ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਨਕ ਰੀਜ਼ਨਲ ਕੈਂਦਰ ਵਲੋਂ ‘‘ਸਸ਼ਕਤੀਕਰਨ : ਕਲਪਨਾ ਜਾ ਵਾਸਤਵਿਕਤਾ’’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਕਈ ਮਾਹਰਾਂ ਨੇ ਅਪਣੇ ਵਿਚਾਰ ਪ੍ਰਗਟ ਕੀਤੇ।ਇਸ ਤੋ ਇਲਾਵਾ ਸ੍ਰੀ ਕਰਮਵੀਕ ਕਰਨ ( ਮੁਖੀ ਰੂਰਲ ਪ੍ਰੌਗਰਾਮਿੰਗ, ਆਲ ਇੰਡੀਆ ਰੇਡੀਉ) ਅਤੇ ਸ੍ਰੀਮਤੀ ਸੰਤੋਸ਼ ਸਰਮਾਂ (ਪ੍ਰਮੁੱਖ ਕਾਰਜ ਕਰਤਾ, ਇੰਟਰਨੈਸ਼ਨਲ ਇੰਨਰ ਵੀਲ੍ਹ) ਰਿਸੋਰਸ ਵਕਤਾ ਵਜੋਂ ਸ਼ਾਮਲ ਹੋਏ। ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਪ੍ਰੋ:ਜਸਵੀਰ ਸਿੰਘ ਹੁੰਦਲ (ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ) ਨੇ ਇਸ ਪ੍ਰੋਗਰਾਮ ਦੀ ਮੁੱਖ ਥੀਮ ਦੀ ਮਹੱਹਤਾ ਨੂੰ ਦੱਸਦੇ ਹੋਏ ਲਿੰਗ ਸਮਾਨਤਾ ਅਤੇ ਔਰਤ ਸਸ਼ਕਤੀਕਰਨ ਨੂੰ ਸਮੂਹਿਕ ਜਿੰਮੇਦਾਰੀ ਵਜੋਂ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਔਰਤ ਸ਼ੁਰੂ ਚੋ‘ ਹੀ ਸਾਡੇ ਸਮਾਜ ਵਿੱਚ ਵੱਖ ਵੱਖ ਤਰਾਂ ਦੀਆਂ ਰਿਵਾਇਤਾਂ ਅਤੇ ਅੰਧ ਵਿਸ਼ਵਾਸਾਂ ਕਰਕੇ ਸੋਸਣ ਦਾ ਸ਼ਿਕਾਰ ਹੁੰਦੀ ਰਹੀ ਹੈ। ਲਿੰਗ ਨਾਲ ਸੰਬੰਧਤ ਮੁੱਦਿਆ ਪ੍ਰਤੀ ਸੰਵੇਦਨਸ਼ੀਲ ਅਤੇ ਸਕਾਰਾਤਮਕ ਪਹੁੰਚਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਹਿੱਸਾ ਬਣਾਉਣ ’ਤੇ ਜੋਰ ਦੇਣਾ ਚਾਹੀਦਾ ਹੈ। ਉਹਨਾਂ ਅੱਗੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਔਰਤਾਂ ਲਈ ਗੁਣਾਤਮਕ ਸਿੱਖਿਆ ਨਾਲ ਹੀ ਅਸੀਂ ਔਰਤਾਂ ਲਈ ਸ਼ੋਸ਼ਣ ਮੁਕਤ ਸਮਾਜ ਦੀ ਸਿਰਜਨਾ ਕਰ ਸਕਦੇ ਹਾਂ। ਪ੍ਰੋ. ਪਰਮਜੀਤ ਸਿੰਘ ਰੁਮਾਨਾ ਨੇ ਲਿੰਗ ਅਸਮਾਨਤਾ ਨਾਲ ਸੰਬੰਧਤ ਵੱਖ-ਵੱਖ ਇਤਿਹਾਸਕ ਕਾਰਨਾਂ ਜਿਵੇ ਸਮਾਜਿਕ ਅਸਮਾਨਤਾ, ਪਿਤਾ ਪੁਰਖੀ ਸੰਸਥਾਵਾਂ ਦੀ ਹੋਂਦ ਅਤੇ ਰੂੜੀਵਾਦੀ ਬੌਧਿਕਤਾਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਵਕਤਾ ਕਰਮਵੀਰ ਕਰਨ ਨੇ ਆਪਣੇ ਭਾਸ਼ਣ ਵਿੱਚ ਔਰਤਾਂ ਦੀ ਆਜਾਦੀ ਅਤੇ ਉਹਨਾ ਲਈ ਇੱਕ ਸ਼ੋਸਣ ਮੁਕਤ ਸਮਾਜ ਦੀ ਸਿਰਜਣਾ ਲਈ ਆਪਣੀ ਸੋਚ ਨੂੰ ਬਦਲਣ ਉੱਤ ਜੋਰ ਦਿੱਤਾ। ਉਹਨਾਂ ਅਨੁਸਾਰ ਅੱਜ ਔਰਤਾਂ ਸਦੀਆਂ ਪੁਰਾਣੇ ਪਿਤਾ ਪੁਰਖੀ ਰਵਾਇਤਾਂ ਅਤੇ ਬੰਧਨਾ ਨੂੰ ਤੋੜ ਰਹੀਆਂ ਹਨ। ਪਰ ਅਜੇ ਵੀ ਅਸੀਂ ਔਰਤਾਂ ਨਾਲ ਹੁੰਦੇ ਦੁਰਵਿਵਹਾਰ ਅਤੇ ਸ਼ੋਸਣ ਦੀਆ ਭਿਆਨਕ ਤਸਵੀਰਾਂ ਅੱਜ ਵੀ ਦੇਖਦੇ ਹਾਂ। ਇਸ ਲਈ ਔਰਤ ਅੱਜ ਵੀ ਆਪਣੀ ਬਣਦੀ ਹੋਈ ਜਗਾਹ ਲਈ ਸੰਘਰਸ਼ ਕਰ ਰਹੀ ਹੈ। ਅੱਜ ਇਹ ਦੇਖਣਾ ਬਹੁਤ ਜਰੂਰੀ ਹੈ ਕਿ ਅਸੀਂ ਲਿੰਗ ਸਮਾਨਤਾ ਨੂੰ ਕਿਸ ਹੱਦ ਤੱਕ ਪ੍ਰਾਪਤ ਕਰ ਲਿਆ ਹੈ। ਪ੍ਰੋ. ਰਾਜਿੰਦਰ ਸਿੰਘ ਮੁਖੀ ਪੋਸਟ ਗ੍ਰੈਜੂਏਟ ਸਟੱਡੀਜ ਵਿਭਾਗ ਨੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਕੰਵਲ ਸਿੱਧੂ ਅਤੇ ਹੋਰ ਸਟਾਫ਼ ਵੀ ਹਾਜ਼ਰ ਸਨ।
ਰਿਜ਼ਨਲ ਸੈਂਟਰ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਿਤ
10 Views