ਦੋ ਤਿਹਾਈ ਬਹੁਮਤ ਨਾਲ ਲੋਕਾਂ ਨੇ ਜਿੰਮੇਵਾਰੀ ਦਿੱਤੀ ਹੈ ਜਵਾਬ ਦੇਣੇ ਪੈਣਗੇ
ਚੰਡੀਗੜ, 11 ਅਕਤੂਬਰ: ਪੰਜਾਬ ਦੇ ਪਾਣੀਆਂ ਦੇ ਗੰਭੀਰ ਮੁੱਦੇ ’ਤੇ ਚਰਚਾ ਕਰਨ ਲਈ ਸੱਤਾ ਦੇ ਨਸ਼ੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟੈਗੋਰ ਥੀਏਟਰ ਦੀ ਚੋਣ ਸਿਰਫ ਨਾਟਕ ਕਰਨ ਲਈ ਕੀਤੀ ਹੈ ਪਰ ਚਰਚਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਇਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਐੱਸਵਾਈਐੱਲ ਦੇ ਮਸਲੇ ਤੇ ਗੋਡੇ ਕਿਉਂ ਤੇ ਕਿਹੜੇ ਹਿੱਤਾਂ ਦੀ ਪੂਰਤੀ ਲਈ ਟੇਕੇ? ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਕੋਈ ਮਸਲਾ ਉੱਠਦਾ ਹੈ ਉਹ ਭਾਵੇਂ ਨਸ਼ੇ ਦਾ ਹੋਵੇ, ਨਸ਼ੇ ਨਾਲ ਮਰ ਰਹੀ ਨੌਜਵਾਨੀ ਦਾ ਹੋਵੇ, ਨਜਾਇਜ਼ ਮਾਈਨਿੰਗ ਦਾ ਹੋਵੇ ਜਾਂ ਕੋਈ ਹੋਰ। ਉਦੋਂ ਇਹ ਕੋਈ ਨਾ ਕੋਈ ਅਜਿਹਾ ਸ਼ਗੁਫ਼ਾ ਛੱਡ ਦਿੰਦੇ ਨੇ ਤਾਂ ਜੋ ਲੋਕਾਂ ਦਾ ਧਿਆਨ ਭਟਕਿਆ ਰਹੇ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਹੈ ਤੇ ਤੁਹਾਨੂੰ ਲੋਕਾਂ ਨੂੰ ਜਵਾਬ ਤਾਂ ਦੇਣੇ ਪੈਣਗੇ ਭੱਜਿਆ ਨਹੀਂ ਸਰਨਾ। ਲੋਕ ਪੁੱਛਦੇ ਹਨ ਕਿ ਤਿੰਨ ਮਹੀਨਿਆਂ ਵਿੱਚ ਨਸ਼ਾ ਖਤਮ ਕਿਉਂ ਨਹੀਂ ਹੋਇਆ, 50 ਹਜਾਰ ਕਰੋੜ ਦਾ ਕਰਜ਼ਾ ਕਿੱਧਰ ਗਿਆ, ਨਜਾਇਜ਼ ਮਾਈਨਿੰਗ ਕਿਉਂ ਹੋ ਰਹੀ ਹੈ, ਰੰਗਲਾ ਪੰਜਾਬ ਬਣਾਉਂਦੇ ਬਣਾਉਂਦੇ ਕੰਗਾਲ ਪੰਜਾਬ ਬਣਾ ਰਹੇ ਹੋ। ਜਾਖੜ ਨੇ ਕਿਹਾ ਕਿ ਜੇ ਜਵਾਬ ਦੇਣਾ ਹੈ ਤਾਂ ਵਿਧਾਨ ਸਭਾ ਦੇ ਰੱਖੇ ਸੈਸ਼ਨ ਵਿੱਚ ਦਿਓ ਫਿਰ ਇਹ ਡਰਾਮਾ ਕਿਉਂ ਕਰ ਰਹੇ ਹੋ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਮਾਣ ਮਰਿਆਦਾ ਰੱਖਣ ਤੇ ਮਰਿਆਦਾ ਵਾਲੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਜੇਕਰ ਅਸਲ ਵਿੱਚ ਹੀ ਪੰਜਾਬ ਦੇ ਪਾਣੀਆਂ ਤੇ ਲੋਕ ਮੁੱਦਿਆਂ ਦੀ ਗੱਲ ਕਰਨੀ ਹੈ ਤਾਂ ਆਓ ਅਬੋਹਰ ਦੀਆਂ ਟੇਲਾਂ ਤੇ ਜਾ ਕੇ ਗੱਲ ਕਰੀਏ ਜਿੱਥੇ ਪਾਣੀ ਦੀ ਮਾਰ ਸਭ ਤੋਂ ਵੱਧ ਪੈਂਦੀ ਹੈ ਤੇ ਅੱਗੇ ਵੀ ਪੈਣੀ ਹੈ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚਰਚਾ ਰੱਖੋ ਜਿੱਥੇ ਇਸ ਦੇ ਸਾਰਥਕ ਹੱਲ ਨਿਕਲ ਸਕਣ।
ਵਿਜੀਲੈਂਸ ਵੱਲੋਂ 40,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਇੰਸਪੈਕਟਰ ਰੰਗੇ ਹੱਥੀਂ ਕਾਬੂ
ਉਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਇਨ੍ਹਾਂ ਨੇ ਚਰਚਾ ਲਈ ਕੀ ਥੀਏਟਰ ਦੀ ਚੋਣ ਸਿਰਫ਼ ਡਰਾਮਾ ਕਰਨ ਲਈ ਕੀਤੀ ਹੈ ? ਸ਼੍ਰੀ ਜਾਖੜ ਨੇ ਕਿਹਾ ਕਿ ਇੰਝ ਲੱਗਦਾ ਹੈ ਜਿਵੇਂ ਇਹ ਸੱਤਾ ਦੇ ਨਸ਼ੇ ਵਿੱਚ ਪੰਜਾਬ ਦੇ ਪਾਣੀਆਂ ਦਾ ਸਾਜਿਸ਼ ਤਹਿਤ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅੰਦਰ ਖਾਤੇ ਸਮਝੌਤਾ ਕਰੀ ਬੈਠੇ ਹਨ। ਇਸ ਲਈ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਤੇ ਹੁਣ ਇਹਨਾਂ ਦੇ ਨਵੇਂ ਐਡਵੋਕੇਟ ਜਨਰਲ ਨੇ ਪਹਿਲਾ ਬਿਆਨ ਹੀ ਇਹ ਦਿੱਤਾ ਕਿ ਪਾਣੀਆਂ ਦੇ ਮਸਲੇ ਤੇ ਗੁਆਂਢੀ ਸੂਬਿਆਂ ਨਾਲ ਗੱਲਬਾਤ ਰਾਹੀਂ ਸਿੱਟਾ ਕੱਢ ਲਵਾਂਗੇ । ਮੁੱਖ ਮੰਤਰੀ ਦੀ ਵਿਰੋਧੀ ਧਿਰਾਂ ਬਾਰੇ ਸ਼ਬਦਾਵਲੀ ਦੀ ਨਿੰਦਿਆ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਮੁੱਖ ਮੰਤਰੀ ਨੂੰ ਗੈਰ ਗੰਭੀਰ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਜੋ ਹਾਲਾਤ ਇਹਨਾਂ ਨੇ ਬਣਾ ਦਿੱਤੇ ਹਨ ਉਸ ਲਈ ਗੰਭੀਰਤਾ ਨਾਲ ਮਸਲੇ ਸਾਂਭਣ ਦੀ ਲੋੜ ਹੈ।ਇੱਕ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ ਉਹ ਦੂਜੇ ਸੂਬਿਆਂ ਨੂੰ ਪਾਣੀ ਜਿੱਥੋਂ ਮਰਜ਼ੀ ਦੇਣ ਪਰ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ।
