ਕਿਹਾ ਕਿ ਜਥੇਦਾਰ ਸਾਹਿਬ ਐਸ.ਜੀ.ਪੀ.ਸੀ ਦੀ ਅਗਵਾਈ ਹੇਠ ਬਣਾਉਣ ਇੱਕ ਕਮੇਟੀ
ਸੁਖਜਿੰਦਰ ਮਾਨ
ਚੰਡੀਗੜ੍ਹ, 9 ਅਪ੍ਰੈਲ:-ਪਿਛਲੇ ਕਈ ਸਾਲਾਂ ਤੋਂ ਉਤਰਾਖੰਡ ’ਚ ਸਥਿਤ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਲਈ ਸਿੱਖ ਕੌਮ ਵਲੋਂ ਵਿੱਢੀ ਮੁਹਿੰਮ ਦੇ ਦੌਰਾਨ ਹੁਣ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਨੇ ਇਸ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਦਖ਼ਲ ਮੰਗਿਆ ਹੈ। ਅੱਜ ਇੱਥੇ ਕਮੇਟੀ ਦੀ ਸਬ ਕਮੇਟੀ ਦੀ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਸੈਕਟਰ 27 ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ।ਜਿਸ ਵਿੱਚ ਹਾਜ਼ਰ ਮੈਂਬਰ ਸਾਹਿਬਾਨਾਂ ਅਤੇ ਹੋਰਨਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਇਸ ਮਸਲੇ ਲਈ ਸ਼੍ਰੋਮਣੀ ਕਮੇਟੀ ਅਧੀਨ ਇੱਕ ਕਮੇਟੀ ਗਠਿਤ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਸਿੱਖਾਂ ਦੇ ਇਸ ਸਾਂਝੇ ਕਾਰਜ਼ ਨੂੰ ਸਿੱਖਾਂ ਵਲੋਂ ਵੱਖ-ਵੱਖ ਤੋਰ ’ਤੇ ਕੋੋਸ਼ਿਸ਼ਾਂ ਕਰਨ ਦੀ ਬਜਾਏ ਇੱਕ ਹੋ ਕੇ ਉਪਰਾਲਾ ਕਰਨ ਦੀ ਲੋੜ ਹੈ।ਜਿਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਿਤ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋੋਂ ਬਣਾਈ ਗਈ ਕਮੇਟੀ ਰਾਹੀਂ ਹੀ ਉਕਤ ਗੁਰਦੁਆਰਾ ਸਾਹਿਬ ਸਬੰਧੀ ਸਰਕਾਰੀ ਅਤੇ ਕਾਨੂੰਨੀ ਪੱਧਰ ਤੇ ਚਾਰਾਜੋਈ ਕੀਤੀ ਜਾਵੇ। ਇਸ ਤੋਂ ਇਲਾਵਾ ਅੱਜ ਦੀ ਇਕੱਤਰਤਾ ਵਿੱਚ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਪ੍ਰਾਪਤੀ ਲਈ ਅਦਾਲਤਾਂ, ਮੀਡੀਆਂ ਅਤੇ ਸਰਕਾਰ ਨਾਲ ਗੱਲਬਾਤ ਰਾਹੀਂ ਚਾਰਾਜੋਈ ਕਰ ਰਹੇ ਕਮੇਟੀਆਂ ਦੇ ਪ੍ਰਧਾਨ ਸਾਹਿਬ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸਲਾਘਾ ਕੀਤੀ ਜਾਂਦੀ ਹੈ।ਇਸ ਇਕੱਤਰਤਾ ਵਿੱਚ ਸ੍ਰ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਪਿ੍ਰੰ: ਸੁਰਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ, ਸ੍ਰ. ਕਰਨੈਲ ਸਿੰਘ ਪੰਜੌਲੀ ਜਨਰਲ ਸਕੱਤਰ, ਸ੍ਰ. ਗੁਰਮੀਤ ਸਿੰਘ ਇੰਚਾਰਜ, ਬਾਬਾ ਤਰਸੇਮ ਸਿੰਘ ਨਾਨਕਮਤਾ, ਬਾਬਾ ਗੁਰਵਿੰਦਰ ਸਿੰਘ ਕਾਰਸੇਵਾ, ਬਾਬਾ ਜਗਜੀਤ ਸਿੰਘ ਲੋਪੋ, ਬਾਬਾ ਗਿਆਨ ਦੇਵ ਸਿੰਘ ਜੀ, ਸ੍ਰ. ਹਰਜੀਤ ਸਿੰਘ ਦੁਆ,ਸ੍ਰ. ਗੁਰਦੀਪ ਸਿੰਘ ਸਹੋਤਾ,ਸ੍ਰ. ਜਗਜੀਤ ਸਿੰਘ ਅਤੇ ਸ੍ਰ. ਸੁਖਮਿੰਦਰ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਸ਼ਾਮਲ ਹੋਏ।
Share the post "ਮਾਮਲਾ ਗੁਰਦੁਆਰਾ ਸਾਹਿਰ ਗਿਆਨ ਗੋਦੜੀ ਦੀ ਉਸਾਰੀ ਦਾ, ਐਸ.ਜੀ.ਪੀ.ਸੀ ਨੇ ਮੰਗਿਆ ਜਥੈਦਾਰ ਦਾ ਦਖ਼ਲ"