Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਮੁਲਤਾਨੀਆ ਪੁਲ 19 ਨਵੰਬਰ ਤੋਂ ਰਹੇਗਾ ਬੰਦ,ਆਵਾਜਾਈ ਦੇ ਮੱਦੇਨਜਰ ਨਵਾਂ ਰੂਟ ਪਲਾਨ ਜਾਰੀ

8 Views

ਬਠਿੰਡਾ, 18 ਨਵੰਬਰ : ਪੀ ਡਬਲਯੂ ਡੀ (ਬੀ ਐਂਡ ਆਰ) ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਸਥਾਨਕ ਮੁਲਤਾਨੀਆ ਪੁਲ 19 ਨਵੰਬਰ 2023 ਤੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਤਾਨੀਆ ਪੁੱਲ ਨੂੰ ਅਗਲੇ ਹੁਕਮਾਂ ਤੱਕ ਬੰਦ ਕੀਤਾ ਜਾਂਦਾ ਹੈ।ਜਿਸ ਨੂੰ ਢਾਹ ਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਜਾਵੇਗੀ। ਪੀ ਡਬਲਯੂ ਡੀ (ਬੀ ਐਂਡ ਆਰ) ਵਿਭਾਗ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਰਿੰਗ ਰੋਡ ਤੋਂ ਮੁਲਤਾਨੀਆਂ ਪੁਲ ਉਪਰ ਦੀ ਦਾਣਾ ਮੰਡੀ ਵੱਲ ਜਾਂਦਾ ਟਰੈਫਿਕ (4 ਪਹੀਆ ਵਾਹਨਾਂ ਲਈ) ਰਿੰਗ ਰੋਡ ਤੇ ਹੀ ਕਿਸਾਨ ਚੌਕ ਤੋਂ ਬੰਦ ਰਹੇਗਾ।

ਮਨਪ੍ਰੀਤ ਪਲਾਟ ਕੇਸ ’ਚ ਨਾਮਜਦ ਜੁਗਨੂੰ ਠੇਕੇਦਾਰ ਤੇ ਸੀਏ ਸੰਜੀਵ ਨੂੰ ਮਿਲੀ ਅੰਤਰਿਮ ਜਮਾਨਤ

ਇਸ ਟਰੈਫ਼ਿਕ ਨੂੰ ਕਿਸਾਨ ਚੌਕ (ਰਿੰਗ ਰੋਡ) ਤੋਂ ਮਲੋਟ ਰੋਡ ਜਾਂ ਡਬਵਾਲੀ ਰੋਡ ਰਾਹੀਂ ਬਠਿੰਡਾ ਸ਼ਹਿਰ ਚ ਦਾਖਿਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਤੋਂ ਦਾਣਾ ਮੰਡੀ/ਰਜਿੰਦਰਾ ਕਾਲਜ ਵੱਲ ਤੋਂ ਮੁਲਤਾਨੀਆਂ ਪੁਲ ਉਪਰ ਦੀ ਕਿਸਾਨ ਚੌਕ (ਰਿੰਗ ਰੋਡ), ਬੀਰ ਬਹਿਮਣ ਆਦਿ ਵੱਲ ਜਾਂਦਾ ਟਰੈਫ਼ਿਕ, (4 ਪਹੀਆ ਵਾਹਨਾਂ ਲਈ) ਦਾਣਾ ਮੰਡੀ ਨਜ਼ਦੀਕ ਵਾਲਮੀਕੀ ਚੌਕ ਤੇ ਬੰਦ ਰਹੇਗਾ।

ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦੀ ਕੀਤੀ ਸ਼ੁਰੂਆਤ

ਇਸ ਟਰੈਫ਼ਿਕ ਨੂੰ ਮਲੋਟ ਰੋਡ ਜਾਂ ਡਬਵਾਲੀ ਰੋਡ ਤੋਂ ਕਿਸਾਨ ਚੌਕ (ਰਿੰਗ ਰੋਡ) ਰਾਹੀਂ ਪੁਲ ਦੇ ਦੂਜੇ ਪਾਸੇ ਲਿਆਇਆ ਜਾ ਸਕਦਾ ਹੈ।ਇਸੇ ਤਰ੍ਹਾਂ ਮਿੱਤਲ ਟਾਵਰ ਵਾਲੇ ਪਾਸੇ ਤੋਂ ਆਉਣ ਵਾਲੇ ਦੋ ਪਹੀਆ ਵਾਹਨਾਂ ਵਾਲਾ ਟਰੈਫਿਕ ਠੰਡੀ ਸੜਕ ਤੋਂ ਹੁੰਦੇ ਹੋਏ ਰੇਲਵੇ ਅੰਡਰ ਬ੍ਰਿਜ਼ ਲੰਘ ਕੇ ਗੋਲ ਡਿੱਗੀ ਹੁੰਦੇ ਹੋਏ ਹਨੂੰਮਾਨ ਚੌਂਕ ਤੋਂ ਅੱਗੇ ਆ ਸਕਦਾ ਹੈ। ਇਸੇ ਤਰ੍ਹਾਂ ਸ਼ਹਿਰ ਚੋਂ ਜਾਣ ਵਾਲੇ 2 ਪਹੀਆ ਵਾਹਨਾਂ ਵਲੋਂ, ਪਰਸਰਾਮ ਨਗਰ ਤੋਂ ਹੁੰਦੇ ਹੋਏ ਸਰਹੰਦ ਕੈਨਾਲ ਦੇ ਨਾਲ-ਨਾਲ ਬਣੀ ਸੜਕ ਤੋਂ ਰਿੰਗ ਰੋਡ ਤੇ ਜਾਇਆ ਜਾ ਸਕਦਾ ਹੈ।

 

Related posts

Big Breaking: ਭਾਜਪਾ ਨੂੰ ਵੱਡਾ ਝਟਕਾ: ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ, ਅਕਾਲੀ ਵਿਚ ਹੋਵੇਗਾ ਸ਼ਾਮਲ

punjabusernewssite

ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਪੁਲਿਸ ਅੜੀਕੇ, ਅਸਲਾ ਬਰਾਮਦ

punjabusernewssite

ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਆਪਣੇ ਮਹਿਬੂਬ ਆਗੂ ਸੁਖਦੇਵ ਸਿੰਘ ਢਿੱਲੋਂ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

punjabusernewssite