ਐਕਸ਼ਨ ਲਾਇਨ ਨੰਬਰ 9501-200-200 ਤੇ ਕੀਤਾ ਜਾ ਸਕਦਾ ਹੈ ਸੰਪਰਕ: ਐਸ.ਐਸ.ਪੀ
ਸੁਖਜਿੰਦਰ ਮਾਨ
ਬਠਿੰਡਾ, 29 ਮਈ: ਸੂਬੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਤਹਿਤ ਸਤੰਬਰ 2022 ਤੋਂ ਹੁਣ ਤੱਕ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵਲੋਂ 22 ਮੁਕੱਦਮੇ ਦਰਜ਼ ਕਰਕੇ 31 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਜਾਰੀ ਕੀਤੇ ਬਿਆਨ ਵਿਚ ਬਠਿੰਡਾ ਰੇਂਜ ਦੇ ਬੁਲਾਰੇ ਨੇ ਦਸਿਆ ਕਿ ਵਿਜੀਲੈਂਸ ਬਿਉਰੋ ਦੇ ਡਾਇਰੈਟਰ ਸ਼੍ਰੀ ਵਰਿੰਦਰ ਕੁਮਾਰ ਦੇ ਦਿਸਾ-ਨਿਰਦੇਸ਼ਾਂ ਹੇਠ ਬਠਿੰਡਾ ਰੇਂਜ ਵਲੋਂ ਐਸ.ਐਸ.ਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਕਈ ਵੱਡੇ ਕੇਸਾਂ ਵਿਚ ਕਾਰਵਾਈ ਕੀਤੀ ਗਈ ਹੈ ਤੇ ਕਈ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤੇ ਗਏ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਰੇਜ਼ ਅਧੀਨ ਜ਼ਿਲ੍ਹਾ ਬਠਿੰਡਾ ਤੋਂ ਇਲਾਵਾ ਮਾਨਸਾ ਤੇ ਸ਼੍ਰੀ ਮੁਕਤਸਰ ਸਾਹਿਬ ਵੀ ਆਉਂਦੇ ਹਨ। ਬੁਲਾਰੇ ਅਨੁਸਾਰ ਕੁੱਲ ਦਰਜ਼ 22 ਮੁਕੱਦਮਿਆਂ ਵਿੱਚੋਂ 15 ਵਿਅਕਤੀਆਂ ਨੂੰ ਟਰੈਪ ਕਰਕੇ ਰੰਗੀ ਹੱਥੀ ਫੜ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਦਰਜ਼ ਮੁਕੱਦਮਿਆਂ ਵਿੱਚੋ 4 ਐਂਟੀਕੁਰੱਪਸ਼ਨ ਤੇ 3 ਕਰਿਮੀਨਲ ਸ਼ਿਕਾਇਤਾਂ/ਟੋਲ ਫ਼ਰੀ ਆਧਾਰ ਤੇ ਦਰਜ਼ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਪ੍ਰਤੀ ਆਪਣੇ ਮਿਸ਼ਨ ਨੂੰ ਵੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ ਲਈ ਐਕਸ਼ਨ ਲਾਇਨ ਨੰਬਰ 9501-200-200 ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਜਿਸ ਉਪਰ ਕੋਈ ਵੀ ਵਿਅਕਤੀ ਰਿਸ਼ਵਤਖੋਰੀ ਦੀ ਮੰਗ ਬਾਰੇ ਲੋੜੀਂਦੀ ਆਡੀਓ ਅਤੇ ਡੀਡੀਓ ਰਿਕਾਰਡਿੰਗ ਦੇ ਨਾਲ 24 ਘੰਟੇ ਸੱਤੇ ਦਿਨ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ।
Share the post "ਭ੍ਰਿਸਟਚਾਰ ਵਿਰੋਧੀ ਮੁਹਿੰਮ: ਵਿਜੀਲੈਂਸ ਬਿਉਰੋ ਬਠਿੰਡਾ ਵਲੋਂ 9 ਮਹੀਨਿਆਂ ‘ਚ 22 ਮੁਕੱਦਮੇ ਦਰਜ਼, 31 ਕੀਤੇ ਗ੍ਰਿਫਤਾਰ"