ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਬੀ.ਐਫ.ਜੀ.ਆਈ. ਦੇ ਵਾਤਾਵਰਨ ਕਲੱਬ ਵਲੋਂ ਐਨ.ਐਸ.ਐਸ. ਯੂਨਿਟ ਦੇ ਨਾਲ ਮਿਲ ਕੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਪਲਾਸਟਿਕ ਪ੍ਰਦੂਸ਼ਣ, ਰੁੱਖਾਂ ਨੂੰ ਬਚਾਉਣ ਲਈ ਸਮਰਥਨ ਦਾ ਪ੍ਰਦਰਸ਼ਨ ਕਰਨ ਲਈ ’ਵਿਸ਼ਵ ਵਾਤਾਵਰਨ ਦਿਵਸ-2023’ ਮਨਾਇਆ। ਇਸ ਦਿਨ ਬਾਇਉਟੈਕਨਾਲੋਜੀ ਵਿਭਾਗ ਦੇ ਇੰਚਾਰਜ ਅਤੇ ਮੁਖੀ ਡਾ. ਰਿਤੂ ਪਵਨ, ਕੋਆਰਡੀਨੇਟਰ ਵਾਤਾਵਰਨ ਕਲੱਬ ਡਾ. ਰਮਨਦੀਪ ਕੌਰ ਅਤੇ ਪ੍ਰੋ: ਸੁਖਜਿੰਦਰ ਕੌਰ ਦੀ ਅਗਵਾਈ ਹੇਠ ਨੌਜਵਾਨਾਂ ਵਿੱਚ ਰੁੱਖਾਂ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਕੁਦਰਤ ਵਿੱਚ ਸਦਭਾਵਨਾ ਨੂੰ ਕਾਇਮ ਰੱਖਣ ਲਈ ਰੁੱਖਾਂ ਦੀ ਸੁਰੱਖਿਆ ਨੂੰ ਸਮਰਪਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਜਿਵੇਂ ਈਕੋ ਸੈਲਫੀ (ਲਗਾਏ ਪੌਦੇ ਨਾਲ ਤਸਵੀਰ), ਥੀਮ ਆਧਾਰਿਤ ਫ਼ੋਟੋਗਰਾਫੀ ਅਤੇ 5 ਹੋਰਨਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਵਾਲੇ ਲਈ ਯੰਗ ਇਨਵਾਇਰਨਮੈਂਟਲਿਸਟ ਐਵਾਰਡ ਆਦਿ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਡਾਇਰੈਕਟਰ ਬੀ.ਡੀ.ਸ਼ਰਮਾ ਤੇ ਹਰਪਾਲ ਸਿੰਘ, ਡੀਨ (ਸਾਇੰਸਜ਼) ਡਾ. ਜਾਵੇਦ ਅਹਿਮਦ, ਡੀਨ (ਐਗਰੀਕਲਚਰ) ਡਾ. ਵਿਨੀਤ ਚਾਵਲਾ ਨੇ ਪੌਦੇ ਲਗਾਏ ਅਤੇ ਵੱਖ-ਵੱਖ ਰੁੱਖਾਂ ਦੀ ਵਰਤੋਂ ਅਤੇ ਮਹੱਤਤਾ ਬਾਰੇ ਦੱਸਿਆ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
Share the post "ਬੀ.ਐਫ.ਜੀ.ਆਈ. ਦੇ ਵਾਤਾਵਰਨ ਕਲੱਬ ਅਤੇ ਐਨ.ਐਸ.ਐਸ. ਯੂਨਿਟ ਨੇ ’ਵਿਸ਼ਵ ਵਾਤਾਵਰਨ ਦਿਵਸ’ ਮਨਾਇਆ"