋਹਲੀ ਨੇ ਬਣਾਇਆ ਰਿਕਾਰਡ
ਇਸ ਮੌਕੇ ਮੌਜੂਦ ਈਕੋ ਸਿੱਖ ਦੇ ਮੁੱਖੀ ਪਵਨੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਜੰਗਲ ’ਚ ਰੁਹੇੜਾ, ਖੈਰ, ਖਾਰਾ ਜਾਲ, ਮਿੱਠਾ ਜਾਲ ਤੋਂ ਇਲਾਵਾ ਅੱਧੀ ਦਰਜ਼ਨ ਦੇ ਕਰੀਬ ਅਜਿਹੀਆਂ ਦਰੱਖਤਾਂ ਦੀਆਂ ਕਿਸਮਾਂ ਹਨ ਜਿਨ੍ਹਾਂ ਨੂੰ ਮਾਲਵਾ ਦੀ ਧਰਤੀ ’ਤੇ ਪਹਿਲੀ ਦਫ਼ਾ ਲਗਾਇਆ ਗਿਆ ਹੈ ਅਤੇ ਉਮੀਦ ਹੈ ਕਿ ਇਸ ਨੂੰ ਆਉਂਦੇ ਸਮੇਂ ’ਚ ਬੀਜ ਬੈਂਕ ਦੇ ਤੌਰ ’ਤੇ ਵੀ ਵਰਤੋਂ ’ਚ ਲਿਆਂਦਾ ਜਾ ਸਕੇਗਾ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੇਵਾਦਾਰ ‘ਤੇ ਤਾਣਿਆ ਪਿਸਤੌਲ
ਈਕੋ ਸਿੱਖ ਸੰਸਥਾ ਵੱਲੋਂ ਇਸ ਮੌਕੇ ਜੰਗਲ ਦੀ ਤੰਦਰੁਸ਼ਤੀ ਲਈ ਗੁਰੂ ਚਰਨਾਂ ’ਚ ਅਰਦਾਸ ਕੀਤੀ ਗਈ ਉਥੇ ਹੀ ਇਸ ਵਿਸ਼ੇਸ਼ ਸਹਿਯੋਗ ਲਈ ਪੂਰੇ ਮਿੱਤਲ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀਸੀਐੱਲ ਇੰਡਸਟਰੀ ਅਤੇ ਈਕੋ ਸਿੱਖ ਸੰਸਥਾ ਦੇ ਹੋਰ ਅਧਿਕਾਰੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
Share the post "ਬੀਸੀਐੱਲ ਇੰਡਸਟਰੀ ਵੱਲੋਂ ਪਿੰਡ ਮਛਾਣਾ ’ਚ ਬਾਬੇ ਨਾਨਕ ਦੇ ਨਾਂ ‘ਤੇੇ ਪੌਣੇ ਤਿੰਨ ਏਕੜ ਜ਼ਮੀਨ ’ਚ ਲਗਾਇਆ ਜੰਗਲ"