ਸੁਖਜਿੰਦਰ ਮਾਨ
ਬਠਿੰਡਾ,11 ਅਕਤੂਬਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਬਠਿੰਡਾ ਵਿਖੇ ਸੂਬਾ ਚੇਅਰਮੈਨ ਸ੍ਰ: ਮੇਘ ਸਿੰਘ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਦੂਜੇ ਦਿਨ ਵੀ ਦਫਤਰੀ ਕੰਮ ਲਗਾਤਾਰ ਠੱਪ ਰੱਖਿਆ ਗਿਆ ਅਤੇ ਰੋਸ ਮੁਜਾਹਰਾ ਕੀਤਾ।ਇਸ ਰੋਸ਼ ਮੁਜਾਹਰੇ ਵਿੱਚ ਵੱਖ-ਵੱਖ ਵਿਭਾਗਾਂ ਤੋ ਆਏ ਮਨਿਸਟਰੀਅਲ ਕਾਮਿਆਂ ਨੇ ਸੰਬੋਧਿਤ ਕਰਦਿਆ ਰੋਸ਼ ਜਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋ ਜੋ ਨਵੀ ਭਰਤੀ ਕੀਤੀ ਜਾ ਰਹੀ ਹੈ ਉਸ ਵਿੱਚ ਸਿਰਫ ਬੇਸਿੱਕ ਪੇ ਤਿੰਨ ਸਾਲ ਲਈ ਦਿੱਤੀ ਜਾ ਰਹੀ ਹੈ।ਜਿਸ ਕਾਰਨ ਪੰਜਾਬ ਦੇ ਪੜੀ-ਲਿਖੀ ਨੋਜਵਾਨੀ ਦਾ ਮਨੋਬਲ ਡੇਗਿਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਵਿੱਚ ਨੋਕਰੀ ਲੈਣ ਦੀ ਬਜਾਏ ਵਿਦੇਸਾ ਵਿੱਚ ਜਾ ਕੇ ਮਜਦੂਰੀ ਕਰਨ ਲਈ ਮਜਬੂਰ ਹਨ।ਵੋਟਾਂ ਤੋ ਪਹਿਲਾਂ ਆਪ ਸਰਕਾਰ ਵੱਲੋ ਕੀਤੇ ਗਏ ਵਾਅਦੇ ਸਿਰਫ ਜੁਮਲਾ ਬਣ ਕੇ ਰਹਿ ਗਏ ਹਨ। ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਜਿਹਨਾ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਗਿਆ ਪੱਤਰ ਮਿਤੀ 27-7-2020 ਨੂੰ ਵਾਪਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੁਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸਤਾਂ ਤੁਰੰਤ ਜਾਰੀ ਕਰਨਾ, 200 ਰੁੱਪੈ /- ਜਜੀਆ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1-1-2016 ਤੋ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ਤੇ ਲਾਗੂ ਕਰਨਾ, ਪੰਜਾਬ ਸਰਕਾਰ ਦੇ ਵਾਰ-ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ, ਪ੍ਰੰਤੂ ਸਰਕਾਰ ਨੇ ਮਨਿਸਟਰੀਅਲ ਕਾਮਿਆਂ ਨੂੰ ਬਿਲਕੁੱਲ ਅੱਖੋ ਪਰੋਖਾ ਕੀਤਾ ਗਿਆ ਹੈ।ਜਿਸ ਕਰਕੇ ਉਹਨਾ ਨੂੰ ਸਰਕਾਰ ਵਿਰੁੱਧ ਆਪਣਾ ਸੰਘਰਸ ਦਫਤਰੀ ਕੰਮ ਬੰਦ ਕਰਕੇ ਵਿਢਣਾ ਪਿਆ ਹੈ।