ਸੁਖਜਿੰਦਰ ਮਾਨ
ਬਠਿੰਡਾ, 23 ਅਸਗਤ –ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਜੀਦਾ ਵਿੱਚ ਮਜਦੂਰਾਂ ‘ਤੇ ਹੋਏ ਕਥਿਤ ਸਮਾਜਿਕ ਜਬਰ ਵਿਰੁੱਧ ਰੈਲੀ ਕਰਕੇ ਮਜਦੂਰਾਂ ਨੂੰ ਕੁੱਟਣ ਵਾਲਿਆਂ ਨੂੰ ਫੌਰੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਦੇ ਛੇ ਮਜਦੂਰਾਂ ਤੇ ਇੱਕ ਗਰੀਬ ਕਿਸਾਨ ਘਰਾਂ ਦੇ ਨੌਜਵਾਨਾਂ ਨੂੰ ਚੋਰੀ ਦੇ ਦੋਸ ਵਿੱਚ ਧਰਮਸਾਲਾ ਵਿੱਚ ਜਨਤਕ ਤੌਰ ‘ਤੇ ਕੁੱਟ ਮਾਰ ਕੀਤੀ ਅਤੇ ਜਾਤ ਅਧਾਰਿਤ ਅਪਮਾਨਜਨਕ ਸ਼ਬਦ ਬੋਲਕੇ ਉਨਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁਚਾਈ ਗਈ । ਉਨਾਂ ਪੁਲਿਸ ਪ੍ਰਸਾਸ਼ਨ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਜਦੂਰਾਂ ਉੱਤੇ ਤਾਂ ਚੋਰੀ ਦੇ ਕੇਸ ਦਰਜ ਕਰਕੇ ਜੇਲੀ ਡੱਕ ਦਿੱਤਾ ਪਰ ਦੂਜੀ ਧਿਰ ‘ਤੇ ਐਸੀ/ ਐਸ ਟੀ ਐਕਟ ਧਰਾਵਾਂ ਤਹਿਤ ਪਰਚੇ ਦਰਜ ਹੋਣ ਦੇ ਬਾਵਜੂਦਗਿ੍ਰਫਤਾਰੀ ਨਹੀਂ ਕੀਤੀ। ਇਸ ਮੌਕੇ ਕਾਕਾ ਸਿੰਘ ਜੀਦਾ, ਸੀਰਾ ਸਿੰਘ ਜੀਦਾ,ਇਕਬਾਲ ਸਿੰਘ ਜੀਦਾ,ਮਨਦੀਪ ਸਿੰਘ ਸਿਬੀਆਂ ,ਮਾੜਾ ਸਿੰਘ ਕਿਲੀ ਨਿਹਾਲ ਸਿੰਘ ,ਹੰਸਾ ਸਿੰਘ ਨੱਥਾ ਸਿੰਘ ਦੇ ਕੋਠੇ,ਬੋਘੜ ਸਿੰਘ ,ਛਿੰਦਾ ਸਿੰਘ ਖੇਮੂਆਣਾ ਆਦਿ ਆਗੂ ਵੀ ਸਾਮਲ ਸਨ। .
ਮਜਦੂਰਾਂ ਵੱਲੋਂ ਸਮਾਜਿਕ ਜਬਰ ਵਿਰੁੱਧ ਰੈਲੀ
14 Views