ਸ਼ਕਤੀਸ਼ਾਲੀ ਨਾਰੀ ਹੀ ਸ਼ਕਤੀਸ਼ਾਲੀ ਦੇਸ਼ ਦਾ ਆਧਾਰ ਔਰਤਾਂ ਨੂੰ ਹਰ ਅਧਿਕਾਰ ਮਿਲਣਾ ਚਾਹੀਦਾ ਹੈ-ਐਸ ਡੀ ਐਮ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਰਾਜਾ ਰਾਮਮੋਹਨ ਰਾਏ ਜੀ ਦੀ 250 ਵੀਂ ਜਨਮ ਦਿਨ ਵਰ੍ਹੇ ਗੰਢ ਮਨਾਈ ਗਈ। ਜਿਸ ਦੇ ਸੰਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮਾਲ ਰੋਡ ਬਠਿੰਡਾ ਤੋਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਤੱਕ ਨਾਰੀ ਸ਼ਸ਼ਕਤੀਕਰਨ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਅਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ ਸ਼ਾਨਦਾਰ ਨਾਰੀ ਸ਼ਸ਼ਕਤੀਕਰਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਦਿਆਰਥਣਾਂ ਨੂੰ ਆਸ਼ੀਰਵਾਦ ਦੇਣ ਲਈ ਐਸ.ਡੀ.ਐਮ. ਸ੍ਰੀਮਤੀ ਅਨਾਇਤ ਪਹੁੰਚੇ। ਉਨਾਂ ਵੱਲੋਂ ਨਾਰੀ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ ਅਤੇ ਸਮੁੱਚੇ ਨਾਰੀ ਜਗਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ- ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ਮੌਕੇ ਮੰਚ ਸੰਚਾਲਕਾ ਦੀ ਭੂਮਿਕਾ ਤ੍ਰਿਪਤੀ ਸੇਠੀ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਆਪਣੀ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਕਤੀਸ਼ਾਲੀ ਨਾਰੀ ਹੀ ਸ਼ਕਤੀਸ਼ਾਲੀ ਦੇਸ਼ ਦਾ ਆਧਾਰ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਗਰਲਜ਼, ਸਰਕਾਰੀ ਹਾਈ ਸਕੂਲ ਚੰਦਸਰ ਬਸਤੀ, ਸਰਕਾਰੀ ਹਾਈ ਸਕੂਲ ਘਨੱਈਆ ਨਗਰ, ਐਸ.ਐਸ.ਡੀ. ਮੋਤੀ ਰਾਮ ਕੰਨਿਆ ਸਕੂਲ ਅਤੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀਆਂ ਵਿਦਿਆਰਥਣਾਂ ਵੱਲੋਂ ਹਿੱਸਾ ਲਿਆ ਗਿਆ। ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਸਫਲ ਬਣਾਉਣ ਲਈ ਪ੍ਰਿੰਸੀਪਲ ਸਵੀਨ ਕਿਰਨ ਕੌਰ, ਪ੍ਰਿੰਸੀਪਲ ਗੀਤਾ ਅਰੋੜਾ, ਹਰਸਿਮਰਨ ਸਿੰਘ ਡੀ.ਐਮ. ਸਾਇੰਸ, ਸੰਜੀਵ ਕੁਮਾਰ ਹੈੱਡ ਮਾਸਟਰ, ਹੀਨੂੰ ਬਾਂਸਲ ਹੈੱਡ ਮਿਸਟਰੈਸ, ਗੁਰਪ੍ਰੀਤ ਕੌਰ ਹੈੱਡ ਮਿਸਟਰੈਸ, ਹਰਪ੍ਰੀਤ ਕੌਰ ਹੈੱਡ ਮਿਸਟਰੈਸ, ਮਨੀਸ਼ ਗੁਪਤਾ ਬੀ.ਐਮ. ਸਾਇੰਸ, ਹਰਜੀਤ ਸਿੰਘ ਬੀ.ਐਮ, ਜਗਦੀਪ ਸਿੰਘ ਬੀ.ਐਮ, ਜਤਿਨ ਸੇਠੀ ਬੀ.ਐਮ, ਡਾ ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ ਬਰਾੜ, ਬਲਕਰਨ ਸਿੰਘ, ਪਰਮਜੀਤ ਕੌਰ, ਹਰਵੀਨ ਕੌਰ ਅਤੇ ਅਮਨਦੀਪ ਕੌਰ, ਮਨਪ੍ਰੀਤ ਕੌਰ ਸਮੇਤ ਅਧਿਆਪਕਾਵਾਂ, ਵਿਦਿਆਰਥੀਆਂ, ਪ੍ਰੋਗਰਾਮ ਆਯੋਜਕਾਂ ਅਤੇ ਮੀਡੀਆ ਟੀਮ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਲਾ ਅਧਿਆਪਕਾਂ ਮਨਜੀਤ ਕੌਰ, ਜੋਤੀ ਛਾਬੜਾ ਅਤੇ ਵਿਦਿਆਰਥਣਾਂ ਨੇਹਾਂ, ਅਮਨਜੋਤ, ਜਸ਼ਨਪ੍ਰੀਤ, ਮਨਿੰਦਰ ਕੌਰ, ਨਾਜ਼ੀਆ ਸਮੇਤ ਅਨੇਕਾਂ ਵਿਦਿਆਰਥਣ ਵੱਲੋਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।
ਰਾਜਾ ਰਾਮਮੋਹਨ ਰਾਏ ਜੀ ਦੀ 250 ਵੀਂ ਜਨਮ ਦਿਨ ਵਰ੍ਹੇ ਗੰਢ ਮਨਾਈ ਗਈ
12 Views