ਯੂਥ ਕਾਂਗਰਸ ਵਲਂੋ ਭਾਸ਼ਣ ਮੁਕਾਬਲੇ ਆਯੋਜਿਤ

0
36

ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਯੂਥ ਕਾਂਗਰਸ ਵੱਲੋਂ ਅੱਜ ਨੌਜਵਾਨਾਂ ਦੇ ਸਿਆਸੀ ਹੁਨਰ ਨੂੰ ਸਾਹਮਣੇ ਲਿਆਉਣ ਲਈ ਭਾਸ਼ਣ ਮੁਕਾਬਲੇ ਕਰਵਾਏ ਗਏ। ਸਥਾਨਕ ਕਾਂਗਰਸ ਭਵਨ ਵਿੱਚ ਹੋਏ ਇੰਨ੍ਹਾਂ ਮੁਕਾਬਲਿਆਂ ਵਿਚ ਯੂਥ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਇਫ਼ਤਕਾਰ ਅਹਿਮਦ ਵਿਸੇਸ ਤੌਰ ਤੇ ਸ਼ਾਮਲ ਹੋਏ। ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦਸਿਆ ਕਿ ਮੁਕਾਬਲਿਆਂ ਵਿਚ ਸ਼ਹਿਰੀ ਖੇਤਰ ਵਿੱਚ ਅਰਸ਼ਦੀਪ ਸਿੰਘ ਪਹਿਲਾ, ਬਲਕਰਨ ਸਿੰਘ ਦੂਜਾ, ਰਜਨੀ ਬਾਲਾ ਤੀਜਾ ਅਤੇ ਯਾਦਵਿੰਦਰ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਿਹਾਤੀ ਖੇਤਰ ਵਿੱਚ ਮਨਜੀਤ ਸਿੰਘ ਪਹਿਲਾ, ਚਿੰਟੂ ਜਿੰਦਲ ਦੂਜਾ, ਰਾਜਬੀਰ ਸਿੰਘ ਤੀਜਾ, ਸੁਰਜੀਤ ਸਿੰਘ ਅਤੇ ਨਵਦੀਪ ਗੋਲਡੀ ਵੱਲੋਂ ਚੌਥਾ ਤੇ ਪੰਜਵਾਂ ਸਥਾਨ ਹਾਸਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਪੰਜਾਬ ਅਤੇ ਨੈਸ਼ਨਲ ਪੱਧਰ ’ਤੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਨਵਜੋਤ ਸਿੰਘ ਲੰਬੀ, ਮਨਜੀਤ ਸਿੰਘ ਕੋਟਫੱਤਾ ਅਤੇ ਹੋਰ ਆਗੂ ਵੀ ਹਾਜਰ ਸਨ।

LEAVE A REPLY

Please enter your comment!
Please enter your name here