ਆਪ ਉਮੀਦਵਾਰਾਂ ਨੇ ਕਾਂਗਰਸ ’ਤੇ ਡਰਾਉਣ ਧਮਕਾਉਣ ਦਾ ਲਗਾਇਆ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਅੱਜ ਆਮ ਆਦਮੀ ਪਾਰਟੀ ਦੇ ਫ਼ਿਰੋਜਪੁਰ ਦਿਹਾਤੀ ਹਲਕੇ ਤੋਂ ਉਮੀਦਵਾਰ ਆਸੂ ਬੰਗੜ੍ਹ ਦੇ ਪਾਰਟੀ ਦੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰਨ ਦੇ ਮਾਮਲੇ ਵਿਚ ਬਠਿੰਡਾ ਪੁੱਜੇ ਆਪ ਦੇ ਹਲਕਾ ਫਿਰੋਜਪੁਰ ਸਹਿਰੀ ਤੋਂ ਉਮੀਦਵਾਰ ਰਣਵੀਰ ਭੁੱਲਰ ਅਤੇ ਹਲਕਾ ਬੱਲੂਆਣਾ ਤੋਂ ਅਮਨਦੀਪ ਮੁਸਾਫਰ ਨੇ ਕਾਂਗਰਸ ਉਪੱਰ ਦੋਸ ਲਗਾਉਂਦੇ ਹੋਏ ਕਿਹਾ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਲੰਟੀਅਰਾਂ ਨੂੰ ਡਰਾ ਧਮਕਾ ਕੇ ਅਤੇ ਲਾਲਚ ਦੇ ਕੇ ਕਾਂਗਰਸ ਪਾਰਟੀ ਵਿੱਚ ਸਾਮਿਲ ਕਰਨ ਦੇ ਘਟੀਆ ਹੱਥੇਕੰਡੇ ਆਪਣਾਉਣ ਉੱਤੇ ਉਤਰ ਆਈ ਹੈ। ਇੱਥੇ ਸਥਾਨਕ ਆਪ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਨਾਂ ਉਮੀਦਵਾਰਾਂ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸ ਕਰਕੇ ਕਾਂਗਰਸ ਅਤੇ ਬਾਕੀ ਸਾਰੀਆਂ ਵਿਰੋਧੀ ਧਿਰਾ ਬੁਰੀ ਤਰਾਂ ਬੌਖਲਾ ਚੁੱਕੀਆਂ ਹਨ। ਜਿਸ ਕਾਰਨ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਜੋ ਕੇ ਕੰਮਾਂ ਦੀ ਰਾਜਨੀਤੀ ਕਰਨ ਵਾਲੀ ਸਰਕਾਰ ਪੰਜਾਬ ਵਿੱਚ ਲਿਆਓਣ ਲਈ ਉਤਾਵਲੇ ਹਨ।
ਮਾਮਲਾ ਆਪ ਉਮੀਦਵਾਰ ਆਸੂ ਬੰਗੜ੍ਹ ਦੀ ਕਾਂਗਰਸ ’ਚ ਸਮੂਲੀਅਤ ਦਾ
18 Views