ਮੈਡਲ ਜਿੱਤਣ ਵਾਲਿਆਂ ਦੇ ਨਾਲ ਨਾਲ ਉਲੰਪਿਕ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦਾ ਸਨਮਾਨ ਕਰਨ ਕੇਂਦਰ ਤੇ ਰਾਜ ਸਰਕਾਰਾਂ : ਸੁਖਬੀਰ ਬਾਦਲ

0
13
sukhbir badal
ਸੁਖਜਿੰਦਰ ਮਾਨ
ਚੰਡੀਗੜ੍ਹ, 9 ਅਗਸਤ : ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੁੰ ਆਖਿਆ ਕਿ ਉਹ ਉਲੰਪਿਕ ਦੇ ਮੈਡਲ ਜਿੱਤਣ ਵਾਲਿਆਂ ਦੇ ਨਾਲ ਨਾਲ ਇਹਨਾਂ ਵਿਚ ਭਾਗ ਲੈਣ ਵਾਲੇ ਹਰ ਉਸ ਖਿਡਾਰੀ ਦਾ ਸਨਮਾਨ ਕਰਨ ਜਿਸਨੇ ਟੋਕੀਓ ਉਲੰਪਿਕ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰਾਂ ਸਿਰਫ ਤਮਗੇ ਜਿੱਤਣ ਵਾਲਿਆਂ ’ਤੇ ਹੀ ਧਿਆਨ ਕੇਂਦਰਤ ਕਰ  ਆਪਣਾ ਨਾਂ ਚਮਕਾਉਣ ਦੇ ਚੱਕਰਾਂ ਵਿਚ ਹੀ ਨਾ ਪੈ ਜਾਣ। ਉਹਨਾਂ ਕਿਹਾ ਕਿ ਸਾਡੇ ਮੈਡਲ ਜੇਤੂ ਵਡਿਆਈ ਲੈਣ ਤੇ ਸ਼ਲਾਘਾ ਹਾਸਲ ਕਰਨ ਦੇ ਪਾਤਰ ਹਨ ਪਰ ਚੈਂਪੀਅਨਾਂ ਦੇ ਸਨਮਾਨ ਦੇ ਚੱਕਰ ਵਿਚ ਸਾਨੁੰ ਉਹਨਾਂ ਖਿਡਾਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜਿਹਨਾਂ ਨੇ ਦਲੇਰੀ ਨਾਲ ਮੈਡਲ ਦੀ ਲੜਾਈ ਲੜੀ ਪਰ ਕੁਝ ਪਲਾਂ ਦੇ ਫਰਕ ਨਾਲ ਮੈਡਲ ਹਾਰ ਗਏ। ਉਹਨਾਂ ਕਿਹਾ ਕਿ ਇਹਨਾਂ ਦਾ ਸਾਹਸ ਤੇ ਦਲੇਰੀ ਵੀ ਦੁਨੀਆਂ ਵਿਚ ਕਿਸੇ ਨਾਲੋਂ ਘੱਟਨਹੀਂ ਹੈ।  ਉਹ ਨਾਂ ਕਿਹਾ ਕਿ ਸਾਨੂੰ ਭਾਵੇਂ ਆਪਣੇ ਮੈਡਲ ਜੇਤੂਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਦੇਸ਼ ਦਾ ਮਾਣ ਵਧਾਉਣ ਵਾਲੇ ਹੋਰ ਦਲੇਰ ਖਿਡਾਰੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਡੀਆਂ ਹਾਕੀ ਖਿਡਾਰਣਾਂ ਅਸਲ ਵਿਸ਼ਵ ਚੈਂਪੀਅਨ ਵਾਂਗ ਖੇਡੀਆਂ ਤੇ ਸਿਰਫ ਕਿਸਮਤ ਖੁਣੋਂ ਮੈਡਲ ਹਾਸਲ ਕਰਨ ਤੋਂ ਖੁੰਝ ਗਈਆਂ। ਉਹਨਾਂ ਕਿਹਾ ਕਿ ਉਹਨਾਂ ਨੇ ਉਲੰਪਿਕਸ ਵਿਚ ਆਪਣੀ ਕਾਰਗੁਜ਼ਾਰੀ ਨਾਲ ਆਸਟਰੇਲੀਆ ਸਮੇਤ ਹਰ ਟੀਮ ਨੂੰ ਹੈਰਾਨ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਮੈਡਲ ਜਿੱਤਣ ਦੇ ਬਿਲਕੁਲ ਨੇੜੇ ਪਹੁੰਚ ਗਈਆਂ ਸਨ ਜਿਹਨਾਂ ’ਤੇ  ਮੈਨੁੰ ਮਾਣ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੈਨੁੰ ਪੁਰਸ਼ ਹਾਕੀ ਟੀਮ ’ਤੇ ਵੀ ਮਾਣ ਹੈ। ਇਹਨਾਂ ਦੋਹਾਂ ਨੂੰ ਮੈਂ ਗੋਲਡਨ ਗਰਲ ਤੇ ਗੋਲਡਨ ਬੁਆਇਜ਼ ਵਾਂਗੂ ਵੇਖਦਾ ਹਾਂ।
ਦੇਸ਼ ਦੇ ਲੋਕਾਂ ਵਿਚ ਸਾਡੇ ਖਿਡਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਭਾਵੁਕ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਵਾਸਤੇ ਇਹ ਜਾਨਣਾ ਤੇ ਮਹਿਸੂਸ ਕਰਨਾ ਜ਼ਰੂਰੀ ਹੈ ਕਿ ਦੇਸ਼ ਉਹਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਉਹਨਾਂ ਵੱਲੋਂ ਲੜੀ ਗਈ ਲੜਾਈ ਦੀ ਪੂਰੀ ਸ਼ਲਾਘਾ ਕਰਦਾ ਹੈ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਸਾਰੀ ਟੁਕੜੀ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਮੈਂ ਸਭ ਨੁੰ ਵਧਾਈ ਦਿੰਦਾ ਹਾਂ। ਉਹਨਾਂ ਕਿਹਾ ਕਿ ਤੁਸੀਂ ਸਾਰੇ ਹੀ ਸਾਡੇ ਹੀਰੋ ਹੋ। 

LEAVE A REPLY

Please enter your comment!
Please enter your name here