ਲੋਕ ਪੱਖੀ ਬੁੱਧੀਜੀਵੀਆਂ, ਕਲਾਕਾਰਾਂ, ਵਕੀਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਤੇ ਜਬਰ ਕਰਨਾ ਬੰਦ ਕਰੇ ਮੋਦੀ ਸਰਕਾਰ
ਸੁਖਜਿੰਦਰ ਮਾਨ
ਬਠਿੰਡਾ, 4 ਜੁਲਾਈ :ਨੌਜਵਾਨ ਭਾਰਤ ਸਭਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਅਤੇ ਆਲਟ ਨਿਊਜ਼ ਦੇ ਸਹਿ ਸੰਪਾਦਕ ਪੱਤਰਕਾਰ ਮੁਹੰਮਦ ਜੁਬੈਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ । ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਤੀਸਤਾ ਸੀਤਲਵਾੜ ਅਤੇ ਉਸ ਦੀ ਟੀਮ ਵੱਲੋਂ ਗੁਜਰਾਤ ਦੰਗਿਆਂ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਅਤੇ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੰਬੀ ਲੜਾਈ ਲੜੀ ਸੀ ਜੋ ਜੋ ਕਿ ਹੁਣ ਤਕ ਜਾਰੀ ਹੈ। ਉਸ ਸਮੇਂ ਗੁਜਰਾਤ ਦੀ ਭਾਜਪਾ ਸਰਕਾਰ ਦੀ ਇਨ੍ਹਾਂ ਦੰਗਿਆਂ ਵਿਚਲੀ ਭੂਮਿਕਾ ਨੂੰ ਉਜਾਗਰ ਕਰਨ ਹਿੱਤ ਪੱਤਰਕਾਰਾਂ ਜਮਹੂਰੀ ਹੱਕਾਂ ਦੇ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੇ ਵੱਡੀ ਭੂਮਿਕਾ ਨਿਭਾਈ ਸੀ। ਤੀਸਤਾ ਸੀਤਲਵਾੜ ਵੱਲੋਂ ਵੀ ਸਰਕਾਰੀ ਰੋਅਬਦਾਬ ਅਤੇ ਧਮਕੀਆਂ ਅੱਗੇ ਅਣ-ਲਿਫ ਰਹਿੰਦਿਆਂ ਪੀਡਤਾਂ ਦੇ ਹੱਕ ਵਿੱਚ ਡਟਵੀਂ ਲੜਾਈ ਲੜੀ ਸੀ ਜੋ ਕਿ ਹੁਣ ਵੀ ਜਾਰੀ ਸੀ।
ਇਸੇ ਇਸੇ ਤਰ੍ਹਾਂ ਆਲਟ ਨਿਊਜ਼ ਦੇ ਸਹਿ ਸੰਸਥਾਪਕ ਪੱਤਰਕਾਰ ਮੁਹੰਮਦ ਜੁਬੈਰ ਨੂੰ ਕਿਸੇ ਪੁਰਾਣੇ ਟਵੀਟ ਦੇ ਆਧਾਰ ਤੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਅੰਦਰ ਡੱਕਿਆ ਗਿਆ ਹੈ । ਮੁਹੰਮਦ ਜੁਬੈਰ ਭਾਜਪਾ ਦੇ ਆਈਟੀ ਸੈੱਲ ਵੱਲੋਂ ਚਲਾਈਆਂ ਜਾਂਦੀਆਂ ਝੂਠੀਆਂ ਮੁਹਿੰਮਾਂ ਨੂੰ ਆਪਣੇ ਚੈਨਲ ਤੇ ਫੈਕਟ ਚੈੱਕ ਰਾਹੀਂ ਝੂਠ ਸੱਚ ਦਾ ਨਿਤਾਰਾ ਕਰਦਾ ਸੀ। ਇਸ ਗੱਲੋਂ ਡਾਹਢੀ ਦੁਖੀ ਭਾਜਪਾ ਹਕੂਮਤ ਨੇ ਮੁਹੰਮਦ ਜੁਬੈਰ ਨੂੰ ਨਿਸ਼ਾਨੇ ਹੇਠ ਲਿਆ ਹੈ। ਇਸ ਤਰ੍ਹਾਂ ਲੋਕ ਪੱਖੀ ਪੱਤਰਕਾਰਾਂ ਨੂੰ ਆਪਣੀ ਫਿਰਕੂ ਫਾਸ਼ੀ ਮੁਹਿੰਮ ਦੇ ਰਾਹ ਵਿੱਚ ਰੋਡਾ ਸਮਝਦਿਆਂ ਮੋਦੀ ਹਕੂਮਤ ਵੱਲੋਂ ਉਨ੍ਹਾਂ ਵਿਰੁੱਧ ਝੂਠੇ ਮੁਕੱਦਮਿਆਂ ਦੇ ਢੇਰ ਲਾਏ ਜਾ ਰਹੇ ਹਨ ਅਤੇ ਪ੍ਰੈਸ ਦੀ ਅਜਾਦੀ ਦਾ ਘਾਣ ਕੀਤਾ ਜਾ ਰਿਹਾ ਹੈ।
ਭਾਜਪਾ ਹਕੂਮਤ ਵੱਲੋਂ ਲੋਕਾਂ ਖ਼ਿਲਾਫ਼ ਵਿੱਢੇ ਫਿਰਕੂ-ਫਾਸ਼ੀ ਹਮਲਿਆਂ ਖ਼ਿਲਾਫ਼ ਲੋਕਾਂ ਦੀ ਧਿਰ ਬਣ ਰਹੇ ਬੁੱਧੀਜੀਵੀਆਂ,ਪੱਤਰਕਾਰਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਸਬਕ ਸਿਖਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਦਿਆਂ ਭਾਜਪਾ ਹਕੂਮਤ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਵਰ੍ਹਿਆਂ ਬੱਧੀ ਜੇਲ੍ਹਾਂ ਵਿੱਚ ਸੁੱਟ ਰਹੀ ਹੈ। ਤੀਸਤਾ ਅਤੇ ਜੁਬੈਰ ਦੀ ਗਿ੍ਫਤਾਰੀ ਵੀ ਇਸੇ ਪ੍ਰਸੰਗ ਵਿੱਚ ਹੀ ਕੀਤੀ ਗਈ ਹੈ। ਉਨ੍ਹਾਂ ਨੇ ਨੌਜਵਾਨ ਭਾਰਤ ਸਭਾ ਵੱਲੋਂ ਸਭਨਾਂ ਮਿਹਨਤਕਸ਼ ਲੋਕਾਂ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸੀਤਲਵਾੜ ,ਮੁਹੰਮਦ ਜ਼ੁਬੈਰ ਸਮੇਤ ਗਿ੍ਰਫਤਾਰ ਕੀਤੇ ਗਏ ਸਭਨਾਂ ਬੁੱਧੀਜੀਵੀਆਂ ਦੀ ਰਿਹਾਈ ਲਈ ਇਕਜੁਟ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।
Share the post "ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਤੀਸਤਾ ਸੀਤਲਵਾੜ ਅਤੇ ਪੱਤਰਕਾਰ ਮੁਹੰਮਦ ਜੁਬੈਰ ਨੂੰ ਫੌਰੀ ਰਿਹਾਅ ਕਰਨ ਦੀ ਮੰਗ"