ਖੇਡ ਇਨਫਰਾਸਟਰੱਕਚਰ ਨੂੰ ਉਚਾ ਚੁੱਕਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੇਂ : ਰੁਪਿੰਦਰ ਸਿੰਘ ਬਰਾੜ
ਸੁਖਜਿੰਦਰ ਮਾਨ
ਬਠਿੰਡਾ, 21 ਜੁਲਾਈ: ਖੇਡ ਇਨਫਰਾਸਟਰੱਕਚਰ ਨੂੰ ਉਚਾ ਚੁੱਕਣ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੇਂ, ਇਨਾਂ ਗੱਲਾਂ ਦਾ ਪ੍ਰਗਟਾਵਾ ਸਰਦਾਰ ਰੁਪਿੰਦਰ ਸਿੰਘ ਬਰਾੜ ਨੇ ਜਿਲਾ ਖੇਡ ਅਫਸਰ, ਬਠਿੰਡਾ ਦਾ ਚਾਰਜ ਸੰਭਾਲਣ ਮੌਕੇ ਕੀਤਾ। ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਵ ਨਿਯੁਕਤ ਜਿਲਾ ਸਪੋਰਟਸ ਅਫਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਬਠਿੰਡਾ ਜਿਲੇ ਵਿਚ ਖਿਡਾਰੀਆਂ ਲਈ ਕਰੋੜਾਂ ਰੁਪਏ ਦਾ ਇਨਫਰਾਸੱਟਰਕਚਰ ਬਨਾਇਆ ਹੈ ਅਤੇ ਖਿਡਾਰੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਨਾਂ ਦੀ ਸਾਂਭ ਸੰਭਾਲ ਅਤੇ ਖੇਡ ਇਨਫਰਾਸਸਟਰੱਕਚਰ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਬਠਿੰਡਾ ਜਿਲੇ ਵਿਚ ਚੱਲ ਰਹੇ ਸਬ ਕੋਚਿੰਗ ਸੈਂਟਰਾਂ ਤੇ ਕੋਚਿਜ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਡਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ। ਉਨਾਂ ਨੇ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਨੋਜਵਾਨ ਖੇਡਾਂ ਵਿਚ ਉਤਸ਼ਾਹਿਤ ਹੋਣ, ਖੇਡ ਵਿਭਾਗ ਉਨਾਂ ਨੂੰ ਪੂਰਨ ਤੌਰ ਤੇ ਸਾਥ ਅਤੇ ਬਣਦੀਆਂ ਸਹੂਲਤਾਂ ਦੇਵੇਗਾ। ਵਿਭਾਗ ਵਲੋ ਹਰ ਸਾਲ ਕਰਵਾਏ ਜਾਂਦੇ ਟੂਰਨਾਂਮੈਂਟਾਂ ਵਿਚ ਵੱਧ ਤੋ. ਵੱਧ ਖਿਡਾਰੀ ਭਾਗ ਲੈਣ ਅਤੇ ਆਪਣੇ ਸੁਨਹਿਰੀ ਭਵਿੱਖ ਲਈ ਖੇਡਾਂ ਰਾਹੀਂ ਨੌਕਰੀਆਂ ਦੇ ਰਾਸਤੇ ਖੋਲ ਸਕਣ। ਅੰਤ ਵਿਚ ਉਨਾਂ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਜਿੱਥੇ ਵਿਦਿਆਰਥੀ ਵਰਗ ਪੜਾਈ ਵਿਚ ਅੱਗੇ ਵਧ ਰਿਹਾ ਹੈ, ਉਸੇ ਤਰਾਂ ਖੇਡਾਂ ਦੇ ਮਿਆਰ ਵਿਚ ਵੀ ਅੱਗੇ ਵਧਣ ਦੀ ਸ਼ਖਤ ਲੋੜ ਹੈ। ਇਸ ਮੌਕੇ ਸਾਹਿਲ ਕੁਮਾਰ ਸੀਨੀਅਰ ਸਹਾਇਕ, ਨਰਿੰਦਰ ਸਿੰਘ ਢਿੱਲੋਂ ਸਟੈਨੋ, ਐਕਸੀਅਨ ਗੁਰਦੀਪ ਸਿੰਘ ਪ੍ਰਧਾਨ ਹਾਕੀ ਐਸੋਸੀਏਸਨ ਬਠਿੰਡਾ, ਸੁਰਜੀਤ ਸਿੰਘ ਪਿ੍ਰੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਦੇਵ ਸਿੰਘ ਧਾਲੀਵਾਲ, ਗੁਲਸ਼ਨ ਕੁਮਾਰ ਡੀ.ਪੀ.ਈ, ਸੁਖਵਿੰਦਰ ਸਿੰਘ, ਕੰੁਵਰ ਯਾਦਵਿੰਦਰ ਸਿੰਘ, ਅਰੁਣਦੀਪ ਸਿੰਘ, ਮੇਵਾ ਸਿੰਘ ਜਿਲਾ ਸਿੱਖਿਆ ਅਫਸਰ ਅਫਸਰ ਸੰਕੈਡਰੀ ਬਠਿੰਡਾ, ਇਕਬਾਲ ਸਿੰਘ ਡਿਪਟੀ ਜਿਲਾ ਸਿੱਖਿਆ ਅਫਸਰ, ਗੁਰਵਿੰਦਰ ਸਿੰਘ ਲੱਭੀ, ਅਵਤਾਰ ਸਿੰਘ ਜੂਨੀਅਰ ਹਾਕੀ ਕੋਚ ਬਠਿੰਡਾ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ ਬਠਿੰਡਾ, ਸੁਖਬਲਵਿੰਦਰ ਸਿੰਘ ਸੈਕਟਰੀ ਫੁਟਬਾਲ ਐਸੋਸੀਏਸਨ ਬਠਿੰਡਾ ਤੋਂ ਇਲਾਵਾ ਸਮੂਹ ਸਟਾਫ ਨੇ ਰੁਪਿੰਦਰ ਸਿੰਘ ਬਰਾੜ ਨੂੰ ਬਤੌਰ ਜਿਲਾ ਖੇਡ ਅਫਸਰ ਬਠਿੰਡਾ ਜੁਆਇਨ ਕਰਨ ਤੇ ਵਧਾਈ ਦਿੱਤੀ।
ਰੁਪਿੰਦਰ ਸਿੰਘ ਬਰਾੜ ਨੇ ਸੰਭਾਲਿਆ ਜਿਲਾ ਖੇਡ ਅਫਸਰ ਬਠਿੰਡਾ ਦਾ ਅਹੁੱਦਾ
20 Views