30 ਦਸੰਬਰ ਨੂੰ ਰਾਮਪੁਰਾ ਵਿਖੇ ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦਾ ਐਲਾਨ
ਗੁਰਮੀਤ ਮਹਿਰਾਜ਼
ਬਠਿੰਡਾ, 24 ਦਸੰਬਰ: ਪੇਂਡੂ ਤੇ ਖੇਤ ਮਜਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਪੰਜਾਬ ਪੱਧਰੇ ਸੱਦੇ ਤਹਿਤ ਅੱਜ ਸੈਂਕੜੇ ਮਜਦੂਰਾਂ ਨੇ ਐਸ ਡੀ ਐਮ ਫੂਲ ਦੇ ਦਫਤਰ ਅੱਗੇ ਧਰਨਾ ਮਾਰਕੇ ਕਾਂਗਰਸ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਧਰਨੇ ਵਿੱਚ ਪੁੱਜੇ ਮਜਦੂਰਾਂ ਨੂੰ ਸਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਸਲੀ ਤੇ ਮਜਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਪਿ੍ਰਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਮਜਦੂਰ ਜੱਥੇਬੰਦੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਪੈਨਿਲ ਮੀਟਿੰਗ ਵਿੱਚ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ,ਬਿਜਲੀ ਬਿੱਲਾ ਦੇ ਜੁਰਮਾਨੇ ਮਾਫ ਕਰਨ ,ਕਰਜੇ ਕਾਰਨ ਔਰਤਾਂ ਨੂੰ ਜਲੀਲ ਕਰਨ ਵਾਲੀਆਂ ਮਾਈਕਰੋ ਫਾਈਨਾਸ ਕੰਪਨੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ,ਸਹਿਕਾਰੀ ਸਭਾਵਾਂ ਵਿੱਚੋਂ ਮਜਦੂਰਾਂ ਨੂੰ ਪੰਜਾਹ ਹਜਾਰ ਦਾ ਕਰਜਾ ਦੇਣ ਤੇ ਦਲਿਤ ਮਜਦੂਰਾਂ ਨੂੰ ਪੱਚੀ ਪਰੀਸ਼ਤ ਮੈਂਬਰਸਿਪ ਦੇਣ,ਨੀਲੇ ਕਾਰਡ ਬਨਾਉਣ ਆਦਿ ਮੰਗਾਂ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਪਰ ਫੈਸਲਿਆਂ ਦੀਆਂ ਹਿਦਾਇਤਾ ਸਬੰਧਤ ਮਹਿਕਮੇ ਦੇ ਅਫਸਰਾਂ ਨੂੰ ਜਾਰੀ ਨਾ ਹੋਣ ਕਰਕੇ ਇਨਾਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ । ਖੇਤ ਮਜਦੂਰ ਕੰਮ ਕਾਰ ਛੱਡਕੇ ਦਫਤਰਾਂ ਦੀ ਖਾਕ ਛਾਣਦੇ ਫਿਰ ਰਹੇ ਹਨ। ਮਜਦੂਰ ਆਗੂਆਂ ਨੇ ਕਿਹਾ ਕਿ ਮਜਦੂਰਾਂ ਦਾ ਸਮੁੱਚਾ ਕਰਜਾ ਮਾਫ ਕਰਵਾਉਣ , ਪੈਨਸਨਾਂ ਵਿੱਚ ਵਾਧਾ ਕਰਵਾਉਣ ਅਤੇ ਮਜਦੂਰਾਂ ‘ਤੇ ਹੁੰਦੇ ਸਮਾਜਿਕ ਜਬਰ ਨੂੰ ਬੰਦ ਕਰਵਾਉਣ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸੰਘਰਸ ਜਾਰੀ ਰੱਖਿਆ ਜਾਵੇਗਾ । ਮਜਦੂਰ ਆਗੂਆਂ ਨੇ ਐਲਾਨ ਕੀਤਾ ਕਿ 30 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਮਦ ਮੌਕੇ ਉਨਾਂ ਦਾ ਕਾਲੇ ਝੰਡਿਆ ਨਾਲ ਵਿਰੋਧ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ,ਪ੍ਰਮਜੀਤ ਕੌਰ ਚਾਉਕੇ ਅਤੇ ਜਗਸੀਰ ਸਿੰਘ ਮਹਿਰਾਜ ਆਦਿ ਆਗੂਆਂ ਨੇ ਚਰਨਜੀਤ ਚੰਨੀ ਦੀ ਮਜਦੂਰਾਂ ਨੂੰ ਲਾਰੇ ਲਾਕੇ ਡੰਗ ਟਪਾਉਣ ਦੀ ਨੀਤੀ ਵਿਰੁੱਧ ਇੱਕਜੁੱਟ ਹੋਕੇ ਸੰਘਰਸ ਕਰਨ ਦਾ ਸੱਦਾ ਦਿੱਤਾ ।
ਮਜਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਐਸ ਡੀ ਐਮ ਫੂਲ ਦੇ ਦਿੱਤਾ ਧਰਨਾ
9 Views