WhatsApp Image 2024-10-26 at 19.49.35
BANNER_3X2 FEET_GEN_PUNJABI & hindi (1)_page-0001
WhatsApp Image 2024-10-26 at 19.44.07
previous arrow
next arrow
Punjabi Khabarsaar
ਬਠਿੰਡਾ

ਯੂਥ ਕਾਂਗਰਸ ਨਾਲ ਰਾਹੁਲ ਗਾਂਧੀ ਨੇ ਕੀਤੀ ਮੀਟਿੰਗ

1 Views

ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ –ਪੰਜਾਬ ਯੂਥ ਕਾਂਗਰਸ ਦੀ ਟੀਮ ਦੀ ਹੋਸਲਾ ਅਫ਼ਜਾਈ ਕਰਦਿਆਂ ਰਾਹੁਲ ਗਾਂਧੀ ਨੇ ਕਰੋਨਾ ਮਹਾਂਮਾਰੀ ਦੌਰਾਨ ਵਧੀਆਂ ਕੰਮ ਕਰਨ ਵਾਲੇ ਆਗੂਆਂ ਦਾ ਸਨਮਾਨ ਵੀ ਕੀਤਾ। ਦਿੱਲੀ ’ਚ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਨਾਲ ਹੋਈ ਇਸ ਵਿਸੇਸ ਮਿਲਣੀ ਦੌਰਾਨ ਯੂਥ ਕਾਂਗਰਸ ਬਠਿੰਡਾ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਦਾ ਵੀ ਵਿਸੇਸ ਤੌਰ ’ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੱਕੀ ਦੀ ਟੀਮ ਵੱਲੋਂ ਕੋਰੋਨਾ ਮਾਹਾਵਾਰੀ ਦੇ ਦੌਰਾਨ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਅਤੇ ਕੋਰੋਨਾ ਪੀਡਤਾਂ ਲਈ ਦਵਾਈਆਂ ਤੇ ਘਰ ਖਾਣਾ ਪਹੁੰਚਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਯਤਨ ਕੀਤੇ ਗਏ ਸਨ । ਇਸ ਮੌਕੇ ਲਖਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਹ ਸਨਮਾਨ ਯੂਥ ਕਾਂਗਰਸ ਦੀ ਪੂਰੀ ਟੀਮ ਅਤੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਦਾ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਉਹ ਇਹ ਸੇਵਾ ਕਰ ਸਕੇ ਹਨ।

Related posts

ਡੁੱਬ ਰਹੀ ਕਿਸਾਨੀ ਨੂੰ ਕੁੱਟਣ ਦੀ ਨਹੀਂ ਬਚਾਉਣ ਦੀ ਲੋੜ, ਕਿਸਾਨ ਜਥੇਬੰਦੀਆਂ ਵੀ ਸਵੈ ਚਿੰਤਨ ਕਰਨ :ਗਿੱਲ ਪੱਤੀ

punjabusernewssite

ਇੰਜ. ਐਚ ਐਸ ਬਿੰਦਰਾ ਨੇ ਪੱਛਮੀ ਜੋਨ ਦੇ ਮੁੱਖ ਇੰਜੀਨੀਅਰ ਵਜੋਂ ਕਾਰਜਭਾਰ ਸੰਭਾਲਿਆ  

punjabusernewssite

“ਮੇਰਾ ਘਰ ਮੇਰੇ ਨਾਮ”ਸਕੀਮ ਤਹਿਤ ਕੀਤੇ ਜਾ ਰਹੇ ਸਰਵੇ ਚ ਲਿਆਂਦੀ ਜਾਵੇ ਤੇਜ਼ੀ : ਡਿਪਟੀ ਕਮਿਸ਼ਨਰ

punjabusernewssite