ਟਿਕਟ ਨਾ ਮਿਲਣ ਦੇ ਚੱਲਦਿਆਂ ਅਜਾਦ ਚੋਣ ਲੜਣ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਫ਼ਰਵਰੀ: ਕਾਂਗਰਸ ’ਚ ਬਗਾਵਤ ਦਾ ਸ਼ੁਰੂ ਹੋਇਆ ਸੇਕ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤੱਕ ਵੀ ਪੁੱਜ ਗਿਆ ਹੈ। ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਟਿਕਟ ਨਾ ਦੇਣ ਦੇ ਰੋਸ਼ ਵਜੋਂ ਅੱਜ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ। ਚਰਚਾ ਮੁਤਾਬਕ ਉਨ੍ਹਾਂ ਹਿਮਾਇਤ ਲਈ ਸੰਯੁਕਤ ਸਮਾਜ ਮੋਰਚੇ ਨਾਲ ਵੀ ਸੰਪਰਕ ਕੀਤਾ ਹੈ ਤੇ ਮੋਰਚਾ ਉਨ੍ਹਾਂ ਨੂੰ ਟਿਕਟ ਦੇਣ ਬਾਰੇ ਵਿਚਾਰ ਕਰ ਸਕਦਾ ਹੈ। ਦਸਣਾ ਬਣਦਾ ਹੈ ਕਿ ਡਾ ਮਨੋਹਰ ਸਿੰਘ ਸਿਹਤ ਵਿਭਾਗ ’ਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਸਨ ਤੇ ਚੋਣਾਂ ਲੜਣ ਲਈ ਉਨ੍ਹਾਂ ਅਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ। ਪ੍ਰੰਤੂ ਪਾਰਟੀ ਨੇ ਇਸ ਹਲਕੇ ਤੋਂ ਕਾਂਗਰਸ ਦੇ ਸਿੰਟਿਗ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ, ਜਿਸਦੀ ਪਿੱਠ ਉਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਟ ਕੇ ਖੜੇ ਸਨ। ਉਧਰ ਚੰਨੀ ਦੇ ਭਰਾ ਵਲੋਂ ਕੀਤੇ ਇਕੱਠ ਦੌਰਾਨ ਕਾਫ਼ੀ ਕਾਂਗਰਸੀ ਆਗੂ ਵੀ ਮੌਜੂਦ ਸਨ, ਜਿਸਦੇ ਚੱਲਦੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਲਈ ਚਿੰਤਾ ਖੜੀ ਹੋ ਗਈ ਹੈ। ਡਾ ਮਨੋਹਰ ਨੇ ਮੌਜੂਦਾ ਵਿਧਾਇਕ ’ਤੇ ਅੱਜ ਵੱਡੇ ਸਿਆਸੀ ਹਮਲੇ ਕਰਦੇ ਹੋਏ ਦਾਅਵਾ ਕੀਤਾ ਕਿ ਪਿਛਲੇ ਪੰਜ ਸਾਲ ਵਿੱਚ ਬਸੀ ਪਠਾਣਾਂ ਹਲਕੇ ਵਿੱਚ ਕੋਈ ਵਿਕਾਸ ਨਹੀ ਹੋਇਆ।
ਮੁੱਖ ਮੰਤਰੀ ਚੰਨੀ ਦੇ ਭਰਾ ਨੇ ਚੁੱਕਿਆ ਬਗਾਵਤ ਦਾ ਝੰਡਾ
29 Views