ਮਾਲ ਵਿਭਾਗ ਨੇ ਲਾਗੂ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਫੈਸਲਾ
ਸ਼੍ਰੀ ਜਾਖੜ ਨੇ ਕਿਹਾ ਕਿ ਜਿਹੜੇ ਹਿਸਾਬ ਨਾਲ ਮੁੱਖ ਮੰਤਰੀ ਖਾਲਿਆਂ ਦੀ ਨਿਗਰਾਨੀ ਕਰਦੇ ਰਹੇ ਹਨ ਉਸ ਹਿਸਾਬ ਨਾਲ ਤਾਂ ਆਉਣ ਵਾਲਾ ਸਮਾਂ ਸੂਬੇ ਲਈ ਮਾੜਾ ਹੋਵੇਗਾ ਕਿਉਂਕਿ ਸੰਗਰੂਰ ਵਿੱਚ ਤਾਂ ਖਾਲੇ ਬਚੇ ਹੀ ਨਹੀਂ ਹਨ। ਮਰਹੂਮ ਡਾ.ਬਲਰਾਮ ਜਾਖੜ ਬਾਰੇ ਮੁੱਖ ਮੰਤਰੀ ਵੱਲੋਂ ਕੀਤੀ ਟਿੱਪਣੀ ਤੇ ਸ਼੍ਰੀ ਜਾਖੜ ਨੇ ਕਿਹਾ ਕਿ 8 ਅਪ੍ਰੈਲ 1982 ਨੂੰ ਉਹ ਤਾਂ ਲੋਕ ਸਭਾ ਦੇ ਸਪੀਕਰ ਸਨ ਤੇ ਉਹਨਾਂ ਦੀ ਮੌਜੂਦਗੀ ਉਸ ਸਮੇਂ ਨਹੀਂ ਸੀ।ਮੁੱਖ ਮੰਤਰੀ ਨੂੰ ਬਿਨਾਂ ਤੱਥਾਂ ਤੇ ਮਰਿਆਦਾ ਤੋਂ ਬਾਹਰ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਇਹਨਾਂ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਰਾਬ ਘੁਟਾਲੇ ਦੀਆਂ ਤਾਰਾਂ ਇਹਨਾਂ ਦੇ ਕੇਂਦਰੀ ਲੀਡਰਾਂ ਤੋਂ ਪੰਜਾਬ ਵੱਲ ਜੁੜ ਰਹੀਆਂ ਹਨ ਤੇ ਗਰੀਬ ਕਹਾਉਣ ਵਾਲਿਆਂ ਦੇ ਮਕਾਨ ਖਤਰੇ ਵਿੱਚ ਜਾਪਦੇ ਹੋਏ ਇਨਾਂ ਵਲੋਂ ਅਦਾਲਤ ਵਿੱਚ ਜੋਰ ਲਾਇਆ ਜਾ ਰਿਹਾ ਹੈ ਸਮੇਤ ਸਾਰੇ ਜਵਾਬ ਲੋਕ ਲੈ ਕੇ ਰਹਿਣਗੇ। ਮੁੱਦਿਆਂ ਤੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਨਾਲ ਨਹੀਂ ਸਰਨਾ। ਜਾਖੜ ਨੇ ਕਿਹਾ ਕਿ ਆਪ ਵੱਲੋਂ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੇ ਕੀਤੇ ਜਾ ਰਹੇ ਯਤਨ ਪੂਰੇ ਨਹੀਂ ਹੁਣ ਦਿਆਂਗੇ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਸਾਨੂੰ ਕਰਨੀ ਆਉਂਦੀ ਹੈ।
Share the post "ਮੁੱਖ ਮੰਤਰੀ ਟੈਗੋਰ ਥੀਏਟਰ ਵਿਚ ਨਾਟਕ ਰਚਾਉਣ ਤੋਂ ਪਹਿਲਾਂ ਜਵਾਬ ਦੇਣ ਕਿ ਐੱਸਵਾਈਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਗੋਡੇ ਕਿਉਂ ਟੇਕੇ-ਜਾਖੜ"