Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਭਾਜਪਾ ਨੇ ਮਾਲਵਾ ’ਤੇ ਰੱਖੀ ਅੱਖ, ਬਠਿੰਡਾ ’ਚ ਤਿੰਨ ਰੋਜ਼ਾ ਸਿਖਲਾਈ ਕੈਂਪ ਸ਼ੁਰੂ

11 Views

ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ : ਭਾਰਤੀ ਜਨਤਾ ਪਾਰਟੀ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਭਰ ਵਿੱਚ ਤਿਆਰੀਆਂ ਸੁਰੂ ਕਰ ਦਿੱਤੀਆਂ ਗਈਆਂ ਹਨ। ਇਸਦੇ ਲਈ ਪਾਰਟੀ ਨੇ ਸਿਆਸੀ ਤੌਰ ’ਤੇ ਮਹੱਤਵਪੂਰਨ ਇਲਾਕੇ ਮਾਲਵਾ ’ਤੇ ਅੱਖ ਰੱਖੀ ਹੋਈ ਹੈ। ਪਹਿਲੀ ਵਾਰ ਬਠਿੰਡਾ ’ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਿਖ਼ਲਾਈ ਕੈਂਪ ਅੱਜ ਸ਼ੁਰੂ ਹੋ ਗਿਆ, ਜਿਸ ਵਿਚ ਪੰਜਾਬ ਭਾਜਪਾ ਦੀ ਸਮੂਹ ਲੀਡਰਸ਼ਿਪ ਤੋਂ ਇਲਾਵਾ ਕੇਂਦਰੀ ਆਗੂ ਵੀ ਪੁੱਜੇ ਹੋਏ ਸਨ। 27 ਤੋਂ 29 ਜੁਲਾਈ ਤੱਕ ਚੱਲਣ ਵਾਲੇ ਇਸ ਸੈਸਨ ਵਿਚ ਆਗੂਆਂ ਨੂੰ ਭਾਜਪਾ ਦੇ ਇਤਿਹਾਸ ਤੇ ਇਸਦੇ ਸੰਘਰਸ਼ ਦੀ ਗਾਥਾ ਸੁਣਾਉਣ ਤੋਂ ਇਲਾਵਾ ਲੋਕਾਂ ਨਾਲ ਕਿਵੇਂ ਜੁੜਣਾ ਹੈ ਤੇ ਚੋਣਾਂ ਲਈ ਕੀ ਰਣਨੀਤੀ ਬਣਾਈ ਜਾਣੀ ਹੈ, ਆਦਿ ਬਾਰੇ 12 ਸ਼ੈਸਨ ਕਰਵਾਏ ਜਾਣਗੇ। ਜਿਸਨੂੰ ਸੰਬੋਧਨ ਕਰਨ ਲਈ ਦੂਜੇ ਸੂਬਿਆਂ ਤੋਂ ਵੀ ਬੁਲਾਰੇ ਪੁੱਜ ਰਹੇ ਹਨ। ਗੌਰਤਲਬ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਣ ਵਾਲੀ ਭਾਜਪਾ ਵਲੋਂ ਹੁਣ ਅਕਾਲੀਆਂ ਦੇ ਗੜ੍ਹ ’ਚ ਖ਼ੁਦ ਨੂੰ ਮਜਬੂਤ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਮਾਲਵਾ ਖੇਤਰ ’ਚ ਜਿੱਥੇ ਵਿਧਾਨ ਸਭਾ ਦੀਆਂ 67 ਸੀਟਾਂ ਪੈਂਦੀਆਂ ਹਨ, ਉਥੇ ਲੋਕ ਸਭਾ ਦੀਆਂ ਕੁੱਲ 13 ਵਿਚੋਂ 8 ਸੀਟਾਂ ਇਸੇ ਖੇਤਰ ਦੇ ਪ੍ਰਭਾਵ ਅਧੀਨ ਆਉਂਦੀਆਂ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ ਇਸ ਸਿਖ਼ਲਾਈ ਕੈਂਪ ਵਿਚ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸਯੰਤ ਗੌਤਮ ਵਿਸੇਸ ਤੌਰ ’ਤੇ ਹਾਜਰ ਸਨ। ਜਦੋਂਕਿ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸਿਵ ਸਕਤੀ, ਭਾਜਪਾ ਦੇ ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ ਸਰਮਾ, ਰਾਜੇਸ ਬਾਗਾ ਤੇ ਦਿਆਲ ਸਿੰਘ ਸੋਢੀ ਆਦਿ ਵੀ ਇਸ ਮੌਕੇ ਹਾਜਰ ਸਨ। ਕੈਂਪ ਦਾ ਉਦਘਾਟਨ ਸਮ੍ਹਾਂ ਰੌਸਨ ਕਰਕੇ ਕੀਤਾ ਗਿਆ। ਬਠਿੰਡਾ ਪੁੱਜਣ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਨੇ ਕੇਂਦਰੀ ਲੀਡਰਸਿਪ ਦਾ ਗੁਲਦਸਤੇ ਤੇ ਦੁਸਾਲਾ ਦੇ ਕੇ ਸਵਾਗਤ ਕੀਤਾ। ਕੈਂਪ ਨੂੰ ਸੰਬੋਧਨ ਕਰਦਿਆਂ ਅਸਵਨੀ ਸਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਨੁਸਾਸਨਿਕ ਪਾਰਟੀ ਹੈ ਅਤੇ ਇਸ ਦਾ ਹਰ ਵਰਕਰ ਅਨੁਸਾਸਨ ਵਿੱਚ ਰਹਿ ਕੇ ਆਪਣੀ ਡਿਊਟੀ ਅਤੇ ਜਥੇਬੰਦੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ। ਸ਼੍ਰੀ ਸਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 27 ਅਤੇ 28 ਮਈ 2022 ਨੂੰ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਹਿਲਾ ਸਿਖਲਾਈ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਭਾਜਪਾ ਵਿੱਚ ਸਾਮਲ ਹੋਏ ਨਵੇਂ ਆਗੂਆਂ ਅਤੇ ਵਰਕਰਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕਾਰਜਸੈਲੀ ਅਤੇ ਸੰਗਠਨ ਬਾਰੇ ਜਾਣਕਾਰੀ ਅਤੇ ਕੰਮ ਕਰਨ ਬਾਰੇ ਸਿਖਲਾਈ ਦਿੱਤੀ ਗਈ ਸੀ।
ਅੱਜ ਸਿਖਲਾਈ ਕੈਂਪ ਦੇ ਪਹਿਲੇ ਦਿਨ ਪਹਿਲੇ ਸੈਸਨ ਵਿੱਚ ਕੇਂਦਰੀ ਸਿਖਲਾਈ ਕਮੇਟੀ ਦੇ ਮੈਂਬਰ ਸਿਵ ਸਕਤੀ ਨੇ ਪਾਰਟੀ ਦੀ ਕਾਰਜਸੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਵਰਕਰਾਂ ਨੂੰ ਸੇਧ ਦਿੱਤੀ। ਦੂਜੇ ਸੈਸਨ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦੁਸਯੰਤ ਗੌਤਮ ਨੇ ਰਾਸਟਰ ਦੇ ਪੁਨਰ ਨਿਰਮਾਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਵਰਕਰਾਂ ਦਾ ਮਾਰਗਦਰਸਨ ਕੀਤਾ। ਸਿਖਲਾਈ ਕੈਂਪ ਦੇ ਦੂਜੇ ਦਿਨ 28 ਜੁਲਾਈ ਨੂੰ ਪਹਿਲੇ ਸੈਸਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ.ਸੁਭਾਸ ਸਰਮਾ, ਦੂਜੇ ਸੈਸਨ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ, ਤੀਜੇ ਸੈਸਨ ਵਿੱਚ ਭਾਜਪਾ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਚੌਥੇ ਸੈਸਨ ਵਿੱਚ ਵਿਨੈ ਸਰਮਾ, ਪੰਜਵੇਂ ਸੈਸਨ ਵਿੱਚ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਛੇਵੇਂ ਸੈਸਨ ਵਿੱਚ ਕੇਂਦਰੀ ਜਲ ਸਕਤੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਵਰਕਰਾਂ ਦਾ ਮਾਰਗਦਰਸਨ ਕਰਨਗੇ। 29 ਜੁਲਾਈ ਨੂੰ ਹੋਣ ਵਾਲੇ ਪਹਿਲੇ ਸੈਸਨ ਵਿਚ ਭਾਜਪਾ ਦੇ ਮੁੱਖ ਸੂਬਾਈ ਬੁਲਾਰੇ ਅਨਿਲ ਸਰੀਨ, ਦੂਜੇ ਸੈਸਨ ਵਿਚ ਭਾਜਪਾ ਦੇ ਸੂਬਾ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸਲੂ ਜੀ ਅਤੇ ਤੀਜੇ ਸੈਸਨ ਵਿਚ ਭਾਜਪਾ ਦੇ ਰਾਸਟਰੀ ਸੰਗਠਨ ਜਨਰਲ ਸਕੱਤਰ ਬੀ.ਐਲ. ਸੰਤੋਸ ਵਰਕਰਾਂ ਦਾ ਮਾਰਗਦਰਸਨ ਕਰਨਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬਾ ਲੀਡਰਸ?ਿਪ ਵੱਲੋਂ ਪੰਜਾਬ ਦੇ ਸਾਰੇ ਜ?ਿਲ੍ਹਿਆਂ ਵਿੱਚ ਸਿਖਲਾਈ ਕੈਂਪ ਲਗਾਏ ਜਾਣਗੇ।

Related posts

ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਸੜਕ ਸੁਰੱਖਿਆ ਹਫ਼ਤਾ ਮਨਾਇਆ

punjabusernewssite

ਬਠਿੰਡਾ ’ਚ ਐਸਐਸਪੀ ਦਫ਼ਤਰ ਦੇ ਅੰਦਰ ਨਹੀਂ, ਬਾਹਰ ਲੱਗਦਾ ਹੈ ਜਨਤਾ ਦਰਬਾਰ

punjabusernewssite

ਸੁਖਬੀਰ ਬਾਦਲ ਵੱਲੋਂ ਸਵੇਰੇ ਸ਼ਾਮਲ ਕਰਵਾਈ ਆਪ ਦੀ ਮਹਿਲਾ ਆਗੂ ਨੇ ਸ਼ਾਮ ਨੂੰ ਕੀਤੀ ਘਰ ਵਾਪਸੀ

punjabusernewssite