ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 10 ਫਰਵਰੀ: ਮਾਨਸਾ ਜ਼ਿਲ੍ਹੇ ਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਲਈ ਲਾਈ ’ਮਦਰਜ਼ ਵਰਕਸ਼ਾਪ’ ਨੂੰ ਚੰਗਾ ਹੁੰਗਾਰਾ ਮਿਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਸਵੇਰ ਤੋਂ ਹੀ ਬੱਚਿਆਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨਾਲ ਸਕੂਲਾਂ ਵਿੱਚ ਭਾਰੀ ਉਤਸ਼ਾਹ ਨਾਲ ਭਾਗ ਲੈਣਾ ਸ਼ੁਰੂ ਕੀਤਾ ਅਤੇ ਦੁਪਹਿਰ ਤੱਕ ਸਮੂਹ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੱਭ ਤੋਂ ਪਹਿਲਾਂ ਸਕੂਲ ਮੁਖੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ,ਬੱਚਿਆਂ ਦੀ ਕਾਰਗੁਜ਼ਾਰੀ ਵਾਲੇ ਰਿਪੋਰਟ ਕਾਰਡ ਜਾਰੀ ਕੀਤੇ ਗਏ। ਬੱਚਿਆਂ ਨੂੰ ਰੋਜ਼ਾਨਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਖਿਡੌਣੇ ਅਤੇ ਚਾਰ ਕਾਰਨਰਾਂ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਦੀ ਪੜ੍ਹਾਈ ਲਿਖਾਈ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੇ ਵਿਚਾਰ ਪ੍ਰਾਪਤ ਕੀਤੇ ਗਏ। ਸਮੂਹ ਸਕੂਲਾਂ ਵਿੱਚ ਮਾਵਾਂ ਦੇ ਖਾਣ ਪੀਣ ਵਿੱਚ ਚਾਹ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ, ਬੀਪੀਈਓ ਅਮਨਦੀਪ ਸਿੰਘ ਨੇ ਵੀ ਸਕੂਲਾਂ ਵਿੱਚ ਪਹੁੰਚ ਕੇ ਮਾਵਾਂ ਨਾਲ ਗੱਲਬਾਤ ਕੀਤੀ ਅਤੇ ਅੱਜ ਦੇ ਵਿਸ਼ੇਸ਼ ਬਾਲ ਮਨੋਵਿਗਿਆਨ, ਪੋਸ਼ਣ ਅਤੇ ਖਾਣ ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਗੁਰਨੈਬ ਸਿੰਘ ਅਤੇ ਸਮੂਹ ਬੀ ਐੱਮ ਟੀਜ਼ ਨੇ ਵੀ ’ਮਦਰਜ਼ ਵਰਕਸ਼ਾਪ’ ਵਿੱਚ ਵਿਜ਼ਿਟ ਦੌਰਾਨ ਮਾਵਾਂ ਨੂੰ ਇਹਨਾਂ ਵਰਕਸ਼ਾਪ ਵਿੱਚ ਜਾਣਕਾਰੀ ਦਿੱਤੀ ਅਤੇ ਵਿਚਾਰ ਲਏ।
Share the post "ਮਾਨਸਾ ਜ਼ਿਲ੍ਹੇ ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਾਵਾਂ ਦੀ ਵਰਕਸ਼ਾਪ ਨੂੰ ਚੰਗਾ ਹੁੰਗਾਰਾ"