ਸੁਖਜਿੰਦਰ ਮਾਨ
ਬਠਿੰਡਾ, 26 ਦਸੰਬਰ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੂਰਬੀ ਮੰਡਲ ਦੇ ਵਾਰਡ ਨੰਬਰ 31 ਵਿੱਚ ਮੰਡਲ ਉਪ-ਪ੍ਰਧਾਨ ਵਿਨੋਦ ਮਿੱਤਲ ਅਤੇ ਮੰਡਲ ਇੰਚਾਰਜ ਅਸ਼ੋਕ ਬਾਲਿਆਂਵਾਲੀ ਦੀ ਅਗੁਵਾਈ ਵਿੱਚ ਵਾਰਡ ਇੰਚਾਰਜ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਬਬੀਤਾ ਗੁਪਤਾ ਦੀਆਂ ਕੋਸ਼ਸ਼ਾਂ ਸਦਕਾ ਵਾਰਡ ਨੰਬਰ 31 ਵਿੱਚ ਸਥਿਤ ਸਤੀਸ਼ ਗੋਇਲ ਦੇ ਨਿਵਾਸ ਸਥਾਨ ਤੇ ਬੈਠਕ ਆਯੋਜਿਤ ਕੀਤੀ ਗਈ। ਉਕਤ ਬੈਠਕ ਵਿੱਚ ਵਿਧਾਨਸਭਾ ਇੰਚਾਰਜ ਰਾਕੇਸ਼ ਜੈਨ, ਭਾਜਪਾ ਪੰਜਾਬ ਸਪੋਕਸਸਮੈਨ ਅਸ਼ੋਕ ਭਾਰਤੀ, ਸੀਨੀਅਰ ਭਾਜਪਾ ਆਗੂ ਮੋਹਨ ਲਾਲ ਗਰਗ, ਪੰਜਾਬ ਮੀਡਿਆ ਕੋ-ਕੰਨਵੀਨਰ ਸੁਨੀਲ ਸਿੰਗਲਾ, ਜ਼ਿਲ੍ਹਾ ਉਪ-ਪ੍ਰਧਾਨ ਰਾਜੇਸ਼ ਨੋਨੀ, ਰਮੇਸ਼ ਗਰਗ ਵਿਸ਼ੇਸ਼ ਤੌਰ ਤੇ ਮੌਜੂਦ ਹੋਏ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉਕਤ ਬੈਠਕ ਵਿੱਚ ਬੂਥ ਅਤੇ ਸ਼ਕਤੀ ਕੇਂਦਰ ਅਹੁਦੇਦਾਰਾਂ ਨੂੰ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਹਿਤ ਸਰਗਰਮੀਆਂ ਤੇਜ ਕਰਣ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਵਿਧਾਨਸਭਾ ਇੰਚਾਰਜ ਰਾਕੇਸ਼ ਜੈਨ ਨੇ ਸਵਰਗੀ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਵਸ ਤੇ ਉਨ੍ਹਾਂਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁਲ ਭੇਂਟ ਕੀਤੇ। ਉਨ੍ਹਾਂ ਨੇ ਵਾਜਪਾਈ ਜੀ ਦੀ ਜੀਵਨੀ ਬਾਰੇ ਦੱਸਦੇ ਹੋਏ ਕਿਹਾ ਕਿ ਅੱਜ ਵਾਜਪਾਈ ਜੀ ਦੇ ਵਿਖਾਏ ਰਸਤਿਆਂ ਤੇ ਚਲਦੇ ਹੋਏ ਵਿਧਾਨਸਭਾ ਚੋਣਾਂ ਵਿੱਚ ਪੂਰੇ ਜੋਰਾਂ-ਸ਼ੋਰਾਂ ਨਾਲ ਮਿਹਨਤ ਕਰਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੂਰਬੀ ਮੰਡਲ ਦੇ ਬੂਥ ਅਤੇ ਸ਼ਕਤੀ ਕੇਂਦਰ ਅਹੁਦੇਦਾਰਾਂ ਨੂੰ ਆਪਣੀਆਂ ਟੀਮਾਂ ਗਠਿਤ ਕਰਣ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਭਾਜਪਾ ਨਾਲ ਜੋੜਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੰਡਲ ਮੀਤ ਪ੍ਰਧਾਨ ਨਰਾਇਣ, ਰਾਜਿੰਦਰ ਸਿੰਗਲਾ, ਦਿਨੇਸ਼ ਕੁਮਾਰ, ਰਾਜ ਕੁਮਾਰ ਗੋਇਲ, ਪ੍ਰੀਤਮ ਸਿੰਘ, ਕੇਡੀ ਗਰਗ, ਅਜੈ ਮਿੱਤਲ, ਆਸ਼ੂ ਭਾਰਦਵਾਜ, ਸੁਚੇਤ ਗਰਗ, ਬੀਡੀ ਸਿੰਗਲਾ, ਸੁਰਿੰਦਰ ਜਿੰਦਲ, ਰਾਜੀਵ ਗੋਇਲ, ਸੁਰੇਸ਼ ਸਿੰਗਲਾ, ਰਾਜਕੁਮਾਰ ਗਰਗ, ਐਚਆਰ ਬਾਂਸਲ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ।
Share the post "ਭਾਜਪਾ ਵੱਲੋਂ ਸਵਰਗੀ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰੱਧਾਂਜਲੀ ਭੇਂਟ"