ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 1 ਫਰਵਰੀ:- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮੋਹਿਤ ਗੁਪਤਾ ਨੇ ਅੱਜ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਨਕਾਰਦੇ ਹੋਏ ਇਸਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਮੋਹਿਤ ਗੁਪਤਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਪੰਜਾਬ ਲਈ ਕੁਝ ਵੀ ਨਹੀਂ ਰੱਖਿਆ ਗਿਆ ਹੈ, ਇਥੋਂ ਤੱਕ ਕਿ ਬਜਟ ਵਿੱਚ ਨਵੀ ਇੰਡਸਟਰੀ ਨੂੰ ਉਤਸ਼ਾਹਤ ਕਰਨ ਲਈ ਕੁੱਝ ਵੀ ਨਹੀਂ ਰੱਖਿਆ ਗਿਆ, ਦੇਸ਼ ਦੀ ਕਿਸਾਨੀ ਅਤੇ ਜਵਾਨੀ ਨੂੰ ਤਰੱਕੀ ਦੀ ਰਾਹ ਤੇ ਤੋਰਨ ਲਈ ਪਲਾਨ ਨਹੀਂ ਆਇਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਗਏ ਸਨ ਉਹ ਇਸ ਬਜਟ ਵਿੱਚ ਖੋਖਲੇ ਸਾਬਤ ਹੋ ਕੇ ਰਹਿ ਗਏ ਹਨ ,ਕਿਉਂਕਿ ਪਿਛਲੇ ਸਾਲਾਂ ਵਿੱਚ ਰਸੋਈ ਦਾ ਬੱਜਟ 44 ਫੀਸਦੀ ਵਧਿਆ ਹੈ ਪਰ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਕੋਈ ਯਤਨ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਕਿਸਾਨੀ ਪ੍ਰਧਾਨ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਕੋਈ ਸਕੀਮ ਨਹੀਂ, ਇਸ ਦੇ ਨਾਲ ਇਸ ਬਜਟ ਤੋਂ ਸਿਹਤ ਸਹੂਲਤਾਂ, ਸਿੱਖਿਆ ਅਤੇ ਵਪਾਰੀ ਵਰਗ ਨੂੰ ਨਿਰਾਸ਼ਤਾ ਹੀ ਝੱਲਣੀ ਪਈ ਹੈ ਕਿਉਂਕਿ ਬਜਟ ਦਾ ਸਿੱਧਾ ਨਿਸ਼ਾਨਾ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਹੀ ਨਜ਼ਰ ਆਇਆ ਹੈ, ਜਿਸ ਦਾ ਮੁੱਖ ਮਕਸਦ ਆਉਣ ਵਾਲੇ ਸੂਬਿਆਂ ਦੀਆਂ ਚੋਣਾਂ ਨੂੰ ਲੁਬਾਣਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਢੋਂ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਮੋਦੀ ਸਰਕਾਰ ਬਾਰਡਰ ਸਟੇਟ ਲਈ ਕੋਈ ਪੈਕੇਜ ਦਾ ਐਲਾਨ ਕਰਦੀ, ਕਿਸਾਨੀ-ਜਵਾਨੀ ਤੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਕੋਈ ਯਤਨ ਹੁੰਦੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਜਟ ਵਿੱਚ ਪੰਜਾਬ ਨਾਲ ਵਿਤਕਰੇਬਾਜ਼ੀ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਜ਼ਤਨ ਨਜ਼ਰ ਨਹੀਂ ਆਈ ਜਦੋਂਕਿ ਡੀਜ਼ਲ-ਖਾਦ ਦੀਆਂ ਕੀਮਤਾਂ ਦੇ ਤਣਾਅ ਵਧ ਗਈਆਂ ਹਨ ।
Share the post "ਮੋਦੀ ਸਰਕਾਰ ਦੇ ਬਜਟ ਵਿੱਚ ਇੰਡਸਟਰੀ, ਕਿਸਾਨੀ ਅਤੇ ਜਵਾਨੀ ਦੇ ਭਵਿੱਖ ਲਈ ਕੁਝ ਵੀ ਨਹੀਂ : ਮੋਹਿਤ ਗੁਪਤਾ"