ਕੇਂਦਰ ਸਰਕਾਰ ’ਤੇ ਲਗਾਇਆ ਈਡੀ ਦੀ ਦੁਰਵਰਤੋਂ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 27 ਜੁਲਾਈ :- ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇਕ ਵਾਰ ਫਿਰ ਕਾਂਗਰਸੀ ਸੜਕਾਂ ’ਤੇ ਉਤਰਦੇ ਹੋਏ ਨਜਰ ਆਏ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਤੇ ਜਿਲਾ ਪ੍ਰਧਾਨ ਅਰੁਣ ਜੀਤਮੱਲ ਦੀ ਅਗਵਾਈ ਵਿੱਚ ਸਮੂਹ ਕਾਂਗਰਸ ਲੀਡਰਸ਼ਿਪ ਵੱਲੋਂ ਕਾਂਗਰਸ ਭਵਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਮੋਦੀ ਸਰਕਾਰ ਖਿਲਾਫ ਕੀਤੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿਚ ਕਾਂਗਰਸੀ ਲੀਡਰਸ਼ਿਪ ਕੌਂਸਲਰ ਅਤੇ ਵਰਕਰ ਹਾਜ਼ਰ ਹੋਏ । ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰੁਣ ਜੀਤਮੱਲ ,ਕੇਕੇ ਅਗਰਵਾਲ ਅਤੇ ਰਾਜਨ ਗਰਗ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਈਡੀ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਨੂੰ ਦਬਾ ਰਹੀ ਹੈ, ਜੋ ਗਲਤ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਈਡੀ ਰਾਹੀਂ ਗਾਂਧੀ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਹੈ ਜੋ ਬਰਦਾਸ਼ਤ ਯੋਗ ਨਹੀਂ । ਉਨ੍ਹਾਂ ਕਿਹਾ ਕਿ ਇਸਦਾ ਕਾਂਗਰਸ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਇਸ ਮੌਕੇ ਅਸ਼ੋਕ ਕੁਮਾਰ , ਹਰਮੰਦਰ ਸਿੰਘ, ਬਲਰਾਜ ਸਿੰਘ ਪੱਕਾ ਅਤੇ ਹਰਵਿੰਦਰ ਲੱਡੂ ਨੇ ਕਿਹਾ ਕਿ ਜੇਕਰ ਸਰਕਾਰ ਮੋਦੀ ਸਰਕਾਰ ਨੇ ਇਹ ਧੱਕੇਸ਼ਾਹੀ ਬੰਦ ਨਾ ਕੀਤੀਆਂ ਤਾਂ ਕਾਂਗਰਸ ਸੜਕਾਂ ’ਤੇ ਉਤਰਦੇ ਹੋਏ ਮੋਦੀ ਸਰਕਾਰ ਖਿਲਾਫ ਜੇਲ੍ਹ ਭਰੋ ਅੰਦੋਲਨ ਨੂੰ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕ ਹਿੱਤਾਂ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਤੋਂ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਜਿਸ ਕਰਕੇ ਹੁਣ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਕੇ ਮਾਰ ਕੇ ਦਬਾਇਆ ਜਾ ਰਿਹਾ ਹੈ । ਇਸ ਮੌਕੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਠੇਕੇਦਾਰ, ਰੁਪਿੰਦਰ ਬਿੰਦਰਾ , ਮਲਕੀਅਤ ਸਿੰਘ ,ਨੱਥੂ ਰਾਮ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਾਲਾ ਰਿਹਾ ਹੈ ਅਤੇ ਕਾਂਗਰਸ ਹਮੇਸ਼ਾਂ ਹੀ ਲੋਕਾਂ ਲਈ ਡਟ ਕੇ ਪਹਿਰੇਦਾਰੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੁਰਬਾਨੀਆਂ ਪ੍ਰਤੀ ਕੋਈ ਇਤਿਹਾਸ ਨਹੀਂ ਜਦੋਂ ਕਿ ਕਾਂਗਰਸ ਕੋਲ ਇਤਿਹਾਸ ਵਿੱਚ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਪ੍ਰਤੀ ਮੋਦੀ ਸਰਕਾਰ ਦੀ ਜੁਬਾਨ ਚੁੱਪ ਹੈ, ਬੇਰੁਜਗਾਰੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਇਸ ਮੌਕੇ ਟਹਿਲ ਸਿੰਘ ਬੁੱਟਰ ,ਚਰਨਜੀਤ ਸਿੰਘ ਭੋਲਾ ,ਪਰਮਿੰਦਰ ਸਿੰਘ ਸਿੱਧੂ ,ਸੁਰੇਸ਼ ਕੁਮਾਰ ਚੌਹਾਨ, ਸੰਜੇ ਵਿਸਵਾਲ, ਸੁਖਦੇਵ ਸਿੰਘ ਸੁਖਾ (ਸਾਰੇ ਕੌਂਸਲਰ) ,ਕਿਰਨਜੀਤ ਸਿੰਘ ਗਹਿਰੀ, ਸੁਰਿੰਦਰਜੀਤ ਸਿੰਘ ਸਾਹਨੀ, ਹੈਵਨਜੀਤ ਸਿੰਘ,ਰਾਮ ਸਿੰਘ ਵਿਰਕ, ਮਹਿੰਦਰ ਸਿੰਘ ਕਰਾੜਾ, ਯੂਥ ਆਗੂ ਬਲਜੀਤ ਸਿੰਘ, ਸੁਨੀਲ ਕੁਮਾਰ , ਕਾਂਤਾ ਸ਼ਰਮਾ , ਹਰੀ ਓਮ ਕਪੂਰ, ਰਾਧੇ ਸ਼ਾਮ ‘ਸੰਦੀਪ ਗਰਗ ਆਦਿ ਹਾਜਰ ਸਨ।
ਮੋਦੀ ਸਰਕਾਰ ਖਿਲਾਫ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸਨ
9 Views