ਇਸ ਰੋਸ ਮੁਜਾਹਰੇ ਵਿੱਚ ਸ੍ਰ: ਬਲਦੇਵ ਸਿੰਘ ਪ੍ਰਧਾਨ, ਸ੍ਰੀ ਗੁਨਦੀਪ ਬਾਂਸਲ ਸੁਪਰਡੰਟ, ਸ੍ਰੀ ਗੁਰਸੇਵਕ ਸਿੰਘ ਜਿਲ੍ਹਾ ਵਿੱਤ ਸਕੱਤਰ ਜਲਸਰੋਤ ਵਿਭਾਗ, ਸ੍ਰੀ ਪਰਮਜੀਤ ਸਿੰਘ ਸੂਬਾ ਪ੍ਰਧਾਨ ਫੂਡ ਸਪਲਾਈ ਵਿਭਾਗ, ਗੁਰਇਕਬਾਲ ਸਿੰਘ ਇੰਸਪੈਕਟਰ ਫੂਡ ਸਪਲਾਈ ਵਿਭਾਗ, ਸ੍ਰੀ ਕੁਲਦੀਪ ਸਰਮਾਂ ਪ੍ਰਧਾਨ, ਸ੍ਰੀ ਭਾਰਤ ਭੂਸਨ ਪੀ.ਏ. ਟੂ ਡੀ.ਸੀ., ਸ੍ਰੀਮਤੀ ਸਵਿਤਾ ਸੁਪਰਡੰਟ, ਡੀ.ਸੀ. ਦਫਤਰ, ਸੇਵਾ ਰਾਮ ਪ੍ਰਧਾਨ ਸਿਹਤ ਵਿਭਾਗ, ਕਿਰਨਾ ਖਾਨ, ਸੁਮਨਦੀਪ ਕੌਰ ਜਲ ਸਪਲਾਈ ਵਿਭਾਗ, ਸ੍ਰੀ ਬਲਵੀਰ ਸਿੰਘ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਸਿੱਖਿਆ ਵਿਭਾਗ, ਮਹਿੰਦਰ ਪਾਲ ਕੌਰ, ਹਰਵਿੰਦਰ ਸਿੰਘ ਖੇਤੀਬਾੜੀ ਵਿਭਾਗ, ਸ੍ਰੀ ਗੁਰਵਿੰਦਰ ਸਿੰਘ, ਨਿਰਮਲਾ ਦੇਵੀ ਭਲਾਈ ਵਿਭਾਗ, ਸਿਵ ਕੁਮਾਰ ਲੋਕਲ ਆਡਿਟ (ਵਿੱਤ ਵਿਭਾਗ) ਬਠਿੰਡਾ ਯੂਨਿਟ, ਸ੍ਰੀ ਗਗਨਦੀਪ ਸਿੰਘ, ਜੀਵਨ ਸਿੱਧੂ, ਸਾਹਿਲ ਬਾਂਸਲ ਆਬਕਾਰੀ ਅਤੇ ਕਰ ਵਿਭਾਗ, ਬਲਜਿੰਦਰ ਸਿੰਘ, ਆਈ.ਟੀ.ਆਈ. ਵਿਭਾਗ, ਲਖਵਿੰਦਰ ਸਿੰਘ, ਵਰਿੰਦਰ ਸਿੰਘ, ਬੀ.ਐਡ.ਆਰ ਵਿਭਾਗ, ਰਜਨੀਸ ਕੌਰ, ਰੇਨੂ ਬਾਲਾ ਸਮਾਜਿਕ ਸੁਰੱਖਿਆ ਵਿਭਾਗ, ਸੋਨੂੰ ਕੁਮਾਰ, ਬਿੰਟੂ ਕੁਮਾਰ ਭੂਮੀ ਰੱਖਿਆ ਵਿਭਾਗ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ ਖਜਾਨਾ ਵਿਭਾਗ, ਦੇਵ ਸਿੰਘ ਪ੍ਰਧਾਨ, ਤਰੁਨ ਗੁਪਤਾ ਜਿਲ੍ਹਾ ਪੀ੍ਰਸਦ ਅਤੇ ਪੰਚਾਇੰਤੀ ਰਾਜ ਵਿਭਾਗ, ਦੇ ਮਨਿਸਟਰੀਅਲ ਕਾਮੇ ਆਪਣੇ ਵਿਭਾਗਾ ਦੇ ਸਾਥੀਆ ਸਮੇਤ ਭਾਰੀ ਗਿਣਤੀ ਵਿੱਚ ਹਾਜਰ ਸਨ।ਇਸ ਰੋਸ ਮੁਜਾਹਰੇ ਦਾ ਸੰਚਾਲਨ ਸੀ੍ਰ ਸੁਰਜੀਤ ਸਿੰਘ ਖਿੱਪਲ ਜਨਰਲ ਸਕੱਤਰ ਵੱਲੋ ਕੀਤਾ ਗਿਆ ਅਤੇ ਇਸ ਰੋਸ ਮੁਜਾਹਰੇ ਵਿੱਚ ਆਏ ਸਾਰੇ ਮਨਿਸਟਰੀਅਲ ਕਾਮਿਆ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋ ਹਰ ਰੋਜ ਮੰਗਾਂ ਦੀ ਪੂਰਤੀ ਤੱਕ ਰੋਸ਼ ਮੁਜਾਹਰੇ ਵਿੱਚ ਆਉਣ ਦੀ ਅਪੀਲ ਵੀ ਕੀਤੀ ਗਈ।
ਮਨਿਸਟਰੀਅਲ ਕਾਮਿਆ ਵੱਲੋ ਅੱਜ ਦੂਜੇ ਦਿਨ ਵੀ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਫਤਰੀ ਕੰਮ ਰੱਖਿਆ ਠੱਪ
8 Views