ਬੱਚਿਆਂ ਅਤੇ ਬਜ਼ੁਰਗਾਂ ਨੂੰ ਕੀਤੀ ਫ਼ਲਾਂ ਅਤੇ ਮਠਿਆਈ ਦੀ ਵੰਡ
ਦਿਵਾਲੀ ਦੀਆਂ ਦਿੱਤੀਆਂ ਸ਼ੁਭ ਕਾਮਨਾਵਾਂ
ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ : ਜਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸ਼ਨ ਮੈਡਮ ਰੁਖਸਾਰ ਵਲੋਂ ਅੱਜ ਸਥਾਨਕ ਬਿਰਧ ਆਸ਼ਰਮ, ਚਿਲਡਰਨ ਹੋਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸ਼ਨ ਮੈਡਮ ਰੁਖਸਾਰ ਵੱਲੋਂ ਬਿਰਧ ਆਸ਼ਰਮ ਵਿਚ ਪਹੁੰਚ ਕੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਫ਼ਲਾਂ ਅਤੇ ਮਠਿਆਈ ਦੀ ਵੰਡ ਕੀਤੀ ਅਤੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਉਪਰੰਤ ਚੇਅਰਪਰਸ਼ਨ ਮੈਡਮ ਰੁਖਸਾਰ ਵੱਲੋਂ ਮਹੰਤ ਗੁਰਬੰਤਾ ਦਾਸ ਵਿਸ਼ੇਸ਼ ਲੋੜਾਂ ਵਾਲੇ ਸਕੂਲ ਅਤੇ ਚਿਲਡਰਨ ਹੋਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਜਿੱਥੇ ਬੱਚਿਆਂ ਨੂੰ ਵੀ ਫ਼ਲ ਅਤੇ ਮਠਿਆਈ ਵੰਡੀ ਉਥੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਇਸ ਮੌਕੇ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਦਰਸ਼ਨ ਕੁਮਾਰ ਵੀ ਵਿਸੇਸ ਤੌਰ ਤੇ ਹਾਜ਼ਰ ਸਨ।
Share the post "ਮੈਡਮ ਰੁਖਸਾਰ ਨੇ ਬਿਰਧ ਆਸ਼ਰਮ, ਚਿਡਰਨ ਹੋਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਦਾ ਕੀਤਾ ਦੌਰਾ"