ਸੁਖਜਿੰਦਰ ਮਾਨ
ਬਠਿੰਡਾ, 26 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਫਾਰਮਾਸਿਊਟਿਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਭਾਗ ਦੇ 5 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਐਲਾਨ ਕੀਤੇ ਗਏ ਨੈਸ਼ਨਲ ਲੈਵਲ ਦੀ ਪ੍ਰੀਖਿਆ ਗ੍ਰੈਜੁਏਟ ਫਾਰਮੇਸੀ ਐਪਟੀਚਿਊਡ ਟੈਸਟ 2022 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤ ਜੀ.ਪੈਟ ਪ੍ਰੀਖਿਆ 2022 ਚ ਵਿਭਾਗ ਦੇ ਪੰਕਜ ਗਰਗ, ਚਮਨ ਸ਼ਰਮਾ, ਸ੍ਰਿਸਟੀ ਨਰਿਆਲ, ਹਰਦੇਵ ਸਿੰਘ ਅਤੇ ਕਰਨਵੀਰ ਸਿੰਘ ਨੇ ਇਸ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਸਥਾਨ ਪ੍ਰਾਪਤ ਕੀਤਾ। ਪੰਕਜ ਗਰਗ ਨੇ 99.65 ਪ੍ਰਤੀਸ਼ਤ, ਚਮਨ ਸ਼ਰਮਾ ਨੇ 97.63 ਪ੍ਰਤੀਸ਼ਤ, ਸ੍ਰਿਸਟੀ ਨਰਿਆਲ ਨੇ 91.68 ਪ੍ਰਤੀਸ਼ਤ, ਹਰਦੇਵ ਸਿੰਘ ਨੇ 90.19 ਪ੍ਰਤੀਸ਼ਤ ਅਤੇ ਕਰਨਵੀਰ ਸਿੰਘ ਨੇ 82.72 ਪ੍ਰਤੀਸ਼ਤ, ਅੰਕ ਪ੍ਰਾਪਤ ਕੀਤੇ।ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ-ਚਾਂਸਲਰ ਪ੍ਰੋ.(ਡਾ.) ਬੂਟਾ ਸਿੰਘ ਸਿੱਧੂ, ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਫਾਰਮਾਸਿਊਟੀਕਲ ਵਿਭਾਗ ਲਈ ਮਾਣ ਵਾਲੀ ਗੱਲ ਹੈ। ਵਿਭਾਗ ਦੇ ਮੁਖੀ ਡਾ. ਰਾਹੁਲ ਦੇਸ਼ਮੁੱਖ ਨੇ ਹੋਰ ਜਾਣਕਾਰੀ ਦਿਂਦਿਆਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀ. ਐਚ. ਡੀ. ਅਤੇ ਐਮ. ਫਾਰਮ ਕਰਨ ਲਈ ਸਾਲਾਨਾ ਵਜੀਫਾ ਮਿਲ ਸਕੇਗਾ ਅਤੇ ਦੇਸ਼ ਦੇ ਨਾਮਵਰ ਸੰਸਥਾਵਾਂ ਵਿੱਚ ਰਿਸਰਚ ਕਰਨ ਦਾ ਮੌਕਾ ਮਿਲੇਗਾ । ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਵਚਨਬੱਧ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।
ਡਾ. ਰਾਹੁਲ ਦੇਸ਼ਮੁੱਖ ਅਤੇ ਫਾਰਮੇਸੀ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰਾਂ ਸਮੇਤ ਪ੍ਰੋ.(ਡਾ.) ਆਸ਼ੀਸ਼ ਬਾਲਦੀ, ਡਾ. ਅਮਿਤ ਭਾਟੀਆ ਅਤੇ ਡਾ. ਉੱਤਮ ਕੁਮਾਰ ਮੰਡਲ ਨੇ ਵੀ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਜੀ.ਪੈਟ 2022 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ"